Tuesday, May 26, 2026

ਚੋਣ ਮੁਹਿੰਮ ਦੌਰਾਨ ਪਿੰਡ ਸ਼ੇਰੋਂ ਪੁੱਜੇ ਜੱਸੀ ਜਸਰਾਜ

ਲੌਗੋਵਾਲ, 18 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਸਾਂਝੇ PUNJ1904201912ਉਮੀਦਵਾਰ ਜਸਰਾਜ ਸਿੰਘ ਜੱਸੀ ਨੇ ਪਿੰਡ ਸ਼ੇਰੋਂ ਵਿਖੇ ਆਪਣੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਦੇ ਰਾਜ ਵਿੱਚ ਭ੍ਰਿਸ਼ਟਾਚਾਰ, ਨਸ਼ੇ ਅਤੇ ਬੇਰੁਜਗਾਰੀ ਦਿਨੋ-ਦਿਨ ਵੱਧਦੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਚਿੱਟੇ ਦੀਆਂ ਨੀਹਾਂ ਵਿੱਚ ਚਿਣਿਆ ਜਾ ਰਿਹਾ ਹੈ।ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਲੋਕਾਂ ਨੂੰ 70 ਸਾਲਾਂ ਤੋਂ ਇਹ ਪਾਰਟੀਆਂ ਲੁੱਟ ਰਹੀਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਸਾਡੀ ਲੜਾਈ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਬਲਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ ਹੈ।ਭਾਰਤ ਵਿੱਚ ਹਰੇਕ ਮੁੱਦੇ ਦੀ ਜੜ੍ਹ ਭ੍ਰਿਸ਼ਟਾਚਾਰ ਹੀ ਹੈ, ਭਗਵੰਤ ਮਾਨ ਤੇ` ਵਰ੍ਹਦਿਆਂ ਜੱਸੀ ਜਸਰਾਜ ਨੇ ਕਿਹਾ ਕਿ ਹੁਣ ਲੋਕ ਚੁਟਕਲਿਆਂ `ਤੇ ਨਹੀਂ ਉਲਝਣਗੇ।ਭਗਵੰਤ ਮਾਨ ਨੂੰ ਸਲਾਹ ਦਿੰਦੇ ਉਨ੍ਹਾਂ ਕਿਹਾ ਕਿ ਮੁੱਦੇ ਦੀ ਗੱਲ ਕਰੋ ਸੱਚ ਦੀ ਗੱਲ ਕਰੋ, ਪਾਰਲੀਮੈਂਟ ਦੀਆਂ ਸਪੀਚਾਂ ਨਾ ਦਿਉ।ਅੱਗੇ ਕੇਜਰੀਵਾਲ ਨੇ ਕਿਹਾ ਸੀ ਕਿ ਸਰਕਾਰ ਆਉਣ `ਤੇ 2 ਮਹੀਨੇ ਦੇ ਵਿੱਚ ਸ਼ੀਲ਼ਾ ਦੀਕਸ਼ਤ ਅਤੇ ਮਜੀਠੀਆ ਨੂੰ ਜੇਲ੍ਹਾਂ ਵਿੱਚ ਸੁੱਟਾਂਗੇ, ਪਰ ਅੱਜ ਉਹ ਮਜੀਠੀਆ ਤੋਂ ਮਾਫ਼ੀ ਮੰਗਦਾ ਅਤੇ ਸ਼ੀਲ਼ਾ ਦੀਕਸ਼ਤ ਦੇ ਪੈਰਾਂ ਵਿੱਚ ਬੈਠਾ ਨਜ਼ਰ ਆਉਂਦਾ ਹੈ।ਕੇਜਰੀਵਾਲ ਕਹਿੰਦੇ ਹੁੰਦੇ ਸੀ ਕਿ ਕਾਂਗਰਸ ਮਾੜੀ ਹੈ, ਪਰ ਅੱਜ ਕਾਂਗਰਸ ਨਾਲ ਸਮਝੌਤਾ ਕਰਨ ਲਈ ਮਿੰਨਤਾਂ ਕੀਤੀਆਂ ਗਈਆਂ ਹਨ।
             ਉਨ੍ਹਾਂ ਕਿਹਾ ਬਲਜਿੰਦਰ ਕੌਰ ਦੇ ਪਿਤਾ ਪਹਿਲਾਂ ਅਕਾਲੀਆਂ ਨਾਲ ਮਿਲ ਕੇ ਚੋਣਾਂ ਲੜਦੇ ਰਹੇ ਹਨ ਅਤੇ ਬਲਜਿੰਦਰ ਕੌਰ ਅੱਜ ਮਜੀਠੀਆ ਦੀ ਭੈਣ ਦੇ ਖਿਲਾਫ਼ ਚੋਣਾਂ ਵਿੱਚ ਖੜੀ ਹੈ।ਉਨ੍ਹਾਂ ਪੰਜਾਬ ਜਮਹੂਰੀ ਗਠਜੋੜ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ।
 ਇਸ ਮੌਕੇ ਸੁਮਿੰਦਰ ਸਿੰਘ, ਹਰਪ੍ਰੀਤ ਸਿੰਘ ਬਾਜਵਾ ਜਿਲ੍ਹਾ ਪ੍ਰਧਾਨ ਪੰਜਾਬ ਏਕਤਾ ਪਾਰਟੀ, ਕਾ. ਗੁਰਚਰਨ ਸਿੰਘ, ਸ਼ੇਰ ਸਿੰਘ ਤੋਲਾਵਾਲ, ਰਾਮ ਸਿੰਘ ਸੱਲਣ, ਪਵਿੱਤਰ ਸਿੰਘ, ਬਲੌਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply