Wednesday, March 4, 2026

ਕੱਥੂਨੰਗਲ `ਚ ਗੁਰਜੀਤ ਔਜਲਾ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ

ਕਿਸਾਨੀ ਤੇ ਜਵਾਨੀ ਬਚਾਉਣ ਲਈ ਕੇਂਦਰ `ਚ ਕਾਂਗਰਸ ਸਰਕਾਰ ਜਰੂਰੀ- ਕੱਥੂਨੰਗਲ, ਸੱਚਰ
ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ `ਚ PUNJ2604201912ਵਿਧਾਨ ਸਭਾ ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਕੱਥੂਨੰਗਲ ਵਿਖੇ ਜ਼ਿਲ਼੍ਹਾ ਕਾਂਗਰਸ ਕਮੇਟੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਤੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਦੀ ਅਗਵਾਈ ਹੇਠ ਵਿਸ਼ਾਲ ਚੋਣ ਰੈਲੀ ਕੀਤੀ ਗਈ।
                 ਗੁਰਜੀਤ ਸਿੰਘ ਔਜਲਾ ਲਈ ਵੋਟਾਂ ਦੀ ਮੰਗ ਕਰਦਿਆਂ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਪੰਜਾਬ ਦੀ ਸੱਤਾ `ਤੇ ਕਰੀਬ 10 ਸਾਲਾਂ ਤੋਂ ਕਾਬਜ ਰਹੇ ਅਕਾਲੀ-ਭਾਜਪਾ ਗਠਜੋੜ੍ਹ ਦੀਆਂ ਨੀਤੀਆਂ ਸਦਕਾ ਸੂਬੇ ਦੇ ਸੈਂਕੜੇ ਨੌਜੁਆਨਾਂ ਨੇ ਬੇਰੁਜ਼ਗਾਰੀ ਦੇੇ ਬੋਝ ਹੇਠ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਤੇ ਕਿਸਾਨਾਂ ਨੇ ਆਰਥਿਕ ਬੋਝ ਹੇਠ ਦੱਬ ਕੇ ਮੌਤ ਨੂੰ ਗਲੇ ਲਗਾਇਆ, ਜਦਕਿ ਸੂਬੇ ਦੀ ਗਠਜੋੜ੍ਹ ਸਰਕਾਰ ਵਲੋਂ ਡੂੰਘੀ ਨੀਂਦ ਚ’ ਜਾਂਦਿਆਂ ਕਿਸੇ ਵੀ ਪੀੜਿਤ ਪਰਿਵਾਰ ਦੀ ਸਾਰ ਨਹੀਂ ਲਈ ਗਈ।ਸੱਚਰ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਕਿਸਾਨੀ ਨੂੰ ਕਰਜੇ ਦੇ ਬੋਝ ਤੋਂ ਮੁਕਤੀ ਦਿਵਾਉਣ ਲਈ ਕੇਂਦਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਸਰਕਾਰ ਦਾ ਗਠਨ ਬਹੁਤ ਜਰੂਰੀ ਹੈ।
                ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੇ ਗੁਰਜੀਤ ਔਜਲਾ ਨੂੰ ਅੰਮ੍ਰਿਤਸਰ ਦੇ ਪੁੱਤਰ ਦਾ ਖਿਤਾਬ ਦਿੰਦਿਆਂ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਪਿਛਲੀ ਗਠਜੋੜ੍ਹ ਸਰਕਾਰ ਨੇ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਕਰਕੇ ਦਸ ਸਾਲ ਦਾ ਸਮਾਂ ਲੰਘਾਇਆ ਜਦਕਿ ਕੋਈ ਵੀ ਆਰਥਿਕ ਨੀਤੀ ਨਾਂ ਹੋਣ ਕਾਰਨ ਸੂਬੇ ਅੰਦਰ ਜਿਥੇ ਬੇਰੁਜਗਾਰੀ ਦਾ ਹੜ੍ਹ ਆਇਆ, ਉਥੇ ਹੀ ਸੂਬੇ ਦੀ ਆਰਥਿਕ ਹਾਲਤ ਵੀ ਡਾਵਾਂਡੋਲ ਰਹੀ।ਕੱਥੂਨੰਗਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸੀ ਸਰਕਾਰ ਸਦਕਾ ਪੰਜਾਬ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣੇਗਾ।
                ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਵਲੋਂ ਪੰਜਾਬੀ ਸੂਬੇ ਤੇ ਖਾਸ ਕਰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਨਾਲ ਵਿਤਕਰੇਬਾਜੀ ਕਰਦਿਆਂ ਵਿਸੇਸ਼ ਆਰਥਿਕ ਪੈਕੇਜ ਦੇਣ ਦੀ ਥਾਂ ਤੇ ਪੁਲਵਾਮਾ ਹਮਲੇ ਦੇ ਬਹਾਨੇ 200 ਪ੍ਰਤੀਸ਼ਤ ਕਸਟਮ ਡਿਊਟੀ ਲਗਾ ਕੇ ਅਟਾਰੀ-ਵਾਹਗਾ ਸਰਹੱਦ ਤੇ ਹੁੰਦੇ ਭਾਰਤ-ਪਾਕਿ ਦੇ ਵਪਾਰ ਨੂੰ ਖਤਮ ਕਰ ਦਿੱਤਾ, ਜਿਸ ਨਾਲ ਅੰਮ੍ਰਿਤਸਰ ਦੇ ਹਜਾਰਾਂ ਪਰਿਵਾਰ ਬੇਰੁਜਗਾਰ ਹੋ ਗਏ।ਔਜਲਾ ਨੇ ਕਿਹਾ ਕੇ ਦੇਸ਼ ਦੀ ਜਨਤਾ ਜੁਮਲੇਬਾਜ ਸਰਕਾਰ ਦੀ ਝੂਠੀ ਰਾਜਨੀਤੀ ਨੂੰ ਸਮਝ ਚੁੱਕੀ ਹੈ ਅਤੇ ਇਸ ਵਾਰ ਭਾਜਪਾ ਨੂੰ ਪੰਜਾਬ ਦੀਆਂ ਸੀਟਾਂ ਤੇ ਖੜੇ ਕਰਨ ਲਈ ਉਮੀਦਵਾਰ ਹੀਂ ਨਹੀਂ ਲੱਭੇ ਤੇ ਬਾਹਰੋਂ ਪੈਰਾਸ਼ੂਟ ਰਾਹੀਂ ਫਿਲਮੀ ਸਿਤਾਰਿਆਂ ਨੂੰ ਚੋਣ ਮੈਦਾਨ ਵਿੱਚ ਲਿਆ ਕੇ ਭਾਜਪਾ ਨੇ ਦੱਸ ਦਿਤਾ ਕਿ ਚੋਣਾਂ ਦੀ ਅੱਧੀ ਲੜਾਈ ਭਾਜਪਾ ਚੋਣਾਂ ਤੋਂ ਪਹਿਲਾਂ ਹੀ ਹਰ ਚੁੱਕੀ ਹੈ।
ਇਸ ਮੌਕੇ ਜੋਗਾ ਸਿੰਘ ਗਿੱਲ ਹਦਾਇਤਪੁਰ, ਸਾ: ਚੇਅਰਮੈਨ ਜਸਬੀਰ ਸਿੰਘ ਸੋਹੀ, ਸਾ: ਚੇਅਰਮੈਨ ਜਗਦੇਵ ਸਿੰਘ ਬੱਗਾ, ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰ, ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਾ: ਚੇਅਰਮੈਨ ਗੁਰਮੀਤ ਸਿੰਘ ਰਾਜੂ ਭੀਲੋਵਾਲ, ਸੁਖਪਾਲ ਸਿੰਘ ਗਿੱਲ ਹਦਾਇਤਪੁਰ, ਇੰਦਰਜੀਤ ਸਿੰਘ ਰਾਏਪੁਰ,  ਸਰਪੰਚ ਰਜਿੰਦਰ ਸਿੰਘ ਲਾਟੀ, ਬਾਊ ਵਿਜੈ ਥਰੀਏਵਾਲ, ਸਰਪੰਚ ਸਤਨਾਮ ਸਿੰਘ, ਸਰਪੰਚ ਅੰਗਰੇਜ ਸਿੰਘ, ਸਰਪੰਚ ਅਵਤਾਰ ਸਿੰਘ ਮੱਝਵਿੰਡ, ਸਰਪੰਚ ਸਤਨਾਮ ਸਿੰਘ ਚਾਚੋਵਾਲੀ, ਸਰਪੰਚ ਪ੍ਰਗਟ ਸਿੰਘ ਚੰਨਣਕੇ ਸਮੇਤ ਪੰਚ-ਸਰਪੰਚ ਤੇ ਕਾਂਗਰਸੀ ਵਰਕਰ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply