
ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ 7 ਦਿਨਾਂ ਨੈਸ਼ਨਲ ਵਰਕਸ਼ਾਪ ‘ਡਾਟਾ ਸਾਇੰਸ ਥਿਊਰੀ ਐਂਡ ਪ੍ਰੈਕਟਿਸ’ ਵਿਸ਼ੇ ’ਤੇ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ’ਚ ਸ਼ਾਮਿਲ ਮੈਂਬਰਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦੀ ਵਰਤੋਂ ਅਤੇ ਬਿਗ ਡਾਟਾ ਬਾਰੇ ਗਿਆਨ ਹਾਸਲ ਕੀਤਾ। ਵਰਕਸ਼ਾਪ ਦਾ ਉਦਘਾਟਨ ਡਾ. ਹਰਦੀਪ ਸਿੰਘ, ਡੀਨ ਸਟੂਡੈਂਟ ਵੈਲਫੇਅਰ ਅਤੇ ਹੈਡ ਕੰਪਿਊਟਰ ਸਾਇੰਸ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕੀਤਾ ਗਿਆ।
ਡਾ. ਮਹਿਲ ਸਿੰਘ ਅਤੇ ਪ੍ਰੋ. ਹਰਭਜਨ ਸਿੰਘ ਰੰਧਾਵਾ, ਕਨਵੀਨਰ ਵਰਕਸ਼ਾਪ, ਨੇ ਡਾ. ਹਰਦੀਪ ਸਿੰਘ ਦਾ ਲਿਵਿੰਗ ਪਲਾਂਟ ਨਾਲ ਸਵਾਗਤ ਕੀਤਾ।ਡਾ. ਹਰਦੀਪ ਸਿੰਘ ਨੇ ਵਿਭਾਗ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਵਰਕਸ਼ਾਪ ਬਦਲਦੇ ਯੁੱਗ ਦੀ ਜਰੂਰਤ ਹੈ ਅਤੇ ਕਾਲਜ ਨੇ ਪੂਰੇ ਪ੍ਰਾਂਤ ’ਚ ਵੱਡਾ ਅਤੇ ਪਹਿਲਾ ਉਪਰਾਲਾ ਕੀਤਾ ਹੈ। ਵਰਕਸ਼ਾਪ ’ਚ ਵੱਖ-ਵੱਖ ਕਾਲਜਾਂ ਤੋਂ ਤਜਰਬੇਕਾਰ ਅਕਾਦਮਿਕ, ਪ੍ਰਾਈਵੇਟ ਸੈਕਟਰ, ਰਿਸਚਰਸ ਅਤੇ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਵਰਕਸ਼ਾਪ ’ਚ ਸ਼ਾਮਿਲ ਮੈਂਬਰਾਂ ਨੇ ਬਿਗ ਡਾਟਾ ’ਤੇ ਪ੍ਰੈਕਟੀਕਲ ਗਿਆਨ ਹਾਸਲ ਕੀਤਾ।ਇਸ 7 ਦਿਨਾਂ ਨੈਸ਼ਨਲ ਵਰਕਸ਼ਾਪ ਦੇ ਰਿਸੋਰਸ ਪਰਸਨ, ਪੁਨੀਤ ਜਿੰਦਲ, ਚੀਫ ਡਾਟਾ ਸਾਇੰਟਿਸਟ ਐਂਡ ਫਾਊਂਡਰ, ਐਡੂਵੇਵ ਫਾਊਡੇਸ਼ਨ ਚੰਡੀਗੜ੍ਹ, ਮਨਮੀਤ ਦੁੱਗਲ, ਕੰਸਲਟੈਂਟ ਐਂਡ ਮੈਨੇਜਰ, ਸੀਏਸ਼ੀਆ ਇਨਫੋਟੈਕ ਚੰਡੀਗੜ੍ਹ, ਅਭੀਨਵ ਸ਼ੈਨਦਲੀਆ, ਡਾਟਾ ਸਾਇੰਟਿਸਟ ਐਟ ਰੇਟਗੇਨ ਐਂਡ ਮਿਊਸਿਗਮਾ, ਨਵੀਂ ਦਿੱਲੀ, ਡਾ. ਨੀਰਜ ਕੁਮਾਰ ਨਹਿਰਾ ਅਤੇ ਡਾ. ਅਨਿਲ ਕੁਮਾਰ ਵਰਮਾ, ਕੰਪਿਊਟਰ ਸਾਇੰਸ ਵਿਭਾਗ, ਥਾਪਰ ਇੰਸਟੀਚਿਊਟ ਆਫ ਇੰਜੀਨੀਰਿੰਗ ਐਂਡ ਟੈਕਨਾਲੋਜੀ ਪਟਿਆਲਾ ਅਤੇ ਡਾ. ਗੁਰਵਿੰਦਰ ਸਿੰਘ, ਪ੍ਰੋਫੈਸਰ ਗੁਰੂ

ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਨ।
ਡਾ. ਮਹਿਲ ਸਿੰਘ ਨੇ ਆਏ ਹੋਏ ਮੈਂਬਰਾਂ ਨੂੰ ਸਰਟੀਫ਼ਿਕੇਟ ਵੰਡੇ ਅਤੇ ਇਸ ਉਪਲਬਧੀ ’ਤੇ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ ਕੰਪਿਊਟਰ ਸਾਇੰਸ ਵਿਭਾਗ ਦੇ ਹੈਡ ਪ੍ਰੋ. ਰੰਧਾਵਾ ਅਤੇ ਉਨ੍ਹਾਂ ਦੇ ਸਮੂਹ ਸਟਾਫ਼ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਪ੍ਰੋ. ਰੰਧਾਵਾ ਨੇ ਪ੍ਰਿੰ: ਡਾ. ਮਹਿਲ ਸਿੰਘ ਦਾ ਇਹ ਵਰਕਸ਼ਾਪ ਕਰਵਾਉਣ ਲਈ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਇਸ ਵਰਕਸ਼ਾਪ ਨੂੰ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੈ।
ਅਖੀਰ ’ਚ ਡਾ. ਮਨੀ ਅਰੋੜਾ, ਆਯੋਜਨ ਸੈਕਟਰੀ ਨੇ ਸਾਰਿਆਂ ਦੇ ਇਸ ਵਰਕਸ਼ਾਪ ’ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।
Punjab Post Daily Online Newspaper & Print Media