Sunday, June 15, 2025
Breaking News

ਨਾਟਸ਼ਾਲਾ `ਚ ਖੇਡਿਆ ਮਜ਼ਾਹੀਆ ਨਾਟਕ `ਟੋਟਲ ਸਿਆਪਾ`

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ `ਯੰਗ ਮਲੰਗ` ਥਿਏਟਰ ਗਰੁੱਪ ਵਲੋਂ ਵਿਅੰਗਮਈ ਅੰਦਾਜ਼ `ਚ PUNJ2304201913ਪੰਜਾਬੀ ਮਜ਼ਾਹੀਆ ਨਾਟਕ `ਟੋਟਲ ਸਿਆਪਾ` ਖੇਡਿਆ ਗਿਆ।ਨਾਟਕ ਦੀ ਕਹਾਣੀ ਕਲਾ ਜਗਤ ਨਾਲ ਜੁੜੇ ਤਿੰਨ ਵਿਅਕਤੀਆਂ ਗਾਇਕ, ਕਲਾਕਾਰ ਅਤੇ ਲੇਖਕ ਬਾਰੇ ਹੈ।ਤਿੰਨੇ ਇੱਕੋ ਕੁੜੀ ਨਾਲ ਪ੍ਰੇਮ ਕਰਦੇ ਹਨ ਅਤੇ ਉਸ ਨੂੰ ਹਾਸਲ ਕਰਨ ਦੀ ਚਾਹਤ ਰੱਖਦੇ ਹਨ।ਕੁੜੀ ਨੂੰ ਹਾਸਲ ਕਰਨ ਲਈ ਉਹ ਕਈ ਪੈਂਤੜੇ ਵਰਤਦੇ ਹਨ, ਪਰ ਜਦ ਕਿਸੇ ਨੂੰ ਕੋਈ ਮੁਸ਼ਕਲ ਹੁੰਂਦੀ ਹੈ ਤਾਂ ਉਹ ਸੱਚੇ ਦੋਸਤ ਬਣ ਕੇ ਮਦਦ `ਤੇ ਆ ਖਲੋਂਦੇੇ ਹਨ।ਨਾਟਕ ਦਰਸ਼ਕਾਂ ਨੂੰ ਸਿਖਿਆ ਦੇਣ ਦੇ ਨਾਲ-ਨਾਲ ਉਨਾਂ ਦਾ ਮਨੋਰੰਜਨ ਵੀ ਕਰਦਾ ਹੈ।ਸਾਜਨ ਕਪੂਰ, ਕਮਲਜੀਤ ਸਿੰਘ ਵਿਸ਼ਟ, ਹਨੀਸ਼ ਰਾਜਪੂਤ, ਹਾਰੁਨ ਅਰੋੜਾ, ਰਾਧਾ ਕਪੂਰ, ਮਨਤੇਜ ਮਾਨ, ਮੁਸਕਾਨ ਰਾਗੀ, ਰਮੀਨਾ ਵਿਜੈ ਕੁਮਾਰ, ਹਰਲੀਨ ਸਿੰਘ ਅਤੇ ਹਨੀ ਸ਼ਰਮਾ ਨੇ ਨਾਟਕ ਵਿੱਚ ਅਹਮ ਰੋਲ ਨਿਭਾਏ।ਨਾਟਸ਼ਾਲਾ ਦੇ ਸੰਸਥਾਪਕ ਤੇ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਨੇ ਕਿਹਾ ਕਿ ਨਾਟਕ ਦੀ ਕਹਾਣੀ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਵੀ ਉਭਾਰਦੀ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply