Friday, September 18, 2026

ਅੰਮ੍ਰਿਤਸਰ-ਤਰਨਤਾਰਨ ਬਾਈਪਾਸ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਚਾਰ ਦੀ ਮੌਤ

PPN12091402

ਜੰਡਿਆਲਾ ਗੁਰ, 12  ਸਤੰਬਰ (ਹਰਿੰਦਰਪਾਲ ਸਿੰਘ) – ਸਥਾਨਕ ਜੀ.ਟੀ.ਰੋਡ ਅੰਮ੍ਰਿਤਸਰ-ਤਰਨਤਾਰਨ ਬਾਈਪਾਸ ‘ਤੇ ਬੀਤੀ ਰਾਤ ਕਰੀਬ 11.30 ਵਜੇ ਇਕ ਆਲਟੋ ਕਾਰ ਨੰਬਰ ਪੀ.ਬੀ. 08.ਸੀ.ਐਮ.0320 ਦੇ ਫੁੱਟਪਾਥ ਨਾਲ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਹਾਦਸਾ ਇਨਾਂ ਖਤਰਨਾਕ ਸੀ ਕਿ ਕਾਰ ਦੇ ਤਾਂ ਸਾਹਮਣੇ ਹਿਸੇ ਦੇ ਚੀਥੜੇ ਉਡੇ ਹੋਏ ਸਨ। ਏ.ਐਸ.ਆਈ ਧਨਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਮਹਿਲਪੁਰ ਜਿਲ੍ਹਾ ਜਲੰਧਰ ਦੇ ਨਜ਼ਦੀਕ ਨਵਾਂ ਪਿੰਡ ਜੱਟਾਂ ਤੋਂ ਚਾਰ ਕਾਰ ਸਵਾਰ ਰਾਜਾਸਾਂਸੀ ਏਅਰਪੋਰਟ ਤੇ ਜਾ ਰਹੇ ਸਨ। ਕਾਰ ਜਦ ਜੰਡਿਆਲਾ ਗੁਰੂ ਪਹੁੰਚੀ ਤਾਂ ਬੀਤੀ ਰਾਤ ਕਰੀਬ 11.30 ਵਜੇ ਕਾਰ ਬੇਕਾਬੂ ਹੋਕੇ ਤਰਨਤਾਰਨ ਬਾਈਪਾਸ ਕੋਲ ਫੁੱਟਪਾਥ ਨਾਲ ਟਕਰਾ ਗਈ। ਜਿਸ ਦੋਰਾਨ 2 ਵਿਅਕਤੀਆਂ ਦੀ ਮੋਕੇ ਉਪੱਰ ਹੀ ਮੋਤ ਹੋ ਗਈ ਜਦੋਂ ਕਿ 2  ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਮਰਨ ਵਾਲਿਆਂ ਦੀ ਪਛਾਣ ਗੁਰਵਿੰਦਰ ਸਿੰਘ ਉਮਰ ਕਰੀਬ 24 ਸਾਲ ਪੁੱਤਰ ਜਸਬੀਰ ਸਿੰਘ ਜੋ ਕਿ ਵਿਦੇਸ਼ ਜਾ ਰਿਹਾ ਸੀ ਅਤੇ ਉਸ ਦਾ ਭਰਾ ਅਮਰਬੀਰ ਸਿੰਘ ਕਰੀਬ 21 ਸਾਲ, ਪਿਤਾ ਜਸਬੀਰ ਸਿੰਘ ਪੁੱਤਰ ਨਿਰਮਲ ਸਿੰਘ ਕੋਮ ਰਾਮਗੜੀਆ ਅਤੇ ਅਮਰਬੀਰ ਦਾ ਦੋਸਤ ਚਰਨਜੀਤ ਸਿੰਘ ਪੁੱਤਰ ਰਾਮ ਨਾਲ ਕੋਮ ਆਦਿ ਧਰਮੀ ਵਾਸੀ ਮਿੱਠਾਪੁਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …

Leave a Reply