Wednesday, March 4, 2026

ਬਹੁਤ ਹੀ ਮਿਲਣਸਾਰ ਤੇ ਧਾਰਮਿਕ ਵਿਚਾਰਾਂ ਦੇ ਸਨ- ਮਾਤਾ ਵਿੱਦਿਆ ਦੇਵੀ

ਧੂਰੀ, 26 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਇਹ ਇੱਕ ਅਟਲ ਸੱਚਾਈ ਹੈ ਕਿ ਦੁਨੀਆਂ ਨਾਸ਼ਵਾਨ ਹੈ। ਜਿਹੜੇ ਵੀ ਪ੍ਰਾਣੀ ਨੇ ਇਸ ਧਰਤੀ `ਤੇ ਜਨਮ ਲਿਆ PPN2004201906ਹੈ, ਉਸ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੁੰਦਾ ਹੈ, ਪ੍ਰੰਤੂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਧਰਤੀ `ਤੇ ਆਉਣ ਦੇ ਮਕਸਦ ਨੂੰ ਪੂਰਾ ਕਰਨ ਲਈ ਹੀ ਜਿੳੇਂਦੇ ਹਨ।ਭਾਵ ਕਿ ਦਾਨ-ਪੁੰਨ, ਧਰਮ-ਧਿਆਨ ਅਤੇ ਪ੍ਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਹੋਏ ਆਪਣੇ ਜਨਮ ਨੂੰ ਸੁਫਲਾ ਕਰਕੇ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਜਾਂਦੇ ਹਨ।ਇਸੇ ਮਕਸਦ ਨੂੰ ਪੂਰਾ ਕਰਦੇ ਹੋਏ ਪੂਰਾ ਕਰਕੇ ਮਾਤਾ ਵਿਦਿਆ ਦੇਵੀ ਸੁਪਤਨੀ ਸਵਰਗੀ ਸ਼੍ਰੀ ਬਾਰੂ ਰਾਮ ਬੀਤੀ 19 ਮਈ ਦਿਨ ਸ਼ੁੱਕਰਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਭੂ ਜੋਤੀ ਵਿੱਚ ਵਿਲੀਨ ਹੋ ਗਏ ਹਨ।
             ਮਾਤਾ ਵਿਦਿਆ ਦੇਵੀ ਨੇ ਆਪਣੀ ਸਮਾਜਿਕ ਅਤੇ ਗ੍ਰਹਿਸਥੀ ਜ਼ਿੰਦਗੀ ਸੁਚੱਜੇ ਢੰਗ ਨਾਲ ਵਤੀਤ ਕਰਦੇ ਹੋਏ ਜ਼ਿੰਦਗੀ ਭਰ ਅਨੇਕਾਂ ਦਾਨ-ਪੁੰਨ ਕੀਤੇ।ਉਹ 24 ਘੰਟਿਆਂ ਵਿੱਚੋਂ ਘੱਟੋ-ਘੱਟ 10 ਘੰਟੇ ਰਾਮ ਨਾਮ ਦੀ ਮਾਲਾ ਦਾ ਜਪ ਕਰਦੇ ਸਨ।ਦਰ `ਤੇ ਆਏ ਕਿਸੇ ਮਜਬੂਰ ਨੂੰ ਖਾਲੀ ਨਾ ਮੋੜਨਾ, ਦੂਸਰੇ ਦਾ ਦੁੱਖ-ਸੁੱਖ ਵੰਡਾਉਣਾ ਅਤੇ ਕੰਮ ਆਉਣਾ ਉਨਾਂ ਦੇ ਸੁਭਾਅ ਵਿੱਚ ਸ਼ਾਮਲ ਸੀ।ਮਾਤਾ ਵਿਦਿਆ ਦੇਵੀ ਦਾ ਜਨਮ 90 ਸਾਲ ਪਹਿਲਾਂ ਜ਼ਿਲਾ੍ਹ ਸੰਗਰੂਰ ਦੇ ਪਿੰਡ ਤੁੰਗਾਂ ਵਿਖੇ ਪਿਤਾ ਜੈ ਰਾਮ ਦਾਸ ਅਤੇ ਮਾਤਾ ਭਾਗਵੰਤੀ ਦੇਵੀ ਦੇ ਘਰ ਹੋਇਆ।ਸਵਰਗੀ ਮਾਤਾ ਵਿਦਿਆ ਦੇਵੀ ਨਮਿੱਤ ਸ਼੍ਰੀ ਗਰੁੜ ਪੁਰਾਣਾ ਕਥਾ ਦਾ ਭੋਗ ਅਤੇ ਅੰਤਿਮ ਅਰਦਾਸ 30 ਅਪ੍ਰੈਲ ਦਿਨ ਮੰਗਲਵਾਲ ਨੂੰ ਦੁਪਹਿਰ 1.00 ਤੋਂ 2.00 ਵਜੇ ਤੱਕ ਸ਼੍ਰੀ ਸਨਾਤਨ ਧਰਮ ਆਸ਼ਰਮ (ਚੈਰੀਟੇਬਲ ਟਰੱਸਟ) ਧੂਰੀ ਪਿੰਡ ਰੋਡ ਧੂਰੀ (ਜ਼ਿਲਾ ਸੰਗਰੂਰ) ਵਿਖੇ ਪਵੇਗਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply