ਰਾਮ ਬਾਗ਼ ਨੂੰ ਜਾਂਦੀ ਸੜਕ ਦਾ ਆਪ ਲਿਆ ਜਾਇਜ਼ਾ
ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਵਲੋਂ ਪਿੰਡ ਲੌਂਗੋਵਾਲ ਦਾ ਚੋਣ ਦੌਰਾ ਕੀਤਾ ਗਿਆ।ਉਨ੍ਹਾਂ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ `ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹਨਾਂ ਨੇ ਨਗਰ ਦਾ ਕਿੰਨਾ ਮਾੜਾ ਹਾਲ ਕੀਤਾ ਹੈ।ਨਾਲੀਆਂ ਦਾ ਗੰਦਾ ਪਾਣੀ ਉੰਛਲ ਕੇ ਬਾਹਰ ਸੜਕਾਂ `ਤੇ ਤੁਰਿਆ ਫਿਰਦਾ ਹੈ, ਗੰਦਗੀ ਫੈਲੀ ਹੋਈ ਹੈ ਅਤੇ ਹਰ ਪਾਸੇ ਬਦਬੂ ਹੈ।ਉਨਾਂ ਕਿਹਾ ਕਿ ਇਥੇ ਨਗਰ ਕੌਂਸਲ ਦਾ ਪ੍ਰਧਾਨ ਵੀ ਆਮ ਆਦਮੀ ਪਾਰਟੀ ਦਾ ਹੈ, ਪਰ ਉਨ੍ਹਾ ਦੇ ਕਾਰਜਕਾਲ ਵਿੱਚ ਆਮ ਜਨਤਾ ਦੁੱਖ ਭੋਗ ਰਹੀ ਹੈ।ਸੜਕਾਂ `ਤੇ ਖੜ੍ਹਾ ਗੰਦਾ ਪਾਣੀ ਦੇਖ ਕੇ ਮਾਨ ਨੇ ਕਿਹਾ ਕਿ ਲੌਂਗੋਵਾਲ ਦੇ ਵਸਨੀਕ ਨਰਕ ਭਰੀ ਜਿੰਦਗੀ ਜਿਉਣ ਮਜਬੂਰ ਹਨ।ਉਨ੍ਹਾਂ ਆਪਣੇ ਭਾਸ਼ਣ ਵਿੱਚ ਉਨਾਂ ਕਿਹਾ ਕਿ ਨਗਰ ਕੌਂਸਲ ਇਸ ਗੰਦੇ ਪਾਣੀ ਦਾ ਮਸਲਾ ਜਲਦੀ ਹੱਲ ਕਰੇ ਕਿਉਂਕਿ ਇਹ ਨਗਰ ਕੌਂਸਲ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਸਿੱਧੂ ਸਰਕਲ ਪ੍ਰਧਾਨ, ਅਮਰਜੀਤ ਸਿੰਘ ਗਿੱਲ ਸਰਕਲ ਪ੍ਰੈਸ ਸਕੱਤਰ, ਕਾਲਾ ਮਿੱਤਲ, ਅਮਰੀਕ ਸਿੰਘ ਬੱਲੋਵਾਲ, ਮਲਕੀਤ ਸਿੰਘ ਕੁੱਕੂ, ਮਲਕੀਤ ਸਿੰਘ ਬੇਲਾ, ਮੇਜਰ ਸਿੰਘ ਆਹਲੂਵਾਲੀਆ ਆਦਿ ਹਾਜ਼ਰ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …