Wednesday, July 29, 2026

ਕਾਂਗਰਸੀ ਉਮੀਦਵਾਰ ਢਿੱਲੋਂ ਨੂੰ ਲੱਡੂਆਂ ਨਾਲ ਤੋਲਿਆ

ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ਦੇ ਵਾਰਡ ਨੰਬਰ 3 ਦੇ ਸੀਨੀਅਰ ਕਾਂਗਰਸੀ ਆਗੂ ਚਮਕੌਰ ਹਾਂਡਾ ਵੱਲੋਂ ਲੋਕ ਸਭਾ PUNJ2804201909ਹਲਕਾ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਮੁਹੱਲੇ ਵਿੱਚ ਮੀਟਿੰਗ ਰੱਖੀ ਗਈ।ਜਿਸ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਲੱਡੂਆਂ ਨਾਲ ਤੋਲਿਆ ਗਿਆ।ਇਸ ਮੌਕੇ ਕੇਵਲ ਸਿੰਘ ਢਿੱਲੋਂ ਨਾਲ ਕਾਂਗਰਸ ਦੀ ਹਲਕਾ ਇੰਚਾਰਜ ਦਮਨ ਥਿੰਦ ਬਾਜਵਾ, ਸੂਬਾ ਕਾਂਗਰਸ ਸਕੱਤਰ ਹਰਮਨ ਦੇਵ ਬਾਜਵਾ,ਸਮਾਜ ਸੇਵਕ ਘਨਸ਼ਿਆਮ ਕਾਂਸਲ ਅਤੇ ਬਲਾਕ ਕਾਂਗਰਸ ਪ੍ਰਧਾਨ ਸੰਜੇ ਗੋਇਲ ਵੀ ਮੌਜੂਦ ਸਨ।
     ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਸੰਗਰੂਰ ਦੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਐਮ.ਪੀ.ਕੋਟੇ ਦੇ 25 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।ਪਰ ਇਸ ਵਿੱਚ ਨਵੀਂ ਗੱਲ ਕੀ ਹੈ।ਇਹ ਤਾਂ ਦੇਸ਼ ਦੇ ਹਰ ਸਾਂਸਦ ਨੂੰ ਹਰ ਸਾਲ 5 ਕਰੋੜ ਰੁਪਏ ਆਪਣੇ ਹਲਕੇ ਵਿੱਚ ਵਿਕਾਸ ਕੰਮ ਕਰਵਾਉਣ ਲਈ ਮਿਲਦਾ ਹੈ।ਉਨ੍ਹਾਂ ਸੂਬਾ ਸਰਕਾਰ ਬਾਰੇ ਦੱਸਦਿਆਂ ਕਿਹਾ ਕਿ 2 ਸਾਲਾਂ ਵਿੱਚ ਸਾਡੀ ਸਰਕਾਰ ਨੇ ਸੂਬੇ ਦੇ 8 ਲੱਖ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਹੈ।ਜਿਸ ਬਾਰੇ ਪਿੰਡਾਂ ਦੇ ਕਿਸਾਨਾਂ ਨੇ ਖ਼ੁਦ ਉਨ੍ਹਾਂ ਨੂੰ ਦੱਸਿਆ ਹੈ।ਪਰਮਿੰਦਰ ਸਿੰਘ ਢੀਂਡਸਾ ਵੱਲੋਂ ਆਪਣੇ ਪਿਤਾ ਦੇ ਉਲਟ ਜਾ ਕੇ ਚੌਣਾ ਵਿੱਚ ਖੜਾ ਹੋਣਾ ਸੁਖਬੀਰ ਬਾਦਲ ਦੀ ਚਾਲ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਪੰਜਾਬ ਲਈ ਕੋਈ ਵੀ ਪ੍ਰੋਜੈਕਟ ਪਾਸ ਹੋਇਆ ਤਾਂ ਉਹ ਸਾਰੇ ਬਠਿੰਡਾ ਵਿੱਚ ਹੀ ਲੱਗੇ ਹਨ।ਉਨ੍ਹਾਂ ਕਿਹਾ ਕਿ ਤੁਸੀਂ 19 ਮਈ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਬਣਾਉਗੇ ਤਾਂ ਪੰਜਾਬ ਵਿੱਚ ਸਭ ਤੋਂ ਪਹਿਲਾਂ ਸੈਂਟਰਲ ਯੂਨੀਵਰਸਿਟੀ ਸੰਗਰੂਰ ਵਿੱਚ ਖੁੱਲ੍ਹੇਗੀ।
           ਇਸ ਮੌਕੇ ਗਗਨਦੀਪ ਸਿੰਘ,ਹਰਿੰਦਰ ਸਿੰਘ ਲਖਮੀਰਵਾਲਾ, ਗੁਰਬਚਨ ਨੰਨੜ੍ਹ, ਈਸ਼ਵਰ ਗਰਗ ਟਿੰਪੀ, ਸੁਖਵਿੰਦਰ ਸੁੱਖੀ, ਮਨਜੀਤ ਰਿਸ਼ੀ,ਨਰੇਸ਼ ਸ਼ਰਮਾ, ਸੂਬੇਦਾਰ ਦਰਸ਼ਨ ਸਿੰਘ, ਮਲਕੀਤ ਕਾਲੀ, ਬਲਦੇਵ ਹਾਂਡਾ, ਸੁਰਿੰਦਰ ਹਾਂਡਾ, ਬਿੱਲੂ ਹਾਂਡਾ, ਪੱਪੂ ਹਾਂਡਾ, ਕਾਲਾ ਹਾਂਡਾ, ਮਲਕੀਤ ਕਾਲੀ ਆਦਿ ਵੀ ਮੌਜੂਦ ਸਨ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply