ਅੰਮ੍ਰਿਤਸਰ, 19 ਅਪਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸ ਰਾਜ ਜੀ ਦੇ ਜਨਮ ਦਿਵਸ ਤੇ
ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਗੀਤਾ ਗਿਆ।ਪ੍ਰਿੰਸੀਪਲ ਅੰਜ਼ਨਾ ਗੁਪਤਾ ਵੱਲੋਂ ਹਵਨ ਯੱਗ ਵਿੱਚ ਮੰਤਰ ਉਚਾਰਣ ਦੌਰਾਨ ਵਿਸ਼ੇਸ਼ ਆਹੂਤੀਆਂ ਅਰਪਿਤ ਕਰ ਕੇ ਸਭ ਦੇ ਕਲਿਆਣ ਦੀ ਕਾਮਨਾ ਕੀਤੀ ਗਈ।
ਵਿਦਿਆਰਥੀਆਂ ਨੇ ਇਸ ਸਮੇਂ ਮਹਾਤਮਾ ਹੰਸ ਰਾਜ ਜੀ ਦੇ ਜੀਵਨ ਤੇ ਵਿਅਕਤੀਤਤਵ ਬਾਰੇ ਚਾਨਣਾ ਪਾਇਆ।ਇਸ ਸਮੇਂ ਬੱਚਿਆਂ ਵਲੋਂ ਮਹਾਤਮਾ ਹੰਸ ਰਾਜ ਜੀ ਵੱਲੋਂ ਆਰਿਆ ਸਮਾਜ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਬਾਰੇ ਨਾਟਕ ਪੇਸ਼ ਕੀਤਾ ਗਿਆ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ `ਚ ਕਿਹਾ ਕਿ ਭਾਰਤ ਵਿੱਚ ਸਿੱਖਿਆ ਦੇ ਪਸਾਰ `ਚ ਡੀ.ਏ.ਵੀ ਸੰਸਥਾਵਾਂ ਦਾ ਅਹਿਮ ਯੋਗਦਾਨ ਹੈ ਅਤੇ ਡੀ.ਏ.ਵੀ ਵਿਦਿਆਲਿਆਂ ਦੀ ਲੜੀ ਦੇ ਸੰਸਥਾਪਕ ਮਹਾਤਮਾ ਹੰਸ ਰਾਜ ਦਾ ਜੀਵਨ ਸਾਰੇ ਆਰਿਆ ਸਮਾਜੀਆਂ ਲਈ ਪ੍ਰੇਰਣਾ ਸਰੋਤ ਹੈ, ਜਿੰਨ੍ਹਾਂ ਨੇ ਆਪਣਾ ਪੂਰਾ ਜੀਵਨ ਆਰੀਆ ਸਮਾਜ ਦੀ ਤਰੱਕੀ ਲਈ ਲਗਾ ਦਿੱਤਾ।
ਮਹਾਤਮਾ ਹੰਸ ਰਾਜ ਆਰਿਆ ਸਮਾਜ ਦੇ ਪ੍ਰਮੁੱਖ ਆਗੂ ਅਤੇ ਵਿਦਵਾਨ, ਉਘੇ ਸਮਾਜ ਸੁਧਾਰਕ ਤੇ ਜਾਤੀਵਾਦ ਦੇ ਕੱਟੜ ਵਿਰੋਧੀ ਸਨ।ਉਨ੍ਹਾਂ ਨੇ ਮੁਸ਼ਕਲਾਂ ਦੇ ਸਮੇਂ ਲੋਕਾਂ ਦੀ ਵੱਧ ਚੜ ਕੇ ਸਹਾਇਤਾ ਕੀਤੀ ਅਤੇ ਲੋਕ ਭਲਾਈ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕੀਤਾ।ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਦੇ ਨੌਜਵਾਨ ਵੈਦਿਕ ਆਦਰਸ਼ਾਂ ਅਨੁਸਾਰ ਜੀਵਨ ਦਾ ਨਿਰਬਾਹ ਕਰਨ।
ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਮਹਾਤਮਾ ਹੰਸ ਰਾਜ ਇਹ ਚਾਹੁੰਦੇ ਹਨ ਕਿ ਵੈਦਿਕ ਧਰਮ ਦੀ ਜੋਤੀ ਸਦਾ ਜਗਦੀ ਰਹੇ ਅਤੇ ਉਸ ਦਾ ਪ੍ਰਚਾਰ ਹਮੇਸ਼ਾਂ ਹੁੰਦਾ ਰਹੇ।ਇਸ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਸਾਨੂੰ ਸਭ ਨੂੰ ਮਹਾਤਮਾ ਹੰਸਰਾਜ ਜੀ ਦੇ ਪਾਏ ਪੂਰਨਿਆਂ ਤੇਂ ਚੱਲ ਕੇ ਸਮਾਜ ਦੇ ਵਿਕਾਸ ਤੇ ਸੁਧਾਰ ਲਈ ਤਤਪਰ ਰਹਿਣਾ ਚਾਹੀਦਾ ਹੈ।ਐਸੇ ਮਹਾਨ ਸਿੱਖਿਆ ਸ਼ਾਸ਼ਤਰੀ ਨੂੰ ਉਹ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media