Tuesday, July 28, 2026

ਚੋਣ ਜਿੱਤਣ ਲਈ ਵਿਕਾਸ ਨੂੰ ਆਧਾਰ ਬਣਾਵਾਗੇ – ਵਿਨੋਦ ਸਿੰਗਲਾ

ਭੀਖੀ, 28 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਪੱਧਰ `ਤੇ ਵੀ ਵਿਕਾਸ ਨੂੰ ਆਧਾਰ ਬਣਾ ਕੇ ਵੋਟਾਂ ਮੰਗਣ ਲਈ ਲੋਕਾਂ ਦੀ ਕਚਿਹਰੀ ਵਿੱਚ PUNJ2804201907ਜਾਵਾਂਗੇ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਕਮੇਟੀ ਦੇ ਪ੍ਰਧਾਨ ਵਿਨੋਦ ਸਿੰਗਲਾ ਨੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾ ਕਿਹਾ ਕਿ ਨਗਰ ਹਮੇਸ਼ਾਂ ਕਾਂਗਰਸ ਪੱਖੀ ਰਿਹਾ ਹੈ ਅਤੇ 1992 ਤੋਂ ਬਾਅਦ ਬਦਲੇ ਰਾਜਨੀਤਕ ਦ੍ਰਿਸ਼ ਦੀ ਰੋਸ਼ਨੀ ਵਿੱਚ ਚੋਣ ਭਾਵੇਂ ਵਿਧਾਨ ਸਭਾ ਦੀ ਹੋਵੇ ਜਾਂ ਲੋਕ ਸਭਾ ਦੀ ਕਾਂਗਰਸ ਹਮੇਸ਼ਾ ਇਥੋਂ ਜਿੱਤਦੀ ਰਹੀ ਹੈ।ਅਕਾਲੀ ਦਲ ਦੇ ਤਮਾਮ ਵਿਧਾਇਕਾਂ ਤੋਂ ਇਲਾਵਾ ਲੋਕ ਸਭਾ ਚੋਣਾ ਵਿੱਚ ਬੀਬੀ ਹਰਸਿਮਰਤ ਕੌਰ ਨੂੰ ਵੀ ਭੀਖੀ ਦੇ ਲੋਕਾਂ ਨੇ ਲਗਾਤਾਰ ਹਰਾਇਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਹਮੇਸ਼ਾਂ ਲੋਕ ਹਿਤੈਸ਼ੀ ਅਤੇ ਦਿਆਨਤਦਾਰੀ ਨਾਲ ਲੋਕਾਂ ਦੇ ਕੰਮ ਕਰਦੀ ਰਹੀ ਹੈ ਅਤੇ ਮੌਜੂਦਾ ਚੋਣਾਂ ਵਿੱਚ ਵੀ ਇਥੋਂ ਕਾਂਗਰਸ ਵਿਕਾਸ ਦੇ ਨਾਮ `ਤੇ ਹੀ ਜਨਤਾ ਦੀ ਕਚਿਹਰੀ ਵਿੱਚ ਆਪਣਾ ਪੱਖ ਰੱਖੇਗੀ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪਿਛਲੇ 2 ਸਾਲਾਂ ਦੌਰਾਨ ਨਗਰ ਦੇ ਬਹੁੱਮੁਖੀ ਵਿਕਾਸ ਲਈ ਪ੍ਰਤੀਬੱਧਤਾ ਨਾਲ ਕਾਰਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਵੱਛਤਾ ਦੇ ਮਾਮਲੇ ਵਿੱਚ ਨਗਰ ਨੇ ਜਿਲ੍ਹਾ ਮਾਨਸਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਨਾਲ ਹੀ ਸ਼ਹਿਰ ਨੂੰ ਖੁੱਲੇ ਵਿੱਚ ਪਖਾਨਾ ਕਰਨ ਤੋਂ ਪੁਰੀ ਤਰ੍ਹਾਂ ਮੁਕਤ ਕੀਤਾ ਜਾ ਚੁੱਕਾ ਹੈ।ਕੱਚੇ ਕਮਿਊਨਿਟੀ ਪਖਾਨਿਆਂ ਨੂੰ ਪੱਕੇ ਕਰਕੇ ਰਹਿੰਦੀ ਜਗਾ `ਤੇ ਖੂਬਸੂਰਤ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਸ਼ੁੱਧ ਵਾਤਾਵਰਣ ਵਿੱਚ ਸਾਹ ਲੈ ਸਕਣ।ਉਨ੍ਹਾਂ ਕਿਹਾ ਕਿ ਕਸਬੇ ਦੇ ਵਿਕਾਸ ਦੇ ਨਾਲ-ਨਾਲ ਉਹ ਨਾਲ ਲੱਗਦੇ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਬੇਹਤਰ ਬਣਾਉਣ ਲਈ ਠੋਸ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਸਬੇ ਦਾ ਹਰ ਕਾਂਗਰਸੀ ਪੱਬਾਂ ਭਾਰ ਹੈ।ਇਸ ਮੌਕੇ ਉਨ੍ਹਾਂ ਨਾਲ ਕੌਸਲਰ ਐਡਵੋਕੇਟ ਮਨੋਜ ਕੁਮਾਰ ਰੌਕੀ, ਕੌਸਲਰ ਕਿਲੂ ਸਿੰਘ ਵੀ ਮੌਜੂਦ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply