Tuesday, June 16, 2026

ਫਿਲਮ `ਦਿਲ ਦੀਆਂ ਗੱਲਾਂ` ਨਾਲ ਲੰਮੀ ਪੁਲਾਂਘ ਪੁੱਟ ਰਹੀ ਹੈ ਵਾਮਿਕਾ ਗੱਬੀ

              ਸਾਊਥ ਦੀਆਂ ਫ਼ਿਲਮਾਂ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਵਾਮਿਕਾ ਗੱਬੀ ਹੁਣ ਪੰਜਾਬੀ ਦਰਸ਼ਕਾਂ ਦੀ ਵੀ ਪਸੰਦ ਬਣ ਚੁੱਕੀ ਹੈ।ਪਿਛਲੇ ਸਾਲ PUNJ2404201907ਆਈ ਫ਼ਿਲਮ `ਨਿੱਕਾ ਜ਼ੈਲਦਾਰ 2` ਵਿੱਚ ਐਮੀ ਵਿਰਕ ਨਾਲ ਬਰਾਬਰ ਦੀ ਨਾਇਕਾ ਵਜੋਂ ਨਿਭੀ ਵਾਮਿਕਾ ਆਪਣੀਆਂ ਚੁਲਬੁਲੀਆਂ ਅਦਾਵਾਂ ਕਰਕੇ ਨੌਜਵਾਨ ਦਿਲਾਂ ਦੀ ਧੜਕਣ ਬਣ ਗਈ।ਵਾਮਿਕਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ।ਅਗਲੇ ਹਫ਼ਤੇ ਰਲੀਜ਼ ਹੋਣ ਵਾਲੀ `ਦਿਲ ਦੀਆਂ ਗੱਲਾਂ` ਪਰਮੀਸ਼ ਵਰਮਾ ਨਾਲ ਅੱਜ ਦੇ ਸਮੇਂ ਦੀ ਇੱਕ ਲਵ ਸਟੋਰੀ ਅਧਾਰਿਤ ਹੈ।ਵਾਮਿਕਾ ਨੇ ਦੱਸਿਆ ਕਿ `ਦਿਲ ਦੀਆਂ ਗੱਲਾਂ` ਆਮ ਫ਼ਿਲਮਾਂ ਤੋਂ ਹਟ ਕੇ ਦਿਲਾਂ ਨੂੰ ਝੰਜੋੜਨ ਵਾਲੀ ਇੱਕ ਇਮੋਸ਼ਨਲ ਲਵ ਸਟੋਰੀ ਹੈ।ਵਿਦੇਸ਼ੀ ਧਰਤੀ `ਤੇ ਪੜ੍ਹਨ ਗਏ ਪੰਜਾਬੀ ਮੁੰਡੇ ਦੀਆਂ ਪਿਆਰ ਭਾਵਨਾਵਾਂ ਅਧਾਰਿਤ ਇਸ ਫ਼ਿਲਮ ਵਿੱਚ ਪਿਆਰ, ਵਿਛੋੜਾ, ਮਜ਼ਬੂਰੀਆਂ ਤੇ ਦਿਲਾਂ `ਚ ਤੜਫ਼ ਦਾ ਅਹਿਸਾਸ ਹੈ।ਉਸ ਦਾ ਕਿਰਦਾਰ ਪਰਮੀਸ਼ ਵਰਮਾ ਨਾਲ ਨਾਇਕਾ ਵਜੋਂ ਹੈ।ਇਸ ਫ਼ਿਲਮ ਦਾ ਨਿਰਮਾਣ ਸਪੀਡ ਰਿਕਾਰਡਜ਼, ਪਿਟਾਰਾ ਟਾਕੀਜ਼ ਅਤੇ ਓਮ ਜੀ ਗਰੁੱਪ ਵਲੋਂ ਕੀਤਾ ਗਿਆ ਹੈ।3 ਮਈ ਨੂੰ ਰਲੀਜ਼ ਹੋ ਰਹੀ ਪਟਾਰਾ ਟਾਕੀਜ਼ ਦੀ ਫ਼ਿਲਮ `ਦਿਲ ਦੀਆਂ ਗੱਲਾਂ` ਆਪਣੇ ਰੁਮਾਂਟਿਕ ਵਿਸ਼ੇ ਕਰਕੇ ਹੀਰੋਇਨ ਵਾਮਿਕਾ ਗੱਬੀ ਨੂੰ ਇੱਕ ਵੱਖਰੇ ਮੁਕਾਮ `ਤੇ ਲੈ ਜਾਣ ਦੀ ਸਮੱਰਥਾ ਰੱਖਦੀ ਹੈ।ਪਰਵਾਸੀ ਜੀਵਨ ਨਾਲ ਸਬੰਧਤ ਇਹ ਫ਼ਿਲਮ `ਦਿਲ ਦੀਆਂ ਗੱਲਾਂ` ਪੰਜਾਬ ਅਤੇ ਲੰਡਨ ਦੀਆਂ ਖੂਬਸੂਰਤ ਲੁਕੇਸ਼ਨਾ `ਤੇ ਫ਼ਿਲਮਾਈ ਗਈ ਹੈ।ਇਸ ਫ਼ਿਲਮ ਦਾ ਹੀਰੋ ਪਰਮੀਸ਼ ਵਰਮਾ ਹੈ।ਸਾਊਥ ਦੀਆਂ ਫ਼ਿਲਮਾਂ ਨਾਲ ਆਪਣੇ ਕੈੇਰੀਅਰ ਦੀ ਸ਼ੁਰੂਆਤ ਕਰਨ ਵਾਲੀ ਵਾਮਿਕਾ ਗੱਬੀ ਅੱਜ ਪੰਜਾਬੀ ਫ਼ਿਲਮਾਂ ਦੀ ਇੱਕ ਸਰਗਰਮ ਅਦਾਕਾਰਾ ਹੈ।`ਨਿੱਕਾ ਜ਼ੈਲਦਾਰ 2, ਪ੍ਰਾਹੁਣਾ` ਆਦਿ ਫ਼ਿਲਮਾਂ ਕਰ ਚੁੱਕੀ ਵਾਮਿਕਾ ਕੋਲ ਭਵਿੱਖ ਵਿੱਚ ਵੀ ਕਈ ਵੱਡੀਆਂ ਫਿਲਮਾਂ ਹਨ।ਦਰਸ਼ਕ ਪਹਿਲੀ ਵਾਰ ਵਾਮਿਕਾ ਤੇ ਪਰਮੀਸ਼ ਵਰਮਾ ਨੂੰ ਰੁਮਾਂਟਿਕ ਕਿਰਦਾਰਾਂ ਵਿੱਚ ਵੇਖਣਗੇ।ਇਸ ਫ਼ਿਲਮ ਦੀ ਸੂਟਿੰਗ ਚੰਡੀਗੜ੍ਹ  ਤੇ ਲੰਡਨ ਵਿਖੇ ਕੀਤੀ ਗਈ ਹੈ।ਪਰਮੀਸ਼ ਵਰਮਾ, ਵਾਮਿਕਾ ਗੱਬੀ, ਗੌਰਵ ਕੱਕੜ, ਬਨਿੰਦਰ ਬਨੀ ਆਦਿ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦਾ ਸੰਗੀਤ ਦੇਸੀ ਕਰਿਊ, ਸੰਗਤਾਰ, ਯਸ਼ ਵਡਾਲੀ ਤੇ ਟਰੋਅ ਆਰਿਫ਼ ਨੇ ਤਿਆਰ ਕੀਤਾ ਹੈ।
               ਜਸਵੀਰ ਗੁਣਾਚੌਰੀਆਂ, ਮਨਦੀਪ ਮੇਵੀ, ਰਮਨ ਜੰਗਵਾਲ ਦੇ ਲਿਖੇ ਗੀਤਾਂ ਨੂੰ ਪਰਮੀਸ਼ ਵਰਮਾ, ਕਮਲ ਹੀਰ, ਪ੍ਰਭ ਗਿੱਲ ਤੇ ਯਸ਼ ਵਡਾਲੀ ਨੇ ਗਾਇਆ ਹੈ।ਇਸ ਫ਼ਿਲਮ ਦਾ ਸੰਗੀਤ ਸਪੀਡ ਰਿਕਾਰਡਜ਼ ਵਲੋਂ ਰਲੀਜ਼ ਕੀਤਾ ਗਿਆ ਹੈ।

Harjinder Singh Jawanda

 
ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ- 94638 28000

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply