ਜੰਡਿਆਲਾ, 25 ਅਪ੍ਰੈਲ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਦਿੱਤੇ ਪ੍ਰੋਗਰਾਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਅੰਮ੍ਰਿਤਸਰ ਵਿਖੇ ਪੜੋ ਪੰਜਾਬ ਦੇ ਚੱਲ ਰਹੇ ਸੈਮੀਨਾਰ ਦੌਰਾਨ ਅਧਿਆਪਕਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਅਧਿਆਪਕ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਐਸ.ਐਸ.ਏ/ ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਅਤੇ ਹੋਰ ਵਿਭਾਗੀ ਮੰਗਾਂ ਲਈ 5 ਮਾਰਚ ਨੂੰ ਮੁੱਖ ਮੰਤਰੀ ਦੁਆਰਾ ਗਠਿਤ ਕੀਤੀ ਕਮੇਟੀ ਨੇ 50 ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ।ਜਿਸ ਕਾਰਨ ਅਧਿਆਪਕਾਂ ਦੇ ਮਨਾਂ ਵਿੱਚ ਸਰਕਾਰ ਖਿਲਾਫ਼ ਭਾਰੀ ਰੋਸ ਪੈਦਾ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੇ ਗੈਰ-ਸੰਵਿਧਾਨਕ ਪੜੋ ਪੰਜਾਬ ਪ੍ਰੋਜੈਕਟ ਦਾ ਰੀਵਿਊ ਕਰਨ ਬਾਰੇ ਕਮੇਟੀ ਬਣਾਈ ਸੀ, ਪਰ ਸਿੱਖਿਆ ਸਕੱਤਰ ਧੱਕੇ ਨਾਲ ਇਸ ਨੂੰ ਫਿਰ ਬੱਚਿਆਂ ਅਤੇ ਅਧਿਆਪਕਾਂ ਤੇ ਥੋਪਣਾ ਚਾਹੁੰਦਾ ਹੈ, ਜਿਸ ਤਹਿਤ ਅਧਿਆਪਕਾਂ ਦੇ ਅਤੀ ਰੁਝੇਵੇਂ ਵਾਲੇ ਦਿਨਾਂ ਵਿੱਚ ਜਬਰੀ ਸੈਮੀਨਾਰ ਲਾ ਦਿੱਤੇ ਹਨ। ਅਧਿਆਪਕ ਆਗੂਆਂ ਨੇ ਸਿੱਖਿਆ ਸਕੱਤਰ ਵਲੋਂ ਰੋਜਾਨਾ ਅਧਿਆਪਕਾਂ ਨੂੰ ਚੰਡੀਗੜ੍ਹ ਬੁਲਾ ਕੇ ਖਜਲ ਖਰਾਬ ਕਰਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਬੀਤੀ ਦੇਰ ਰਾਤ ਵਾਪਸ ਆਉਣ ਸਮੇਂ ਹੁਸ਼ਿਆਰਪੁਰ ਦੇ ਅਧਿਆਪਕਾਂ ਨੂੰ ਰੋਡ ਐਕਸੀਡੈਂਟ ਦੌਰਾਨ ਗੰਭੀਰ ਸੱਟਾਂ ਲੱਗੀਆਂ।ਉਨ੍ਹਾਂ ਸਿੱਖਿਆ ਮੰਤਰੀ ਕੋਲੋਂ ਮੰਗ ਕੀਤੀ ਕਿ ਨਿੱਤ ਦਿਹਾੜੇ ਸਿੱਖਿਆ ਸਕੱਤਰ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੇ ਪਾਬੰਦੀ ਲਾ ਕੇ ਖੱਜ਼ਲ ਖਰਾਬ ਹੋ ਰਹੇ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਤੋਂ ਨਿਜ਼ਾਤ ਦਿਵਾਈ ਜਾਵੇ। ਇਸ ਦੌਰਾਨ ਅਧਿਆਪਕ ਸੰਘਰਸ਼ ਕਮੇਟੀ ਅੰਮ੍ਰਿਤਸਰ 5 ਮਈ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਹੋਣ ਵਾਲੇ ਝੰਡਾ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰੇਗੀ।
ਇਸ ਸਮੇਂ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਸਤਬੀਰ ਸਿੰਘ ਬੋਪਾਰਾਏ, ਗੁਰਦੀਪ ਸਿੰਘ ਬਾਜਵਾ, ਸੁਖਰਾਜ ਸਿੰਘ ਸਰਕਾਰੀਆ, ਅਰਜਿੰਦਰ ਸਿੰਘ ਕਲੇਰ, ਜਤਿੰਦਰਪਾਲ ਸਿੰਘ ਰੰਧਾਵਾ, ਸੁਧੀਰ ਢੰਡ, ਅਮਰਜੀਤ ਸਿੰਘ ਵੇਰਕਾ, ਸਤਨਾਮ ਸਿੰਘ ਜੱਸੜ, ਅਮਰਜੀਤ ਸਿੰਘ ਭੱਲਾ, ਹਰਦੀਪ ਸਿੰਘ, ਹਰਵਿੰਦਰ ਸਿੰਘ ਸੁਲਤਾਨਵਿੰਡ, ਸਵਿੰਦਰ ਸਿੰਘ ਭੰਗਾਲੀ, ਗੁਰਪ੍ਰੀਤ ਸਿੰਘ ਵੇਰਕਾ, ਨਵਦੀਪ ਸਿੰਘ, ਮਨਿੰਦਰ ਸਿੰਘ, ਪ੍ਰਮੋਦ ਸਿੰਘ, ਰਣਜੀਤ ਸਿੰਘ ਸ਼ਾਹ, ਰਵਿੰਦਰ ਸ਼ਰਮਾ, ਗੁਰਲਾਲ ਸਿੰਘ ਸੋਹੀ, ਮਲਕੀਤ ਸਿੰਘ ਅਤੇ ਅਰਵਿੰਦ ਅਧਿਆਪਕ ਆਗੂ ਸ਼ਾਮਲ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media