ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਸੋਸ਼ਲ ਫੈਸਟ 19 ਦੀ
ਸ਼ੁਰੂਆਤ ਹੋ ਗਈ ਹੈ।ਇਸ ਸਮਾਰੋਹ ਦੇ ਉਦਘਾਟਨ ਸਮੇਂ ਪਦਮ ਭੂਸ਼ਨ ਡਾ. ਇੰਦਰਜੀਤ ਕੌਰ ਮੁਖੀ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਬਤੌਰ ਮੁੱਖ ਮਹਿਮਾਨ ਅਤੇ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਮੁੱਖੀ ਡਾ. ਸਿਧਾਰਥ ਸਮਾਗਮ ਦੇ ਗੈਸਟ ਆਫ ਆਨਰ ਵਜੌਂ ਸ਼ਾਮਲ ਹੋਏ।
ਸਮਾਰੋਹ ਦੀ ਸ਼ੁਰੂਆਤ ਜੋਤੀ ਜਗਾ ਕੇ ਕੀਤੀ ਗਈ।ਇਸ ਤੋਂ ਬਾਅਦ ਡਾ. ਇੰਦਰਜੀਤ ਕੌਰ ਨੇ ਵਿਦਿਆਰਥੀਆਂ ਨਾਲ ਅਪਣੇ ਸਮਾਜਿਕ ਸੇਵਾਵਾਂ ਦੇ ਅਨੁਭਵਾਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਵੀ ਕੀਤਾ।ਸੰਸਥਾ ਦੇ ਡਾਇਰੈਕਟਰ ਡਾ. ਸ਼ੈਲੇਂਦਰ ਜੈਨ ਵਲੋਂ ਪਦਮ ਭੂਸ਼ਨ ਡਾ. ਇੰਦਰਜੀਤ ਕੌਰ ਦਾ ਸੰਸਥਾ `ਚ ਆਉਣ `ਤੇ ਸਵਾਗਤ ਤੇ ਵਿਸ਼ੇਸ਼ ਸਨਮਾਨ ਕੀਤਾ ਅਤੇ ਉਨ੍ਹਾਂ ਵਲੋਂ ਮਾਨਵਤਾ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਦੀ ਜੋਰਦਾਰ ਸ਼ਲਾਘਾ ਕੀਤੀ।ਇਸ ਸਮੇਂ ਸੋਸ਼ਲ ਫੈਸਟ ਦੇ ਚੇਅਰਮੈਨ ਡਾ. ਅਰਵਿੰਦ ਜੈਅੰਤ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਤੋਂ “ਸੁਰ ਤਾਲ ਸੰਗੀਤ ਸਮੂਹ“ ਦੀ ਟੀਮ ਵਲੋਂ ਕਵਾਲੀ ਪ੍ਰੋਗਰਾਮ ਤੇ ਸਟਾਰ ਨਾਈਟ ਵੀ ਆਯੋਜਿਤ ਕੀਤੀ ਗਈ।ਜਿਸ ਵਿਚ ਇਕ ਮਸ਼ਹੂਰ ਰਿਐਲਟੀ ਸ਼ੋਅ ਵਿਚ ਹਿੱਸਾ ਲੈ ਚੁੱਕੇ ਛੋਟੀ ਉਮਰ ਦੇ ਬੱਚੇ ਹਰਮਨ ਸਿੰਘ ਚੀਮਾ ਨੇ ਆਪਣੀ ਜਾਦੂਈ ਆਵਾਜ਼ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਇਸ ਸਮਾਗਮ ਵਿਚ ਡਾ. ਏ.ਐਸ ਅਰੋੜਾ ਡੀਨ ਅਕਾਦਮਿਕ, ਡਾ. ਡੀ.ਸੀ ਸਕਸੈਨਾ ਡੀਨ ਵਿਦਿਆਰਥੀ ਭਲਾਈ, ਡਾ. ਦਮਨਜੀਤ ਸਿੰਘ ਪੀ.ਆਰ.ਓ ਸਲਾਈਟ ਲੌਂਗੋਵਾਲ ਪ੍ਰੋ. ਮਨੋਜ ਗੋਇਲ, ਡਾ. ਆਰ. ਕੇ ਮਿਸ਼ਰਾ ਮੁਖੀ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ, ਡਾ. ਕੁਲਵੰਤ ਸਿੰਘ, ਪ੍ਰੋ. ਸੁਰਿਤਾ ਮੈਣੀ ਪ੍ਰੋ. ਕਮਲੇਸ਼ ਕੁਮਾਰੀ ਡਾ. ਇੰਦਰਾਜ ਸਿੰਘ , ਮੈਡਮ ਕਨੀਕਾ ਅਗਰਵਾਲ, ਮਦਨ ਮੋਹਨ, ਕਲੀਮ ਅਹਿਮਦ ਖਾਨ ਆਲੇ ਦੁਆਲੇ ਪਿੰਡਾਂ ਦੇ ਪੰਚ-ਸਰਪੰਚ ਇੰਸਟੀਚਿਊਟ ਦੇ ਫੈਕਲਟੀ ਮੈਂਬਰ, ਸਟਾਫ਼ ਅਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media