ਲੌਂਗੋਵਾਲ, 19 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਚੀਮਾ
ਮੰਡੀ ਵਲੋਂ 9ਵਾਂ ਤਿੰਨ ਰੋਜ਼ਾ ਸ਼੍ਰੀ ਰਾਮ ਨੌਮੀ ਉਤਸਵ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਦੌਰਾਨ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ ਭੋਗ ਸਮੇਂ ਵਿਸ਼ੇਸ਼ ਤੌਰ `ਤੇ ਪਹੁੰਚੇ ਸਿੱਧ ਸਮਾਧਾਂ ਡੇਰਾ ਹਸਨਪੁਰ ਤੋਂ ਸੁਆਮੀ ਰਾਮ ਗਿਰ ਜੀ ਮਹਾਰਾਜ ਨੇ ਹਾਜ਼ਰ ਸ਼ਰਧਾਲੂਆਂ ਨੂੰ ਪ੍ਰਵਚਨਾਂ ਨਾਲ ਨਿਹਾਲ ਕਰਦੇ ਹੋਏ ਕਿਹਾ ਕੀ ਧਰਮ ਦਾ ਮਾਰਗ ਹੀ ਸਭ ਤੋ ਉਤਮ ਮਾਰਗ ਹੈ।ਪ੍ਰਾਚੀਨ ਸ਼ਿਵ ਮੰਦਰ ਦੇ ਪੁਜਾਰੀ ਮਨੋਹਰ ਲਾਲ, ਮਹਾਂ ਕਾਲੇਸਵਰ ਸ਼ਿਵ ਧਾਮ ਦੇ ਪੁਜਾਰੀ ਵਰਿੰਦਰ ਸ਼ਰਮਾ, ਦੁਰਗਾ ਜੋਤਿਸ ਕੇਂਦਰ ਚੀਮਾਂ ਮੰਡੀ ਵਲੋਂ ਪੰਡਤ ਰਾਜਪਾਲ ਸ਼ਰਮਾ ਘਾਬਦਾ ਵਾਲਿਆਂ ਨੇ ਵੀ ਹਾਜ਼ਰ ਹੋਏ ਸ਼ਰਧਾਲੂਆਂ ਨੂੰ ਆਪਣੇ ਪ੍ਰਵਚਨਾਂਾ ਨਾਲ ਨਿਹਾਲ ਕੀਤਾ।
ਸਮਾਗਮ ਦੌਰਾਨ ਸ੍ਰੀ ਰਾਧੇ ਕਿ੍ਰਸ਼ਨਾ ਗੋਧਾਮ ਦਲ ਟਰੱਸਟ ਧਰਮਗੜ੍ਹ ਦੇ ਪ੍ਰਧਾਨ ਡਾ. ਰਾਮ ਲਾਲ ਗੋਇਲ, ਪੀਰ ਬਾਬਾ ਲਾਲਾਂ ਵਾਲਾ ਧਰਮਸਾਲਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਬਿੱਲੂ ਲੋਹੇ ਵਾਲੇ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਵਲੋਂ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਸ੍ਰੀ ਦੁਰਗਾ ਸ਼ਕਤੀ ਰਾਮ ਲੀਲ੍ਹਾ ਕਲੱਬ ਵਲੋਂ ਪ੍ਰਧਾਨ ਗੋਰਾ ਲਾਲ ਕਣਕ ਵਾਲੀਆ, ਸ੍ਰੀ ਹਨੂਮਾਨ ਮੰਦਰ ਦੇ ਪੁਜਾਰੀ ਨਰੇਸ਼ ਸ਼ਾਸਤਰੀ, ਭਾਰਤੀਆ ਮਹਾਵੀਰ ਦਲ ਵਲੋਂ ਮਦਨ ਲਾਲ ਜਿੰਦਲ, ਸਮਾਜ ਸੇਵੀ ਠੇਕੇਦਾਰ ਅਸ਼ੋਕ ਕੁਮਾਰ ਮੋਦੀ, ਠੇਕੇਦਾਰ ਸੁਖਪਾਲ ਬਾਂਸਲ, ਅਗਰਵਾਲ ਸਭਾ ਚੀਮਾਂ ਵਲੋਂ ਪ੍ਰਧਾਨ ਸੁਰਿੰਦਰ ਕਾਂਸਲ, ਲੋਕ ਸੇਵਾ ਸਹਾਰਾ ਕਲੱਬ ਵਲੋਂ ਪ੍ਰਧਾਨ ਜਸਵਿੰਦਰ ਸ਼ਰਮਾ, ਰਾਹਤ ਫਾਊਂਡੇਸ਼ਨ ਪੰਜਾਬ ਵਲੋਂ ਹਰਵਿੰਦਰ ਰਿਸ਼ੀ, ਸ੍ਰੀ ਬਲਰਾਮ ਕ੍ਰਿਸ਼ਨ ਗਊਸ਼ਾਲਾ ਕਮੇਟੀ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਚੀਮਾਂ ਵਲੋਂ ਪ੍ਰਧਾਨ ਕ੍ਰਿਸ਼ਨ ਬਾਂਸਲ, ਡਾ. ਸੁਰਜੀਤ ਸਿੰਘ, ਕੁਲਦੀਪ ਸ਼ਰਮਾ, ਸੁਰੇਸ਼ ਕੁਮਾਰ ਝਾੜੋਂ ਵਾਲੇ, ਬ੍ਰਾਹਮਣ ਸਭਾ ਵਲੋਂ ਧਰਮਪਾਲ ਸ਼ਰਮਾ,ਲੱਭੂ ਰਾਮ ਜਿੰਦਲ, ਰਾਮ ਜਸ ਜਿੰਦਲ, ਜਨਕ ਰਾਜ ਚੱਕੀ ਵਾਲੇ, ਲਾਭ ਤੇਜ਼ ਸ਼ਰਮਾ, ਬਗੀਰਥ ਰਾਏ ਕਾਲਾ, ਦੀਪਕ ਗਰਗ, ਛੱਜੂ ਰਾਮ, ਅੰਮਿ੍ਰਤ ਪਾਲ ਜਿੰਦਲ, ਮੋਹਨ ਲਾਲ ਸ਼ਰਮਾ, ਰਮੇਸ਼ ਕੁਮਾਰ ਝਾੜੋਂ ਵਾਲੇ, ਠੇਕੇਦਾਰ ਕੇਵਲ ਕ੍ਰਿਸ਼ਨ, ਡਾ ਸੁਰਿੰਦਰ ਸਿੰਗਲਾ, ਬ੍ਰਿਜ ਲਾਲ ਕਣਕਵਾਲ ਵਾਲੇ, ਜੋਤੀ ਮਹਿਲਾ ਮੰਡਲ ਦੀ ਪ੍ਰਧਾਨ ਕ੍ਰਿਸ਼ਨਾ ਜ਼ਿੰਦਲ ਆਦਿ ਤੋ ਇਲਾਵਾ ਭਰੀ ਸ਼ਰਧਾਲੂਆ ਨੇ ਵੀ ਆਪਣੀ ਹਾਜ਼ਰੀ ਭਰੀ।ਲੰਗਰ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media