Tuesday, May 26, 2026

ਲਾਲੀ ਰਣੀਕੇ ਤੇ ਖਾਪੜਖੇੜੀ ਦੀ ਅਗਵਾਈ ’ਚ ਅਕਾਲੀ-ਭਾਜਪਾ ਦੇ ਹੱਕ ’ਚ ਰੈਲੀ

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇੰਡੀਆ ਗੇਟ PPN2004201908ਬਾਈਪਾਸ ਵਿਖੇ ਹਲਕਾ ਅਟਾਰੀ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਵਿਚ ਮੁੜ ਨਰਿੰਦਰ ਮੋਦੀ ਦੀ ਅਗਵਾਈ ’ਚ ਐਨ.ਡੀ.ਏ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਸ ਉਮੀਦਵਾਰ ਨੂੰ ਚੁਣ ਕੇ ਭੇਜਿਆ ਜਾਵੇ, ਜੋ ਇਸ ਹਲਕੇ ਦੀ ਅਵਾਜ ਕੇਂਦਰ ਵਿਚ ਬੁਲੰਦ ਕਰ ਸਕੇ।ਉਹਨਾਂ ਕਿਹਾ ਕਿ ਕਾਂਗਰਸ ਵਲੋਂ ਪੈਰ ਪੈਰ ’ਤੇ ਝੂਠ ਬੋਲਿਆ ਜਾ ਰਿਹਾ ਹੈ, ਜਿਸ ਕਾਰਨ ਉਸ ਦਾ ਗਰਾਫ ਹੋਰ ਹੇਠਾਂ ਡਿਗਿਆ ਹੈ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਘਬਰਾਹਟ ਇਸ ਗਲੋਂ ਮਾਪੀ ਜਾ ਸਕਦੀ ਹੈ ਕਿ ਉਸ ਨੇ ਆਪਣੀ ਅਮੇਠੀ ਵਾਲੀ ਸੀਟ ਦੀ ਥਾਂ ਦੂਜੀ ਬਦਲਵੀਂ ਕੇਰਲਾ ਦੇ ਵਾਆਨੰਦ ਸੀਟ ਵਲ ਟੇਕ ਰੱਖ ਲਈ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਵੱਡੀ ਹਾਰ ਦੇ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਦਾ ਵੇਲਾ ਆ ਗਿਆ ਹੈ।ਜਿਸ ਨੇ ਕਿ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ।ਮਜੀਠੀਆ ਨੇ ਪੰਜਾਬ ਦੇ ਭਵਿਖ ਲਈ ਸਹੀ ਫੈਸਲਾ ਲੈਣ ਅਤੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਵਡੀ ਲੀਡ ਨਾਲ ਜਿਤ ਦਵਾਉਣ ਲਈ ਤਕੜੀ ਅਤੇ ਕੰਵਲ ਦੇ ਫੁੱਲ ਨੂੰ ਵੋਟਾਂ ਪਾਉਣ ਦੀ ਲੋਕਾਂ ਨੂੰ ਅਪੀਲ ਕੀਤੀ।ਯੂਥ ਅਕਾਲੀ ਦਲ ਦੇ ਜੋਸ਼ੀਲੇ ਨੌਜਵਾਨਾਂ ਵਲੋਂ ਮਜੀਠੀਆ ਦਾ ਗਰਮ ਜੋਸ਼ੀ ਨਾਲ ਸਵਾਗਤ ਵੀ ਕੀਤਾ ਗਿਆ।

                     ਇਸ ਮੌਕੇ ਸ਼ਰੋਮਣੀ ਕਮੇਟੀ ਮੈਬਰ ਲਾਲੀ ਰਣੀਕੇ, ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ ਤੋਂ ਇਲਾਵਾ ਪੰਚ ਸਰਪੰਚ ਆਦਿ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply