ਸਭ ਤੋ ਵੱਧ ਅੰਕ ਪ੍ਰਾਪਤ ਕਰਨ ਵਾਲੀ ਲੜਕੀ ਨੂੰ ਗਰਾਮ ਪੰਚਾਇਤ ਦੇਵੇਗੀ ਲੈਪਟਾਪ
ਬਟਾਲਾ, 28 ਅਪਰੈਲ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਪੜਾਈ ਦੀ ਕੁਆਲਟੀ ਵਧੀਆ ਦੇਣ ਦੇ ਮਕਸਦ ਨਾਲ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆ ਹਨ।ਇਸੇ ਹੀ ਲੜੀ ਤਹਿਤ ਸਰਕਾਰ ਸੀਨੀਅਰ ਸੈਕੰਡਰੀ ਸਕੂਲ ਨੌਸਿਹਰਾ ਮੱਝਾ ਸਿੰਘ ਦੇ ਪ੍ਰਿੰਸੀਪਲ ਅਮਰਦੀਪ ਸਿੰਘ ਸੈਣੀ ਤੇ ਸਮੁੱਚੇ ਸਟਾਫ ਦੀਆ ਕੋਸ਼ਿਸ਼ਾਂ ਸਦਕਾ ਸਕੂਲ ਦਾ ਸਲਾਨਾ ਇੰਨਾਮ ਵੰਡ ਸਮਾਰੋਹ ਕਰਵਾਇਆ ਗਿਆ।ਪ੍ਰਭਸਿਮਰਨ ਵਲੋਂ ਸਬਦ ਗਾਇਣ ਉਪਰੰਤ ਭਰੂਣ ਹੱਤਿਆ, ਸਮਾਜ ਵਿਚ ਪੜਾਈ ਦੀ ਅਹਿਮੀਅਤ, ਸਮਾਜਿਕ ਬੁਰਾਈਆਂ, ਆਦਿ ਬਾਰੇ ਆਈਟਮਾਂ ਪੇਸ਼ ਕੀਤੀਆਂ ਗਈਆਂ, ਵੰਦਨਾ ਵਲੋ ਸੜਕੇ ਸੜਕੇ ਜਾਂਦੀਏ ਮੁਟੀਆਰੇ, ਅਮਨ ਪ੍ਰੀਤ ਤੇ ਸਾਥਣਾ ਵਲੋਂ ਸੰਦੇਸ਼ੇ ਆਤੇ ਹੈਂ, ਕੈਪਟਨ ਪਲਕਦੀਪ ਕੌਰ ਵਲੋਂ ਪੇਸ਼ ਕੀਤੇ ਗਿੱਧੇ ਨੇ ਸਾਉਣ ਮਹੀਨੇ ਦੀ ਯਾਦ ਤਾਜ਼ਾ ਕਰ ਦਿੱਤੀ।ਜੋਗਾ ਸਿੰਘ ਤੇ ਉਸ ਦੀ ਟੀਮ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ। ਧਰਤੀ `ਤੇ ਹਰਿਆਲੀ ਹਿੱਤ ਰੁੱਖਾਂ ਦੀ ਸੰਭਾਲ ਕਰੋ, ਮਿਸ਼ਨ ਬਾਰੇ ਪੇਸ਼ਕਾਰੀ ਵਧੀਆ ਸੀ।ਸਮਾਗਮ ਦਾ ਉਦਘਾਟਨ ਜਿਲਾ ਸਿੱਖਿਆ ਅਫਸਰ (ਐਲੀ.) ਗੁਰਦਾਸਪੁਰ ਵਿਨੋਦ ਮਿੱਤਰ ਨੇ ਕੀਤਾ। ਜਿੰਨਾਂ ਨੂੰ ਐਨ.ਸੀ.ਸੀ ਵਿਦਿਆਰਥੀਆਂ ਤੇ ਇੰਚਾਰਜ਼ ਲੈਕਚਰਾਰ ਭੁਪਿੰਦਰ ਸਿੰਘ ਨੇ ਪਰੇਡ ਦੇ ਰੂਪ ਵਿਚ ਸਮਾਗਮ ਤੱਕ ਲਿਆਦਾ, ਪੜਾਈ ਤੇ ਖੇਡਾਂ ਵਿਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਕੂਲ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ।ਗੁਆਢੀ ਸਕੂਲਾਂ ਦੇ ਪ੍ਰਿੰਸੀਪਲ ਪਰਮਜੀਤ ਕੌਰ ਧੁੱਪਸੜੀ, ਰਵਿੰਦਰਪਾਲ ਸਿੰਘ ਚਾਹਲ ਭੂੱਲਰ, ਭਾਰਤ ਭੂਸ਼ਨ ਸੇਖਵਾਂ, ਸ੍ਰੀਮਤੀ ਕਮਲੇਸ਼ ਕੌਰ ਦਿਆਲਗੜ, ਸੁਰਿੰਦਰ ਸਿੰਘ ਸਿੱਖਿਆ ਸੁਧਾਰ ਟੀਮ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਵੀ ਹਾਜ਼ਰ ਸਨ।ਇਸੇ ਸਕੂਲ ਵਿਚ ਪੜਦੇ ਰਹੇ ਸਟੇਟ ਐਵਾਰਡੀ ਕੁਲਵੰਤ ਸਿੰਘ ਦਾ ਸਨਮਾਨ ਕੀਤਾ ਗਿਆ।ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਪੂਨਮ, ਸਰਪੰਚ ਗਰਾਮ ਪੰਚਾਇਤ ਮਨਦੀਪ ਸਿੰਘ, ਹਰਦਿਆਲ ਸਿੰਘ, ਸਵਿੰਦਰ ਸਿਘ ਆਦਿ ਮੈਂਬਰ ਹਾਜ਼ਰ ਸਨ।ਇਸ ਮੌਕੇ ਸਕੂਲ ਹਾਜਰ ਮੈਬਰਾ ਵਿਚ ਰਵਿੰਦਰਜੀਤ ਸਿੰਘ, ਭੂਪਿੰਦਰ ਸਿੰਘ, ਪ੍ਰੇਮ ਸਿੰਘ, ਜਗਦੀਪ ਕੌਰ ਲੈਕਚਰਾਰ, ਪਰਤਾਪ ਸਿੰਘ, ਸੁਖਵਿੰਦਰ ਕੌਰ, ਸਰਬਜੀਤ ਕੌਰ, ਅਰਵਿੰਦਰ ਕੌਰ, ਜੋਗਿੰਦਰ ਸਿੰਘ, ਗੁਰਜੀਤ ਸਿੰਘ ਆਦਿ ਸਟਾਫ ਮੈਬਰ ਹਾਜਰ ਸਨ।
ਵਿਨੋਦ ਮਤਰੀ ਤੇ ਅਮਰਦੀਪ ਸਿੰਘ ਸੈਣੀ ਨੇ ਕਿਹਾ ਕਿ ਸਰਕਾਰੀ ਸਕੂਲ ਕਿਸੇ ਸਕੂਲ ਤੋਂ ਘੱਟ ਨਹੀ ਹਨ, ਇਸ ਲਈ ਬੱਚਿਆਂ ਦੀ ਪੜਾਈ ਸਰਕਾਰੀ ਸਕੂਲਾਂ ਵਿਚ ਹੀ ਕਰਵਾਈ ਜਾਵੇ।ਸਟੇਜ ਸ੍ਰੀਮਤੀ ਜਗਦੀਪ ਕੌਰ, ਪ੍ਰੇਮ ਪਾਲ ਤੇ ਭੂਪਿੰਦਰ ਸਿੰਘ ਨੇ ਸਾਂਝੇ ਤੋਰ `ਤੇ ਸੰਭਾਲੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …