ਚੰਡੀਗੜ੍ਹ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਚਕੂਲਾ ਗੋਲਫ ਕਲੱਬ ਨੇ ਟ੍ਰਾਈਸਿਟੀ ਦੇ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰ ਮੋਤੀਆ ਗਰੁੱਪ ਵਲੋਂ ਸੰਚਾਲਿਤ ਐਨੁਅਲ ਪ੍ਰੈਜੀਡੈਂਟ ਗੋਲਫ ਕੱਪ
ਪੰਚਕੂਲਾ ਦੇ ਤੀਜੇ ਐਡੀਸ਼ਨ ਦਾ ਆਯੋਜਨ ਕੀਤਾ।ਦੋ ਰੋਜ਼ਾ ਇਸ ਸਲਾਨਾ ਪ੍ਰੋਗਰਾਮ ਦੀ ਸ਼ੁਰੂਆਤ 13 ਅਪ੍ਰੈਲ ਨੂੰ ਹੋਈ ਅਤੇ 14 ਅਪ੍ਰੈਲ ਨੂੰ ਇਨਾਮ ਵੰਡ ਸਮਾਗਮ ਤੋਂ ਬਾਅਦ ਇੱਕ ਸੰਗੀਤਮਈ ਸ਼ਾਮ ਦੇ ਨਾਲ ਇਸ ਦੀ ਸਮਾਪਤੀ ਹੋਈ। ਇਸ ਦਾ ਆਯੋਜਨ ਸ਼ਹਿਰ ਦੇ ਸੈਕਟਰ 3 ਸਥਿਤ ਪੰਚਕੂਲਾ ਗੋਲਫ ਕਲੱਬ ’ਚ ਹੋਇਆ।
ਇਸ ਆਯੋਜਨ ’ਚ ਪੂਰੇ ਖੇਤਰ ਦੀਆਂ 16 ਮਹਿਲਾ ਗੋਲਫਰਾਂ ਸਮੇਤ ਲਗਭਗ 400 ਗੋਲਫ ਖਿਡਾਰੀਆਂ ਨੇ ਭਾਗ ਲਿਆ।ਜਿਨ੍ਹਾਂ ਨੇ ਸਲਾਨਾ ਪ੍ਰੋਗਰਾਮ ’ਚ ਉਤਸਾਹ ਨਾਲ ਪ੍ਰੈਜੀਡੈਂਟ ਕੱਪ ਲਈ ਗੋਲਫ ਖੇਡੀ।ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਇਹ ਕੱਪ ਗਰੁੱਪ ਕੈਪਟਨ ਡੀ.ਆਰ ਚੌਧਰੀ ਨੇ ਜਿੱਤਿਆ।
ਆਯੋਜਨ ਨੂੰ ਸਫਲ ਬਣਾਉਣ ’ਚ ਦਿੱਤੇ ਯੋਗਦਾਨ ਲਈ ਪੰਚਕੂਲਾ ਗੋਲਫ ਕਲੱਬ ਨੇ ਮੋਤੀਆ ਸਮੂਹ ਦੀ ਸ਼ਲਾਘਾ ਕੀਤੀ।ਮੋਤੀਆ ਗਰੁੱਪ ਨੇ ਸਾਰੇ ਖਿਡਾਰੀਆਂ ਨੂੰ ਇਨਾਮ ਅਤੇ ਗੋਲਫ ਗੇਂਦ ਵੀ ਦਿੱਤੀ।ਮੋਤੀਆ ਗਰੁੱਪ ਦੇ ਡਾਇਰੈਕਟਰ ਮੇਸ਼ੀ ਮਿੱਤਲ ਨੂੰ ਕਲੱਬ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਮੋਤੀਆ ਗਰੁੱਪ ਦੇ ਡਾਇਰੈਕਟਰ ਐਲ.ਸੀ ਮਿੱਤਲ ਨੇ ਕਿਹਾ ਕਿ ਉਹ ਅਸੀਂ ਨੌਜਵਾਨ ਪੀੜ੍ਹੀ ਦੇ ਲਈ ਇਸ ਤਰ੍ਹਾਂ ਦੇ ਆਯੋਜਨਾਂ ਤੇ ਟ੍ਰਾਈਸਿਟੀ ’ਚ ਖੇਡਾਂ ਨੂੰ ਹੁੰਗਾਰਾ ਦੇਣ ਲਈ ਕਾਫੀ ਉਤਸੁਕ ਹਨ।ਮੋਤੀਆ ਗਰੁੱਪ ਲੋਕਾਂ ਦੇ ਭਲੇ ਤੇ ਵਾਤਾਵਰਣ ਦੀ ਸੰਭਾਲ ਦੇ ਲਈ ਹਰ ਸੰਭਵ ਗਤੀਵਿਧੀਆਂ ਨੂੰ ਕਰਨ ਲਈ ਤਿਆਰ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media