ਅੰਮ੍ਰਿਤਸਰ, 25 ਅਪ੍ਰ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੀ.ਡੀ.ਏ ਅਲਾਇੰਸ ਵਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਦੇ ਨਾਮਜ਼ਦਗੀ ਕਾਗਜ਼ਾਤ ਮੋਰਚੇ ਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਸੁਖਪਾਲ ਸਿੰਘ ਖਹਿਰਾ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਬੰਤ ਬਰਾੜ, ਕਾ. ਹਰਦੇਵ ਅਰਸ਼ੀ, ਕਾ. ਨਿਰਮਲ ਸਿਂਘ ਧਾਲੀਵਾਲ, ਮਨਜੀਤ ਸਿੰਘ ਅਟਵਾਲ, ਅਮਰੀਕ ਸਿੰਘ ਵਰਪਾਲ, ਜਗਜੋਤ ਜਿੰਘ ਖਾਲਸਾ, ਮਹਾਵੀਰ ਸਿੰਘ ਪੱਟੀ, ਅਮਰਜੀਤ ਸਿੰਘ ਆਸਲ ਨੇ ਦਾਖਲ ਕਰਵਾਏ।ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਪੁਤਲੀਘਰ ਵਿਖੇ ਇੱਕ ਪ੍ਰਭਾਵਸ਼ੈਲੀ ਰੈਲੀ ਕੀਤੀ ਗਈ।ਜਿਸ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਦੇਸ਼ ਅੰਦਰ ਜੋ ਚੋਣਾਂ ਦਰਿਮਿਆਨ ਹਾਕਮ ਪਾਰਟੀ ਅਸਲ ਮੁਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਕੇ ਅੰਧ ਰਾਸ਼ਟਰਵਾਦ ਨੂੰ ਉਭਾਰ ਕਿ ਚੋਣਾਂ ਜਿੱਤਣ ਲਈ ਘਟੀਆ ਕਿਸਮ ਦੇ ਹੱਥ ਕੰਡੇ ਵਰਤ ਰਹੀਆਂ ਹਨ।ਜਦੋਂ ਕਿ ਲੋਕਾਂ ਦੇ ਸਾਹਮਣੇ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਸਿਹਤ ਅਤੇ ਵਿਦਿਆ ਦੇ ਮੁੱਦੇ ਉਪਰ ਨਾ ਤੇ ਅਕਾਲੀ ਭਾਜਪਾ ਅਤੇ ਨਾ ਹੀ ਕਾਂਗਰਸ ਪਾਰਟੀ ਗੱਲ ਕਰਨਾ ਚਾਹੁੰਦੀਆਂ ਹਨ।ਇਸ ਲਈ ਪੰਜਾਬ ਦੇ ਲੋਕਾ ਸਾਹਮਣੇ ਪੀ.ਡੀ.ਏ ਦੇ ਰੂਪ ਵਿੱਚ ਅਸਲ ਲੋਕ ਪੱਖੀ ਬਦਲ ਲੈ ਕੇ ਆਏ ਹਾਂ।ਜਿਸ ਵਿੱਚ ਮਿਹਨਤਕਸ਼ ਜਨਤਾ ਦੀਆਂ ਅਸਲ ਪਾਰਟੀਆਂ ਸ਼ਾਮਲ ਹਨ।
ਇਸ ਮੌਕੇ ਸੂਬਾਈ ਆਗੂਆਂ ਤੋਂ ਇਲਾਵਾ ਕਾ. ਲਖਬੀਰ ਸਿੰਘ ਨਿਜਾਮਪੁਰ, ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ, ਤਾਰਾ ਚੰਦ, ਤਰਸੇਮ ਭੋਲਾ ਵਿਜੇ ਕਪੂਰ, ਸ਼ੁਰੇਸ਼ ਸ਼ਰਮਾ, ਜਸਵਿੰਦਰ ਸਿੰਘ ਜਹਾਂਗੀਰ, ਨਰਿੰਦਰ ਸਿੰਘ ਜੌਹਲ, ਬਲਵਿੰਦਰ ਸਿੰਘ ਦੁਧਾਲਾ, ਲਖਵਿੰਦਰ ਸਿੰਘ ਰੰਧਾਵਾ, ਗੁਰਦੀਪ ਸਿੰਘ ਗੂਰੇਵਾਲੀ, ਗੁਰਭੇਜ ਸਿੰਘ, ਮੋਹਨ ਲਾਲ, ਸ਼ਮਸ਼ੇਰ ਸਿੰਘ ਨੇ ਵੀ ਸੰਬੋਧਨ ਕੀਤਾ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media