Saturday, August 8, 2026

ਅੱਗਰਵਾਲ ਵੂਮੈਨ ਸਭਾ ਨੇ ਲੋੜਵੰਦਾਂ `ਚ ਜਾ ਕੇ ਮਨਾਇਆ ਰਾਮ ਨੌਵੀਂ ਦਾ ਤਿਓਹਾਰ

PPN1404201906ਧੂਰੀ, 14 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਅੱਗਰਵਾਲ ਵੂਮੈਨ ਸਭਾ ਦੀ ਟੀਮ ਵਲੋਂ ਰਾਮ ਨੌਵੀਂ ਦਾ ਤਿਓਹਾਰ ਰੇਲਵੇ ਸਟੇਸ਼ਨ `ਤੇ ਜਾ ਕੇ ਜਰੂਰਤਮੰਦ ਪਰਿਵਾਰਾਂ `ਚ ਜਾ ਕੇ ਮਨਾਇਆ ਗਿਆ।ਸਭਾ ਦੀ ਟੀਮ ਵੱਲੋਂ ਰੇਲਵੇ ਸਟੇਸ਼ਨ `ਤੇ ਬਣੇ ਸ਼ੈਡਾਂ ਹੇਠ ਜ਼ਿੰਦਗੀ ਕੱਟ ਰਹੇ ਲੋੜਵੰਦ ਪਰਿਵਾਰਾਂ ਨੂੰ ਲੰਗਰ ਵਰਤਾਇਆ ਗਿਆ।ਸ਼੍ਰੀਮਤੀ ਪੂਜਾ ਜਿੰਦਲ ਨੇ ਦੱਸਿਆ ਕਿ ਸਮਾਜ ਵਿਚੋਂ ਭੇਦਭਾਵ ਖਤਮ ਕਰਨ ਲਈ ਸਾਨੂੰ ਆਪਣੇ ਤਿਓਹਾਰ ਅਤੇ ਬੱਚਿਆਂ ਦੇ ਜਨਮ ਦਿਨ ਆਦਿ ਲੋੜਵੰਦ ਪਰਿਵਾਰਾਂ ਵਿੱਚ ਜਾ ਕੇ ਮਨਾਉਣ ਦੀ ਲੋੜ ਹੈ।ਇਸ ਮੌਕੇ ਰੀਟਾ ਗਰਗ, ਰਾਣੀ ਗੋਇਲ, ਅੰਜੂ ਗੁਪਤਾ, ਨੀਸ਼ੂ ਬਾਂਸਲ, ਅੰਜੂ ਜਿੰਦਲ, ਕਨਿਕਾ ਸਿੰਗਲਾ, ਡਾ. ਮੀਨਾ ਕੁਮਾਰੀ, ਰਜਨੀ ਸਿੰਗਲਾ, ਮੀਨਾਕਸ਼ੀ, ਜੋਤੀ ਜਿੰਦਲ ਅਤੇ ਉਮਾ ਗੋਇਲ ਆਦਿ ਹਾਜ਼ਰ ਸਨ।

 

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply