ਵਿਦਿਆਰਥੀ ਸਮਾਜ ਵਿਚ ਨਵੀਂ ਜਾਗ੍ਰਿਤੀ ਪੈਦਾ ਕਰਨ ਦੇ ਸਮਰੱਥ – ਡਾ. ਅਮਿਤ ਕੌਟਸ
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਚ ਐਮ.ਐਡ ਅਤੇ ਐਮ.ਏ. ਦੇ
ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਸਫ਼ਲਤਾ ਨਾਲ ਪੂਰੀ ਕਰਨ ਤੇ ਵਿਧਾਈ ਦਿੰਦਿਆ ਵਿਭਾਗ ਦੇ ਮੁਖੀ ਪ੍ਰੋ. ਅਮਿਤ ਕੌਟਸ ਨੇ ਕਿਹਾ ਕਿ ਉਹਨਾਂ ਵੱਲੋਂ ਹੁਣ ਸਮਾਜ ਵਿਚ ਜਿੰਮੇਵਾਰੀ ਨਾਲ ਵਿਚਰਦਿਆ ਸਿਰਫ ਆਪ ਹੀ ਵਿਕਾਸ ਦੀਆਂ ਬੁਲੰਦੀਆਂ ਨੂੰ ਨਹੀ ਛੂਹਣਾ ਸਗੋਂ ਸਮਾਜ ਨੂੰ ਵੀ ਨਵੀ ਸਿਹਤ ਦੇਣੀ ਹੈ।ਵਿਦਿਅਰਥੀ ਜੀਵਨ ਤੋਂ ਬਾਅਦ ਸਮਾਜਿਕ ਜੀਵਨ ਵਿਚ ਆਉਣ ਵਾਲੀਆ ਚੁਣੋਤੀਆਂ ਨੂੰ ਨਜਿੱਠਣ ਦੇ ਲਈ ਮਾਨਸਿਕ ਤੋਰ ਤੇ ਉਹਨਾਂ ਨੂੰ ਹੁਣ ਤੋ ਹੀ ਤਿਆਰ ਰਹਿਣਾ ਚਾਹੀਦਾ ਹੈ।ਵਿਦਿਆਰਥੀ ਜੀਵਨ ਦੀਆ ਯਾਦਾਂ ਉਹਨਾਂ ਦਾ ਸਰਮਾਇਆ ਹਨ ਅਤੇ ਉਹ ਸਮਾਜ ਵਿਚ ਨਵੀਂ ਜਾਗ੍ਰਿਤੀ ਪੈਦਾ ਕਰਨ ਦੇ ਸਮਰੱਥ ਹੋ ਚੁਕੇ ਹਨ।
ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚੋਂ ਪੜ੍ਹ ਕੇ ਜਾਣ ਵਾਲੇ ਵਿਦਿਆਰਥੀਆ ਨੇ ਉੱਚੇ ਅਹੁਦਿਆ ਅਤੇ ਇਮਾਨਦਾਰੀ, ਸਮਰਪਿਤ ਭਾਵਨਾਂ ਅਤੇ ਦ੍ਰਿੜ੍ਹ ਸਕੰਲਪ ਦੇ ਨਾਲ ਕੰਮ ਕਰਕੇ ਯੂਨੀਵਰਸਿਟੀ ਦਾ ਨਾਂ ਉੱਚਾ ਕਰਨਾ ਹੈ। ਉਹਨਾਂ ਨੇ ਕੰਮ ਨੂੰ ਹੀ ਪੂਜਾ ਦਾ ਗੁਰਮੰਤਰ ਦਿੰਦਿਆ ਕਿਹਾ ਕਿ ਉਹ ਇਸ ਤੇ ਹੀ ਚਲ ਕੇ ਆਪਣੇ ਟੀਚਿਆ ਨੂੰ ਪੂਰਾ ਕਰ ਸਕਦੇ ਹਨ।ਇਸ ਤੋਂ ਪਹਿਲਾ ਵਿਭਾਗ ਦੇ ਵਿਦਿਆਰਥੀਆਂ ਨੇ ਵਿਦਾਇਗੀ ਸਮਾਰੋਹ ਨੂੰ ਜਸ਼ਨ ਵਿਚ ਤਬਦੀਲ ਕਰਦਿਆ ਵੱਖ ਵੱਖ ਪ੍ਰੋਗਰਾਮ ਪੇਸ਼ ਕੀਤੇ ਅਤੇ ਆਪਣੀ ਅੱਜ ਦੀ ਯਾਦ ਨੂੰ ਹੋਰ ਵੀ ਰੁਮਾਂਚਿਕ ਬਣਾ ਦਿੱਤਾ। ਵਿਦਿਆਰਥੀਆਂ ਨੇ ਵਿਦਾਇਗੀ ਪਾਰਟੀ ਨੂੰ ਬਹੁਤ ਹੀ ਉਤਸ਼ਾਹ ਨਾਲ “ਬਾਲੀਵੁੱਡ ਡ੍ਰੀਮਜ਼” ਦੇ ਰੂਪ ਵਿਚ ਪੇਸ਼ ਕਰਕੇ ਯਾਦਗਰੀ ਬਣਾ ਲਿਆ।
ਸਮਾਗਮ ਦੋਰਾਨ ਯੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਵਿਦਿਆਰਥੀਆਂ ਨੂੰ ਬੜੇ ਭਾਵੁਕ ਮਾਹੋਲ ਵਿਚ ਸ਼ਾਨਦਾਰ ਵਿਦਾਇਗੀ ਨੂੰ ਯਾਦਗਰੀ ਬਣਾਉਣ ਵਿਚ ਕੋਈ ਵੀ ਕਸਰ ਨਾ ਛੱਡੀ। ਇਸ ਮੌਕੇ ਜਿੱਥੇ ਸੀਨੀਅਰ ਵਿਦਿਆਰਥੀਆਂ ਨੇ ਯੂਨੀਅਰ ਵਿਦਿਆਰਥੀਆਂ ਨੂੰ ਵਿਭਾਗ ਵਿਚ ਇਕ ਚੰਗਾ ਭਾਈਚਾਰਕ ਸਾਂਝ ਵਾਲਾ ਪੜ੍ਹਾਈ ਦਾ ਮਾਹੋਲ ਬਣਾਈ ਰੱਖਣ ਦੇ ਲਈ ਆਪੋ-ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਉੱਥੇ ਯੂਨੀਅਰ ਵਿਦਿਆਰਥੀਆਂ ਨੇ ਉਹਨਾਂ ਨੂੰ ਯਾਦਗਰ ਦੇ ਲਈ ਤੋਹਫ਼ੇ ਦੇ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆ ਵੱਲੋਂ ਯੂਨੀਵਰਸਿਟੀ ਵਿਚ ਬਤਾਏ ਸਾਲਾਂ ਨੂੰ ਆਪਣੀ ਜਿੰਦਗੀ ਦਾ ਹਾਸਲ ਦੱਸਦਿਆ ਵਿਭਾਗ ਦੇ ਅਧਿਆਪਕਾਂ ਦਾ ਧੰਨਵਾਦ ਕਰਦਿਆ ਕਿਹਾ ਗਿਆ ਕਿ ਉਹਨਾਂ ਵੱਲੋਂ ਦਿੱਤੀਆ ਗਈ ਸਿੱਖਿਆਵਾਂ ਹਮੇਸਾ ਆਪਣੇ ਪੱਲੇ ਨਾਲ ਬੰਨ੍ਹ ਕੇ ਰੱਖਣਗੇ।
ਮਿਸਟਰ ਫੇਅਰਵੈਲ ਦਾ ਖਿਤਾਬ ਸੰਵਲਦੀਪ ਸਿੰਘ ਅਤੇ ਮਿਸ ਫੇਅਰਵੈਲ ਦਾ ਖਿਤਾਬ ਗਗਨਦੀਪ ਕੌਰ ਨੇ ਆਪਣੀ ਪ੍ਰਤਿਭਾ ਦੇ ਆਧਾਰ ਤੇ ਪ੍ਰਾਪਤ ਕੀਤਾ ।ਇਸ ਮੌਕੇ ਹੋਰ ਵੀ ਆਈਟਮਾਂ ਵਿਚ ਜੇਤੂ ਰਹੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media