Wednesday, April 22, 2026

ਪੈਨਸ਼ਨਰਾਂ ਨੇ ਸਰਕਾਰ ਦੀ ਬੇਰੁਖੀ ਵਿਰੁੱਧ ਕੱਢੀ ਭੜਾਸ, ਜ਼ਿਲ੍ਹਾ ਪੱਧਰੀ ਧਰਨਿਆਂ ਦਾ ਐਲਾਨ

ਸਮਰਾਲਾ, 25 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਇੱਕ ਹੰਗਾਮੀ ਮੀਟਿੰਗ ਪ੍ਰੇਮ ਸਾਗਰ ਸ਼ਰਮਾ ਦੀ PUNJ2504201911ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਈ।ਜਿਸ ਵਿੱਚ ਪੰਜਾਬ ਭਰ ਤੋਂ ਪਹੁੰਚੇ ਸਬੰਧਿਤ ਆਗੂਆਂ ਨੇ ਸ਼ਮੂਲੀਅਤ ਕੀਤੀ।ਲਗਾਤਾਰ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਜਨਵਰੀ 2018, ਜੁਲਾਈ 2018 ਅਤੇ ਜਨਵਰੀ 2019 ਜੋ ਕਿ 15 ਪ੍ਰਤੀਸ਼ਤ ਬਣਦਾ ਹੈ ਅਤੇ 66 ਮਹੀਨਿਆਂ ਦਾ ਪਿਛਲਾ ਬਕਾਇਆ ਵੀ ਅਦਾਇਗੀਯੋਗ ਹੈ।
         ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਭੱਦੇ ਵਤੀਰੇ ਅਤੇ ਬੇਰੁਖੀ ਵਿਰੁੱਧ ਜੰਮ ਕੇ ਭੜਾਸ ਕੱਢੀ ਅਤੇ ਆਪਣੇ ਗਿਲੇ ਸ਼ਿਕਵਿਆਂ ਦਾ ਇਜ਼ਹਾਰ ਕਰਦੇ ਹੋਏ ਆਖਿਆ ਕਿ ਸਰਕਾਰ ਨੇ ਆਪਣੇ ਪੱਤਰ ਨੰਬਰ 7/44/2015- ਈ.ਐਫ.ਪੀ.ਆਈ/378 ਮਿਤੀ 10 ਮਾਰਚ 2019 ਅਨੁਸਾਰ 01-01-2017 ਤੋਂ 4 ਪ੍ਰਤੀਸ਼ਤ ਅਤੇ 01-07-2017 ਤੋਂ 3 ਪ੍ਰਤੀਸ਼ਤ ਕੁੱਲ 7 ਪ੍ਰਤੀਸ਼ਤ ਮਹਿੰਗਾਈ ਭੱਤੇ ਦੀਆਂ 2 ਕਿਸ਼ਤਾਂ ਦੇਣ ਦੇ ਹੁਕਮ ਜਾਰੀ ਕੀਤੇ ਸਨ।ਬੜੇ ਦੁੱਖ ਦੀ ਗੱਲ ਹੈ ਕਿ ਸਟੇਟ ਬੈਂਕ ਆਫ ਇੰਡੀਆ ਅਤੇ ਕਈ ਹੋਰ ਸਬੰਧਿਤ ਬੈਂਕਾਂ ਨੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਵਿੱਚ ਆਪਣੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕੇਵਲ 6 ਪ੍ਰਤੀਸ਼ਤ ਡੀ.ਏ 25 ਅਪ੍ਰੈਲ ਨੂੰ ਦੇ ਕੇ ਜ਼ਖ਼ਮਾਂ ਤੇ ਨਕਮ ਛਿੜਕਿਆ ਹੈ।ਸ਼ਰਮਾ ਨੇ ਆਖਿਆ ਕਿ ਇਸ ਧੱਕੇਸ਼ਾਹੀ ਵਿਰੁੱਧ ਪੈਨਸ਼ਨਰਜ਼ 2 ਮਈ ਤੋਂ 9 ਮਈ ਤੱਕ ਪਾਰਲੀਮਾਨੀ ਚੋਣਾਂ ਵਿੱਚ ਖੜ੍ਹੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੇ ਰੋਸ ਪੱਤਰ ਦੇਣਗੇ ਅਤੇ 10 ਮਈ ਨੂੰ ਪੰਜਾਬ ਭਰ ਵਿੱਚ ਮਾਨਯੋਗ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਧਰਨੇ ਲਾ ਕੇ ਰੋਸ ਪੱਤਰ ਦੇਣਗੇ। ਧਰਨੇ ਸ਼ਾਂਤਮਈ ਢੰਗ ਨਾਲ ਦਿੱਤੇ ਜਾਣਗੇ।ਬੈਨਰਾਂ ਦੀ ਵਰਤੋਂ ਨਾ ਕਰਨ ਅਤੇ ਧਮਕੀ ਦੇਣ ਵਾਲੇ ਭਾਸ਼ਣਾਂ ਤੋਂ ਗੁਰੇਜ਼ ਕੀਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਤੋਂ ਰਿਪੋਰਟ ਲੈ ਕੇ ਤੁਰੰਤ ਲਾਗੂ ਨਾ ਕੀਤਾ, ਬਣਦੇ ਬਕਾਇਆਂ ਸਮੇਤ ਮੈਡੀਕਲ ਪ੍ਰਤੀ ਪੂਰਤੀ ਦੇ ਬਿੱਲਾਂ ਦੀ ਵੀ ਤੁਰੰਤ ਅਦਾਇਗੀ ਦੇ ਹੁਕਮ ਜਾਰੀ ਨਾ ਕੀਤੇ ਤਾਂ ਇਸ ਤੋਂ ਵੀ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
                ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਕਪੂਰਥਲਾ, ਮਹਿੰਦਰ ਸਿੰਘ ਫਿਰੋਜਪੁਰ, ਠਾਕੁਰ ਸਿੰਘ ਫਤਹਿਗੜ੍ਹ ਸਾਹਿਬ, ਜਗੀਰ ਸਿੰਘ ਤਰਨਤਾਰਨ, ਅਜੀਤ ਸਿੰਘ ਸੋਢੀ, ਪ੍ਰੇਮ ਨਾਥ ਸਮਰਾਲਾ, ਲਾਲ ਸਿੰਘ ਮੋਗਾ, ਸੁਰਿੰਦਰ ਸ਼ਰਮਾ ਫਿਰੋਜਪੁਰ, ਦਰਸ਼ਨ ਸਿੰਘ ਲੁਧਿਆਣਾ, ਪਵਿੱਤਰ ਸਿੰਘ ਲੁਧਿਆਣਾ ਆਦਿ ਤੋਂ ਇਲਾਵਾ ਹੋਰ ਜ਼ਿਲਿਆਂ ਦੇ ਅਹੁੱਦੇਦਾਰ ਵੀ ਸ਼ਾਮਲ ਹੋਏ।
 

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply