
ਅੰਮ੍ਰਿਤਸਰ, 12 ਸਤੰਬਰ (ਸਾਜਨ ਮਹਿਰਾ) – ਮਹਿਲਾ ਸ਼ੌਸ਼ਣ ਮੂਕਤਿ ਮੌਰਚਾ ਵਲੋਂ ਹਾਲ ਗੇਟ ਵਿਖੇ ਚੇਅਰਮੈਨ ਵਰਿੰਦਰ ਭੱਟੀ ਦੀ ਅਗਵਾਈ ਵਿੱਚ ਅੋਰਤਾਂ ਨੂੰ ਸੁਰਖਿਅਤ ਕਰਨ ਅਤੇ ਅਧਿਕਾਰ ਦਿਵਾਊਣ ਲਈ ਰੈਲੀ ਕੱਢੀ ਗਈ।ਜਿਸ ਵਿੱਚ ਮੌਰਚੇ ਦੇ ਸੈਕੜੇ ਅਹੂਦੇਦਾਰਾਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ।ਰੈਲੀ ਦੌਰਾਨ ਚੇਅਰਮੈਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਰਿੰਦਰ ਭੱਟੀ ਨੇ ਕਿਹਾ ਕਿ ਆਏ ਦਿਨ ਮਹਿਲਾਵਾਂ ਦੇ ਅਗਵਾ, ਰੇਪ, ਦਹੇਜ ਦੇ ਲਈ ਘਰੋਂ ਕੱਢ ਦੇਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਹਿਲਾਵਾਂ ਦੇ ਹੱਕ ਵਿੱਚ ਬਣਾਏ ਗਏ ਕਾਨੂੰਨ ਨੂੰ ਸਰਕਾਰ ਸਖਤੀ ਨਾਲ ਲਾਗੂ ਕਰਵਾਊਣ ਵਿੱਚ ਅਸਫਲ ਰਹੀ ਹੈ ਅਤੇ ਇਸੇ ਕਾਰਨ ਹੀ ਦੇ ਅਧਿਕਾਰ ਮਾਨ-ਸੰਮਾਨ ਦਾ ਸ਼ੋਸ਼ਣ ਹੋ ਰਿਹਾ ਹੈ, ਜੋ ਜਗ-ਜਣਨੀ ਹੈ ਉਸੇ ਦੇ ਨਾਲ ਹੀ ਰੇਪ, ਦਹੇਜ ਦੇ ਲਈ ਘਰੋਂ ਕੱਢਿਆ ਜਾਣਾ ਬੜੇ ਹੀ ਦੂੱਖ ਦਾ ਵਿਸ਼ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀਆਂ ਅਤੇ ਸੰਸਥਾਵਾਂ ਅੋਰਤਾਂ ਦੀ ਸੁਰਖਿਆ ਲਈ ਕੁੱਝ ਵੀ ਨਹੀਂ ਕਰ ਪਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਕੱਲੀ ਲੜਕੀ (ਮਹਿਲਾ) ਦਾ ਸੜਕ ਤੇ ਚੱਲਣਾ ਮੁਸ਼ਕਿਲ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਮਹਿਲਾਂ ਸ਼ੋਸ਼ਣ ਮੂਕਤਿ ਮੋਰਚਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਲਾਵਾਂ ਦੀ ਸੂਰਖਿਆ ਦੇ ਲਈ ਅੱਜ ਰੈਲੀ ਵਿੱਚ ਅੋਰਤਾਂ ਨੂੰ ਲਾਠੀਆਂ ਵੰਡੀਆਂ ਗਈਆਂ ਤਾਂਕਿ ਅੋਰਤਾਂ ਆਪਣੀ ਸੂਰਖਿਆ ਖੁੱਦ ਕਰ ਸਕਣ ।ਇਸ ਮੌਕੇ ਰਾਜਕੁਮਾਰ, ਰੋਹਿਤ ਸ਼ਰਮਾ, ਅਸ਼ੋਕ ਗਿੱਲ, ਗੂਰਪ੍ਰੀਤ ਸੰਧੂ, ਨੀਤੂ, ਠਾਕੂਰ ਸਿੰਘ, ਸਵਿਤਾ ਸੂਰੀ, ਅਮਰਜੀਤ ਕੋਰ, ਪ੍ਰਦੀਪ ਸਿੰਘ, ਪਰਵਿੰਦਰ ਕੋਰ, ਗੂਲਸ਼ਨ, ਨਿਸ਼ਾਨ ਸਿੰਘ, ਸੂਨੀਲ ਕੂਮਾਰ ਬੰਟੀ, ਸੰਜੇ ਪ੍ਰਧਾਨ, ਭੋਲੀ ਪ੍ਰਧਾਨ, ਸੂਮਨ, ਗੁਰਮੀਤ ਕੋਰ ਪ੍ਰਧਾਨ, ਪਿੰਕੀ ਕੁਲਦੀਪ ਸਿੰਘ ਨਾਹਰ, ਜੁਗਿੰਦਰ ਮਹਾਜਨ, ਬਲਵੰਤ ਸਿੰਘ, ਕੰਵਲਜੀਤ ਕੋਰ, ਬਲਜੀਤ ਕੋਰ, ਸੁਰਿੰਦਰ ਕੋਰ ਆਦਿ ਹਾਜਰ ਸਨ।
Punjab Post Daily Online Newspaper & Print Media