Wednesday, March 4, 2026

ਸਾਫ਼ ਸਫਾਈ ਦੇ ਪ੍ਰੰਬਧਾਂ ਲਈ ਰਾਸ਼ਟਰੀ ਪਾਲਿਸੀ ਸਮੇਂ ਦੀ ਮੁੱਖ ਲੋੜ – ਐਸ.ਐਸ.ਬਹਿਲ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਅਕ ਮਾਮਲਿਆਂ ਪੋ੍ਰ. ਐਸ.ਐਸ ਬਹਿਲ PUNJ2604201908ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਵੱਲ ਜੇ ਇੱਕਠਿਆ ਹੋ ਕੇ ਉਪਰਾਲੇ ਕਰਨ ਵਿਚ ਕੋਈ ਕੋਤਾਹੀ ਹੋ ਗਈ ਤਾਂ ਇਸ ਦਾ ਖਮਿਆਜਾ ਸਾਨੂੰ ਵੱਡੇ ਨੁਕਸਾਨ ਕਰਕੇ ਭੁਗਤਣਾ ਪਵੇਗਾ।ਉਹਨਾਂ ਕਿਹਾ ਕਿ ਅੱਜ ਦੀ ਇਹ ਸਖ਼ਤ ਲੋੜ ਹੈ ਕਿ  ਆਉਣ ਵਾਲੀਆਂ ਚੁਣੋਤੀਆ ਨੂੰ ਮੱਦੇਨਜ਼ਰ ਰੱਖ ਕੇ ਪੋ੍ਰਗਰਾਮ ਉਲੀਕੇ ਜਾਣੇ ਚਾਹੀਦੇ ਹਨ।ਉਹਨਾਂ ਨੇ ਗੁਰੂ ਰਾਮਦਾਸ ਸਕੂਲ ਅਤੇ ਨਵੀਂ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਥਾਰਿਟੀ ਵੱਲੋਂ ਸਫ਼ਾਈ ਪ੍ਰਬੰਧਾਂ ਦੇ ਵਿਕਂੇਦਰੀਕਰਨ ਵਿਸ਼ੇ ਤੇ ਕਰਵਾਏ ਰਾਸ਼ਟਰੀ ਪੱਧਰ ਦੀ ਵਰਕਸ਼ਾਪ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਪੋ੍ਰਗਰਾਮ ਭਵਿੱਖ ਦੀਆਂ ਚੁਣੋਤੀਆਂ ਨੂੰ ਸਮਝਣ ਅਤੇ ਹੱਲ ਕਰਨ ਲਈ ਬਹੁਤ ਜਰੂਰੀ ਹਨ।ਉਹਨਾਂ ਵੱਲੋਂ ਇਸ ਮੌਕੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਆਉਣ ਵਾਲੀਆ ਵੱਖ ਵੱਖ ਸੱਮਸਿਆਵਾਂ ਦੀ ਨਿਸ਼ਾਨਦੇਹੀ ਕਰਦਿਆ ਕਿਹਾ ਕਿ ਇਹਨਾਂ ਪੱਖਾਂ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਉਹਨਾਂ ਤੋਂ ਪਹਿਲਾ ਵਰਕਸ਼ਾਪ ਵਿਚ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ, ਆਰਕੀਟੇਕਚਰ ਡਿਪਾਰਟਮੈਂਟ, ਸਿਵਲ ਇੰਜੀਨੀਅਰਿੰਗ ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਵੀ ਆਪਣੇ ਸੁਝਾਅ ਪੇਸ਼ ਕੀਤੇ ਗਏ।
ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਆਫੈਅਰ ਦੇ ਅਧਿਕਾਰੀ ਮੋਹਿਤ ਕਪੂਰ ਨੇ ਭਾਰਤ ਵਿਚ ਆਮ ਸਾਫ਼-ਸਫਾਈ ਅਤੇ ਇਸ ਦੀਆਂ ਚੁਣੌਤੀਆਂ ਨੂੰ ਵਿਸਥਾਰ ਦੇ ਨਾਲ ਪੇਸ਼ ਕਰਦਿਆ ਕਿਹਾ ਕਿ ਇਸ ਦੇ ਲਈ ਭਾਰਤ ਪੱਧਰ ਤੇ ਹੀ ਪ੍ਰੰਬਧ ਕਰਨ ਲਈ ਯੋਜਨਾਬੰਧ ਤਰੀਕੇ ਦੇ ਨਾਲ ਵਿਉਂਤਬੰਦੀ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਪਹਿਲਾ ਗੁਰੂ ਰਾਮਦਾਸ ਸਕੂਲ ਆਫ ਪਲੇਨਿੰਗ ਦੇ ਮੁਖੀ ਡਾ. ਕਿਰਨ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ  ਮੁੱਖ ਮਹਿਮਾਨ ਪ੍ਰੋਫ਼ੈਸਰ ਐਸ.ਐਸ.ਬਹਿਲ ਅਤੇ ਹੋਰ ਉੱਚ ਅਧਿਕਾਰੀਆ ਵੱਲੋਂ  `ਸ਼ਹਿਰੀ ਚੁਣੌਤੀਆਂ ਨੂੰ ਘਟਾਉਣ` ਦੇ ਬਾਰੇ, ਗੁਰੂ ਰਾਮਦਾਸ ਸਕੂਲ ਆਫ ਪਲੇਨਿੰਗ ਵੱਲੋਂ ਇਕ ਨਿਊਜਲੈਟਰ ਸਾਂਝੇ ਤੋਰ ਤੇ ਜਾਰੀ ਕੀਤਾ ਗਿਆ।
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ  ਵਿਭਾਗ ਵੱਲੋਂ ਵੱਖਰੇ ਤੋਰ ਤੇ ਦੋ ਦਿਨਾ ਵਿਸ਼ੇਸ਼ ਲੈਕਚਰ ਸੈਸ਼ਨ ਆਯੋਜਿਤ ਕੀਤਾ ਗਿਆ।ਜਿਸ ਵਿਚ ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਚਰਨਜੀਤ ਸਿੰਘ ਸ਼ਾਹ ਨੇ ਅਪਣੇ ਵਿਸ਼ੇਸ ਭਾਸਣ ਦਿੱਤੇ।ਇਸ ਸਮੇਂ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਖੋਜ ਵਿਦਵਾਨ ਮੌਜੂਦ ਸਨ।
 ਪ੍ਰੋ. ਸ਼ਾਹ ਨੇ ਕਿਹਾ ਕਿ ਸਖਤ ਅਤੇ ਸਰਗਰਮ ਰਣਨੀਤੀ ਨੂੰ ਅਪਣਾ ਕੇ ਸਥਾਈ ਵਿਕਾਸ ਲਈ ਸੁਚੇਤ ਹੋਣ ਦੀ ਲੋੜ ਹੈ। ਇਸ ਦੇ ਲਈ ਆਈਕਾਨਿਕ, ਟਿਕਾਊ ਅਤੇ ਇਨੋਵੇਟਿਵ ਡਿਜ਼ਾਇਨ ਨੂੰ ਅਪਣਾਇਆ ਜਾਣਾ ਚਾਹੀਦਾ ਹੈ।ਉਹਨਾਂ ਨੇ ਕ੍ਰਿਏਟਿਵ ਗਰੁਪ ਪ੍ਰੋਜੈਕਟਾਂ ਦੇ ਅਧਾਰ ਤੇ ਉਦਾਹਰਣਾਂ  ਪੇਸ਼ ਕੀਤੀਆ।
ਆਰਕੀਟੈਕਚਰ ਵਿਭਾਗ ਦੇ ਮੁਖੀ ਰਣਬੀਰ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਡੀਨ ਅਕਾਦਮਿਕ ਮਾਮਲਿਆਂ ਦੇ ਪ੍ਰੋ. ਐਸ.ਐਸ. ਬਹਿਲ ਵੱਲੋਂ ਪ੍ਰਧਾਨਗੀ ਕੀਤੀ ਗਈ।ਉਨ੍ਹਾਂ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਸਮਾਰਟ ਬੁਨਿਆਦੀ ਢਾਂਚਾ ਤਿਆਰ ਕਰਨਾ ਦੀ ਲੋੜ ਹੈ।

Check Also

ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ਆਫ਼ਤ ਪ੍ਰਬੰਧਨ ਸਿਖਲਾਈ ਕੈਂਪ ਵਿਚ ਲਿਆ ਭਾਗ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ਯੁਵਾ ਆਪਦਾ ਮਿੱਤਰਾ …

Leave a Reply