Saturday, April 18, 2026

ਠੇਕੇਦਾਰ ਬਿੰਦਰ ਸਿੰਘ ਦੇ ਗ੍ਰਹਿ ਗੁਰਮਤਿ ਸਮਾਗਮ – ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕਈ ਸ਼ਖ਼ਸੀਅਤਾਂ ਦਾ ਸਨਮਾਨ

ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਸਥਾਨਕ ਗੁਰਦੁਆਰਾ ਕੈਂਬੋਵਾਲ ਸਾਹਿਬ ਰੋਡ `ਤੇ ਸਥਿਤ ਗੋਬਿੰਦ ਵਿਹਾਰ ਕਲੋਨੀ ਵਿਖੇ ਅਮਰ PUNJ2804201916ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਰਹੇ ਉਨ੍ਹਾਂ ਦੇ ਸਾਥੀ ਮਿਸਤਰੀ ਸੁਖਦੇਵ ਸਿੰਘ ਵਲੋਂ ਨਵੇਂ ਬਣਾਏ ਘਰ `ਚ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸ਼ਮੂਲੀਅਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਰਿਵਾਰ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ ਗਏ । ਉਨਾਂ ਕਿਹਾ ਕਿ ਇਹ ਪਰਿਵਾਰ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪਾਏ ਹੋਏ ਪੂਰਨਿਆਂ `ਤੇ ਚੱਲਦਾ ਆ ਰਿਹਾ ਹੈ।ਸੰਤ ਜੀ ਤੋਂ ਲੈ ਕੇ ਅੱੱਜ ਤੱਕ ਇਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦਿੱਤਾ ਹੈ । ਇਸ ਸਮੇਂ ਲੌਂਗੋਵਾਲ ਵਲੋਂ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਜਿੰਨਾਂ ਵਿੱਚ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਸ਼ਹੀਦ ਭਾਈ ਦਿਆਲਾ ਜੀ ਪਬਲਿਕ  ਸਕੂਲ, ਜਥੇਦਾਰ ਮਹਿੰਦਰ ਸਿੰਘ ਚੇਅਰਮੈਨ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ, ਹਰਿੰਦਰ ਸਿੰਘ ਐਸ.ਪੀ.ਡੀ, ਵਿਨਰਜੀਤ ਸਿੰਘ ਗੋਲਡੀ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅਤੇ ਜਸਵੀਰ ਸਿੰਘ ਲੌਂਗੋਵਾਲ ਸ਼ਾਮਿਲ ਸਨ।  
               ਇਸ ਮੌਕੇ ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਜਸਵਿੰਦਰ ਸਿੰਘ ਲਿਬੜਾ ਸ਼ਹਿਰੀ ਪ੍ਰਧਾਨ, ਜਥੇਦਾਰ ਉਦੇ ਸਿੰਘ, ਉਦਯੋਗਪਤੀ ਸੰਜੇ ਗਰਗ, ਸਤਪਾਲ ਸ਼ਰਮਾ ਡੀ.ਐਸ.ਪੀ ਸੰਗਰੂਰ, ਪਰਮਜੀਤ ਸਿੰਘ ਜੱਸੇਕਾ, ਚੇਅਰਮੈਨ ਜਗਸੀਰ ਸਿੰਘ ਕੋਟੜਾ, ਅੰਜਨ ਕੁਮਾਰ, ਜਗਦੇਵ ਸਿੰਘ ਸਿੱਧੂ ਪ੍ਰਧਾਨ ਨਗਰ ਕੌਂਸਲ, ਮੈਨੇਜਰ ਸੁਰਜੀਤ ਸਿੰਘ, ਮਾਸਟਰ ਨਿਗਮ ਭਾਸਕਰ, ਹਰਮੇਸ਼ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸਿੱਧੂ, ਬਾਬਾ ਕੁਲਵੰਤ ਸਿੰਘ, ਚੇਅਰਮੈਨ ਸੁਖਪਾਲ ਸ਼ਰਮਾ ਧੂਰੀ, ਮਿਸਤਰੀ ਜੀਤੀ, ਤਰਸੇਮ ਸਿੰਘ ਗੁਜਰਾਂ ਮੀਡੀਆ ਇੰਚਾਰਜ, ਗੁਰਚਰਨ ਸਿੰਘ ਦਰਾਕਾ, ਪਰਮਜੀਤ ਸਿੰਘ ਜੱਸੇਕਾ ਕੁਲਵੰਤ ਸਿੰਘ ਬਾਜਵਾ, ਜਗਸੀਰ ਸਿੰਘ ਬਬਲਾ, ਗੁਰਮੀਤ ਸਿੰਘ ਲੱਲੀ, ਗੁਰਜੰਟ ਸਿੰਘ ਚਹਿਲ ਨਛੱਤਰ ਸਿੰਘ ਬਾਬਾ ਕੌਰ ਸਿੰਘ, ਦਵਿੰਦਰ ਵਸ਼ਿਸ਼ਟ, ਜਗਤਾਰ ਸਿੰਘ ਨਹਿਲ, ਰਾਜੂ ਬੇਦੀ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply