Friday, November 22, 2024

ਸਾਹਿਤ ਸਭਾ ਦੀ ਮਾਸਿਕ ਇਕਤੱਰਤਾ ਹੋਈ

PPN1404201905ਧੂਰੀ, 14 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ੳੱਘੇ ਸ਼ਾਇਰ ਜੈ ਰਾਮ ਨਿਰਦੋਸ਼ ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ ਕਰਨ ਉਪਰੰਤ ਰਚਨਾਵਾਂ ਦੇ ਦੌਰ ਵਿੱਚ ਰਮੇਸ਼ ਜੈਨ ਕਾਮਰੇਡ, ਰਾਜਦੇਵ ਸ਼ਰਮਾ, ਲਖਵਿੰਦਰ ਸਿੰਘ ਖੁਰਾਣਾ, ਕਰਮਜੀਤ ਹਰਿਆਉ ਨੇ ਕਵਿਤਾ, ਡਾ. ਪਰਮਜੀਤ ਦਰਦੀ, ਪੇਂਟਰ ਸੁਖਦੇਵ ਧੂਰੀ, ਰਾਜਿੰਦਰ ਰਾਜਨ, ਮੂਲ ਚੰਦ ਸ਼ਰਮਾ ਨੇ ਗੀਤ, ਗੁਰਮੀਤ ਸਿੰਘ ਸੋਹੀ, ਸੰਜੇ ਲਹਿਰੀ, ਕਰਮ ਸਿੰਘ ਜ਼ਖਮੀ, ਸੁਖਵਿੰਦਰ ਸਿੰਘ ਲੋਟੇ ਨੇ ਗਜ਼ਲਾਂ ਸੁਣਾ ਕੇ ਮਹਿਫਿਲ `ਚ ਰੰਗ ਬੰਨ੍ਹਿਆ ਅਤੇ ਚਰਨਜੀਤ ਕੌਰ ਨੇ ਉਸਾਰੂ ਸੁਝਾਅ ਪੇਸ਼ ਕੀਤੇ।ਇਸ ਮੌਕੇ ਪੇਂਡੂ ਖੇਤਰ ਦੇ ਨਵੇਂ ਸਾਹਿਤਕਾਰਾਂ ਨੂੰ ਸਾਹਿਤ ਨਾਲ ਜੋੜਨ ਲਈ ਤੇ ਪੰਜਾਬੀ ਸਾਹਿਤ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਭਾ ਵੱਲੋਂ ਪਿੰਡਾਂ ਵਿੱਚ ਕਵੀ ਦਰਬਾਰ ਕਰਵਾਉਣ ਦਾ ਐਲਾਨ ਕੀਤਾ ਗਿਆ। 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply