Monday, July 6, 2026

ਸਰਹੱਦੀ ਪਿੰਡ ਡੱਲ ਵਿਖੇ ਮਾਤਾ ਵੈਸ਼ਨੋ ਦੇਵੀ ਮੰਦਰ `ਚ ਨੌਮੀ ਜਾਗਰਣ ਮੇਲਾ ਮਨਾਇਆ

ਭਿੱਖੀਵਿੰਡ, 15 ਅਪ੍ਰੈਲ (ਪੰਜਾਬ ਪੋਸਟ – ਹਰਮੀਤ ਭਿੱਖੀਵਿੰਡ) – ਕਸਬਾ ਖਾਲੜਾ ਤੋ ਥੋੜੀ ਦੂਰ ਪੈਂਦੇ ਸਰਹੱਦੀ ਪਿੰਡ ਡੱਲ  ਦੇ ਪ੍ਰਸਿੱਧ ਵੈਸ਼ਨੂੰ ਮੰਦਰ  ਵਿਖੇ ਹਰ 6 ਮਹੀਨੇ ਦੀ ਤਰ੍ਹਾਂ ਇਸ ਵਾਰ ਵੀ PUNJ1504201913ਨੌਮੀ ਜਾਗਰਣ ਮੇਲਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।6 ਅਪ੍ਰੈਲ ਦਿਨ ਸ਼ਨੀਵਾਰ ਨੂੰ ਨਵਰਾਤਰੇ ਸ਼ੁਰੂ ਹੋਏ ਨਵਰਾਤਰਿਆ ਦੌਰਾਨ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਮਾਤਾ ਸੁਨੀਤਾ ਦੇਵੀ ਨੇ ਰਾਤ 8 ਤੋ 9 ਵਜੇ ਤੱਕ ਸਤਸੰਗ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।12 ਅਪ੍ਰੈਲ ਨੂੰ ਨਵਰਾਤਰੇ ਸਮਾਪਤ ਹੋਏ।13 ਅਪ੍ਰੈਲ ਦਿਨ ਸ਼ਨੀਵਾਰ ਨੂੰ ਜੋਤ ਅਸ਼ਟਮੀ ਮਨਾਈ ਗਈ।14 ਅਪ੍ਰੈਲ ਦਿਨ ਐਤਵਾਰ ਨੂੰ 108 ਕੰਜਕ ਪੂਜਣ ਕੀਤਾ ਗਿਆ।ਉਸ ਤੋਂ ਬਾਅਦ ਹੋਏ ਹਵਨ ਕਰਵਾਇਆ ਗਿਆ।ਰਾਤ 9 ਵਜੇ ਜੋਤੀ ਪ੍ਰਚੰਡ ਤੇ ਸਾਰੀ ਰਾਤ ਮਾਤਾ ਰਾਣੀ ਦਾ ਜਾਗਰਣ ਹੋਇਆ।
 ਵੈਸ਼ਨੂੰ ਮੰਦਰ ਦੇ ਸੰਚਾਲਕ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਮਾਤਾ ਸੁਨੀਤਾ ਦੇਵੀ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਪ੍ਰਭੂ ਦਾ ਨਾਮ ਸਿਮਰਨ ਲਈ ਪ੍ਰੇਰਤ ਕੀਤਾ।ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਮਾਸ਼ਾ ਅਲੀ ਨੇ ਮਹਾਂਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਝੂਮਣ ਲਾਇਆ।ਵਰਿੰਦਰ ਸ਼ਰਮਾ ਮਖੂਵਾਲੇ, ਮਹਾਂਵੀਰ ਭਜਨ ਮੰਡਲੀ ਮਖੂ ਵਾਲੇ, ਵੈਸ਼ਨੂੰ ਭਜਨ ਮੰਡਲੀ ਡੱਲ ਵਾਲਿਆਂ ਸਮੇਤ ਹੋਰ ਕਈ ਪਾਰਟੀਆਂ ਨੇ ਮਾਤਾ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ।
             ਸੁਖਪਾਲ ਸਿੰਘ ਭੁੱਲਰ ਵਿਧਾਇਕ ਹਲਕਾ ਖੇਮਕਰਨ ਵਿਸ਼ੇਸ਼ ਤੌਰ `ਤੇ ਪਹੁੰਚੇ।ਡਾ. ਹਰਪਾਲ ਸਿੰਘ ਪੂਹਲਾ ਵਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜ਼ਾਂ ਦਾ ਚੈਕਅੱਪ ਕਰ ਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਮੇਲੇ ਦੌਰਾਨ ਲੰਗਰ ਭੰਡਾਰਾਂਾ 24 ਘੰਟੇ ਚੱਲਿਆ।
              ਮੰਦਰ ਕਮੇਟੀ ਦੇ ਪ੍ਰਧਾਨ ਸਰਬਜੀਤ ਧਵਨ, ਰਣਜੋਧ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਹਰਮਨ ਸਹਿਮੀ, ਕੁਲਦੀਪ ਸਿੰਘ, ਜੱਜ ਸ਼ਰਮਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply