ਸਮਰਾਲਾ, 15 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਪੈਨਸ਼ਨਰਾਂ ਦਾ ਇੱਕ ਵਫ਼ਦ
ਐਸ.ਡੀ.ਐਮ ਸਮਰਾਲਾ ਮਿਸ. ਗੀਤਿਕਾ ਸਿੰਘ ਨੂੰ ਮਿਲਿਆ ਤੇ ਉਨਾਂ ਨੂੰ ਆਪਣਾ ਰੋਸ ਪੱਤਰ ਸੌਂਪਿਆ।ਜਿਸ ਵਿੱਚ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ ਅਤੇ ਪ੍ਰਮੁੱਖ ਸਕੱਤਰ ਪੰਜਾਬ ਨੂੰ ਹੱਕੀ ਮੰਗਾਂ, ਜੋ ਪਹਿਲਾਂ ਉਪਰੋਕਤ ਮੰਤਰੀਆਂ ਤੋਂ ਇਲਾਵਾ ਹੈਲਥ ਮਸਿਸਟਰ ਮਾਨਯੋਗ ਬ੍ਰਹਮ ਮਹਿੰਦਰਾ ਨਾਲ ਤਿੰਨ ਮੀਟਿੰਗਾਂ ਕਰਕੇ ਵਿਚਾਰ ਵਟਾਂਦਰੇ ਉਪਰੰਤ ਮੰਨੀਆਂ ਸਨ, ਉਨ੍ਹਾਂ ਬਾਰੇ ਹੁਣ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਗਏ।
ਪ੍ਰੇਮ ਸਾਗਰ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਗਾਂ ਵਿੱਚ 15 ਪ੍ਰਤੀਸ਼ਤ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਤੁਰੰਤ ਦੇਣੀਆਂ, 6ਵੇਂ ਪੰਜਾਬ ਪੇ-ਕਮਿਸ਼ਨ ਤੋਂ ਰਿਪੋਰਟ ਲੈ ਕੇ ਤੁਰੰਤ ਲਾਗੂ ਕਰਨਾ, ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦੀ ਅਦਾਇਗੀ ਕਰਨਾ, ਸਥਾਈ ਮੈਡੀਕਲ ਭੱਤਾ 2500 ਮਹੀਨਾ ਲਾਗੂ ਕਰਨਾ ਹੈ।1 ਤੋਂ 23 ਅਪ੍ਰੈਲ ਤੱਕ ਪੰਜਾਬ ਭਰ ਵਿੱਚ ਸਬ-ਡਵੀਜ਼ਨ ਪੱਧਰੀ ਜਥੇਬੰਦੀਆਂ ਵੱਲੋਂ ਰੋਸ ਪੱਤਰ ਦਿੱਤੇ ਜਾ ਰਹੇ ਹਨ।ਜਿਸ ਦੀ ਪੂਰੀ ਜਾਣਕਾਰੀ ਐਸ.ਡੀ.ਐਮ ਮਿਸ. ਗੀਤਿਕਾ ਸਿੰਘ ਨੂੰ ਦਿੱਤੀ ਗਈ ਹੈ।ਜਿੰਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਕੋਡ ਆਫ਼ ਕੰਡਕਟ ਦੇ ਬਾਵਜੂਦ ਕੁੱਝ ਸਮੇਂ ਬਾਅਦ ਆਪਣੀ ਸਿਫਾਰਸ਼ ਉਪਰ ਭੇਜ ਦੇਣਗੇ।ਪ੍ਰੇਮ ਸਾਗਰ ਸ਼ਰਮਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ 23 ਅਪ੍ਰੈਲ ਤੱਕ ਗੱਲਬਾਤ ਲਈ ਨਾ ਬੁਲਾਇਆ ਗਿਆ ਤਾਂ 24 ਅਪ੍ਰੈਲ ਨੂੰ ਲੁਧਿਆਣਾ `ਚ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਵਫ਼ਦ ਵਿੱਚ ਪ੍ਰੇਮ ਸਿੰਘ ਪ੍ਰਧਾਨ ਮਾਛੀਵਾੜਾ, ਸੁਰਜੀਤ ਸਿੰਘ, ਤਰਲੋਚਨ ਸਿੰਘ, ਫਕੀਰ ਸਿੰਘ, ਚੌਧਰੀ ਸੁਰਿੰਦਰ ਸਿੰਘ, ਕੁਲਵੰਤ ਸਿੰਘ ਤਰਕ, ਗੁਰਚਰਨ ਸਿੰਘ ਨਾਗਰਾ, ਕੁਲਵੰਤ ਰਾਏ ਕੈਸ਼ੀਅਰ, ਗਰੀਬ ਦਾਸ, ਵਿਜੈ ਕੁਮਾਰ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ, ਬ੍ਰਿਜ ਭੂਸ਼ਨ ਆਦਿ ਸ਼ਾਮਿਲ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media