
ਅੰਮ੍ਰਿਤਸਰ, 12 ਸਤੰਬਰ (ਗੁਰਪ੍ਰੀਤ ਸਿੰਘ) – ਜੰਮੂੁਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਲੱਖਾਂ ਲੋਕ ਘਰੋਂ ਬੇਘਰ ਹੋ ਕੇ ਗੁਰੂ ਘਰਾਂ ਵਿਚ ਸ਼ਰਨ ਲਈ ਬੈਠੇ ਨੇ ਅਤੇ ਬਹੁਤ ਸਾਰੇ ਲੋਕ ਅਜੇ ਵੀ ਸੁਰੱਖਿਅਤ ਨਿਕਲਣ ਦੀ ਉਡੀਕ ਵਿੱਚ ਹਨ। ਇਨ੍ਹਾਂ ਲੋੜਵੰਦ ਲੋਕਾਂ ਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸੁਭਾਅ ਅਤੇ ਫਰਜ਼ ਮੁਤਾਬਿਕ ਦਿਲ ਖੋਲ੍ਹ ਕੇ ਮਦਦ ਕਰ ਰਹੀ ਹੈ।ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਐਲਾਨ ਕੀਤਾ ਹੈ ਕਿ ਜਿੰਨੀ ਦੇਰ ਤੱਕ ਹਾਲਾਤ ਆਮ ਵਾਂਗ ਨਹੀਂ ਹੋ ਜਾਂਦੇ ਓਨੀ ਦੇਰ ਤੱਕ ਜੰਮੂੁਕਸ਼ਮੀਰ ‘ਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਸ਼ੋ੍ਰਮਣੀ ਕਮੇਟੀ ਵੱਲੋਂ ਜਾਰੀ ਰਹੇਗੀ। ਇਸੇ ਤਹਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸz: ਮਨਜੀਤ ਸਿੰਘ ਤੇ ਸ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ੍ਰੀ ਗੁਰੂ ਰਾਮਦਾਸ ਅੰਤਰੁਰਾਸ਼ਟਰੀ ਏਅਰ ਪੋਰਟ ਤੋਂ ਸਪਾਈਸ ਜੈੱਟ ਏਅਰ ਲਾਈਨਜ਼ ਦੇ ਹਵਾਈ ਜਹਾਜ ਰਾਹੀਂ ਰਾਹਤ ਸਮੱਗਰੀ ਦੀ ਚੌਥੀ ਖੇਪ ਸ੍ਰੀ ਨਗਰ ਲਈ ਰਵਾਨਾ ਕੀਤੀ।
ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸz: ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਬਡਗਾਮ ਵਿਖੇ ਰਾਹਤ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਹਜ਼ਾਰਾਂ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਸਾਹਿਬ ਵੱਲੋਂ ਰਾਹਤ ਕਾਰਜਾਂ ਲਈ ਨਿਗਰਾਨੀ ਕਰ ਰਹੇ ਸz: ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ ਅਤੇ ਸz: ਦਲਮੇਘ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਨਗਰ ਦੇ ਹਾਲਾਤਾਂ ਮੁਤਾਬਿਕ ਲੋਕਾਂ ਦੀ ਲੋੜ ਅਨੁਸਾਰ ਭੇਜੀ ਮੰਗ ਦੇ ਅਧਾਰ ‘ਤੇ ਅ’ਜ ਸ਼ੋ੍ਰਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਦੀ ਚੌਥੀ ਖੇਪ ਭੇਜੀ ਗਈ ਹੈ। ਇਸ ਵਿੱਚ ੨੫ ਹਜ਼ਾਰ ਲੋਕਾਂ ਲਈ ਪੱਕਿਆ ਹੋਇਆ ਪ੍ਰਸ਼ਾਦਾ, ੧੦੦ ਕਿੱਲੋ ਸੁੱਕੇ ਦੁੱਧ ਦੇ ਪੈਕਟ ਬੱਚਿਆ ਵਾਸਤੇ 100 ਕਿੱਲੋ ਤਾਜ਼ਾ ਦੁੱਧ, 1000 ਟੀ ਸ਼ਰਟ, 1000 ਜੋੜੇ ਚੱਪਲਾਂ, 1000 ਟੁੱਥ ਪੇਸਟਾਂ, 1000 ਟੁੱਥ ਬੁਰਸ, 215 ਕਿੱਲੋ ਦੇਸੀ ਸਾਬਣ, 200 ਨਗ ਫੀਡਰ ਬੱਚਿਆਂ ਲਈ, 150 ਕਿੱਲੋ ਵੇਸਣ, 1000 ਨਗ ਸਿਰੋਪਾ, 520 ਪੈਕਟ ਬ੍ਰੈਡ, 1000 ਟਿੱਕੀ ਸਾਬਣ ਅੰਗਰੇਜ਼ੀ ਤੋਂ ਇਲਾਵਾ 7 ਕਿੱਲੋ ਸਮੱਗਰੀ ਵਾਲੇ 1300 ਪੈਕਟ ਜਿਨ੍ਹਾਂ ਵਿੱਚ 1 ਕਿੱਲੋ ਦਾਲ, 1 ਕਿੱਲੋ ਚੌਲ, 1 ਕਿੱਲੋ ਲੂਣ, 1 ਪੈਕਟ ਚਾਹਪੱਤੀ ਤੇ ਇਕ ਇਕ ਪੈਕਟ ਹਲਦੀ ਮਿਰਚੁ ਮਸਾਲਾ ਆਦਿ ਸ਼ਾਮਲ ਕੀਤਾ ਗਿਆ ਹੈ। ਸz: ਮਨਜੀਤ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵੱਲੋਂ ਜੰਮੂੁਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਸੜਕੀ ਰਸਤੇ ਰਾਹੀਂ 15 ਹਜ਼ਾਰ ਪਾਣੀ ਦੀਆਂ ਬੋਤਲਾਂ, 30 ਹਜ਼ਾਰ ਬਿਸਕੁਟਾਂ ਦੇ ਪੈਕਟ, 500 ਪੈਕਟ ਸੁੱਕਾ ਦੁੱਧ, 1 ਹਜ਼ਾਰ ਪੈਕਟ ਮਾਰਕਫੈੱਡ ਦੀ ਤਿਆਰ ਸਬਜ਼ੀ ਦੇ ਪੈਕਟ, 5 ਹਜ਼ਾਰ ਨਮਕੀਨ ਪੈਕਟ, 900 ਬੈੱਡ ਸ਼ਟਿ, 5 ਹਜ਼ਾਰ ਡਿਸਪੋਜ਼ੇਬਲ ਪਲੇਟਾਂ ਤੇ 5 ਹਜ਼ਾਰ ਡਿਸਪੋਜ਼ੇਬਲ ਗਿਲਾਸ ਆਦਿ ਭੇਜੇ ਹਨ।ਜਿਸ ਨੂੰ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟਦੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੇਸ਼ ਵਿੱਚ ਕਿਤੇ ਵੀ ਕੁਦਰਤੀ ਆਫ਼ਤ ਆਈ ਹੋਵੇ ਤਾਂ ਸ਼ੋ੍ਰਮਣੀ ਕਮੇਟੀ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤ ਮੁਤਾਬਿਕ ਹਰ ਹਾਲਤ ਵਿੱਚ ਓਥੇ ਲੋੜਵੰਦਾਂ ਦੀ ਮਦਦ ਲਈ ਪਹੁੰਚਦੀ ਹੈ।
Punjab Post Daily Online Newspaper & Print Media