Friday, October 18, 2024

ਸ਼ੋ੍ਰਮਣੀ ਕਮੇਟੀ ਨੇ ਜੰਮੂ-ਕਸ਼ਮੀਰ ਵਿਖੇ ਰੋਟੀ ਰੋਜ਼ੀ ਕਮਾਉਣ ਗਏ ਕਾਮਿਆਂ ਨੂੰ ਸੁਰੱਖਿਅਤ ਹਵਾਈ ਜਹਾਜ਼ ਰਾਹੀ ਵਾਪਸ ਭੇਜਿਆ

PPN12091424

ਅੰਮ੍ਰਿਤਸਰ 12 ਸਤੰਬਰ (ਗੁਰਪ੍ਰੀਤ ਸਿੰਘ) – ਸ੍ਰੀਨਗਰ ਦੇ ਹੜ੍ਹ ਪੀੜ੍ਹਤ ਖੇਤਰਾਂ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਕਈ ਸਮਾਜ ਸੇਵੀ ਜਥੇਬੰਦੀਆਂ ਤੇ ਫੌਜੀ ਟੁਕੜੀਆਂ ਸੇਵਾ ਵਿੱਚ ਜੁਟੀਆ ਹੋਈਆਂ ਹਨ।ਕਈ ਖੇਤਰਾਂ ਵਿੱਚ ਹੌਲੀ-ਹੌਲੀ ਪਾਣੀ ਘੱਟ ਰਿਹਾ ਹੈ, ਪਰ ਅਜੇ ਵੀ ਘਰੇਲੂ ਜੀਵਨ ਅਸਥ-ਵਿਅਸਥ ਹੈ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੋ੍ਰਮਣੀ ਕਮੇਟੀ ਦੀ ਸੱਤ ਮੈਂਬਰੀ ਕਮੇਟੀ ਨੇ ਭਾਰਤ ਦੇ ਵੱਖ-ਵੱਖ ਹਿੱਸਿਆ ਤੋਂ ਰੋਜ਼ੀ ਰੋਟੀ ਕਮਾਉਣ ਇਥੇ ਆਏ (2000) ਦੋ ਹਜ਼ਾਰ ਤੋਂ ਵੱਧ ਸਿੱਖ ਕਾਮਿਆਂ ਦੀ ਪੜਤਾਲ ਕਰਨ ਉਪਰੰਤ ਭਲੀ-ਭਾਂਤ ਉਨ੍ਹਾਂ ਦੇ ਰੈਣ ਬਸੇਰਿਆ ਤੇ ਪਹੁੰਚਾਉਣ ਲਈ ਅੱਜ ਹਵਾਈ ਜਹਾਜ਼ ਰਾਹੀ ਪਹੁੰਚ ਕੀਤੀ ਹੈ ਤੇ ਪਹਿਲੇ ਦਿਨ ਇਕ ਸੌ ਤੀਹ (130) ਲੋਕਾਂ ਨੂੰ ਅੰਮਿਤਸਰ, ਚੰਡੀਗੜ੍ਹ ਅਤੇ ਦਿੱਲੀ ਭੇਜਿਆ ਗਿਆ ਹੈ।
ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਕਮੇਟੀ ਭੇਜੀ ਗਈ ਹੈ ਜਿਸ ਵਿੱਚ ਸ਼ਾਮਲ ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਮੋਹਨ ਸਿੰਘ ਬੰਗੀ ਤੇ ਸ. ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ, ਸ. ਦਲਮੇਘ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਤੇ ਸ. ਬਲਵਿੰਦਰ ਸਿੰਘ ਜੌੜਾ ਵਧੀਕ ਸਕੱਤਰ ਅਤੇ ਸ. ਭੁਪਿੰਦਰਪਾਲ ਸਿੰਘ ਮੀਤ ਸਕੱਤਰ ਨੇ ਸਥਾਨਕ ਡਾਕਟਰਾਂ ਦੀ ਟੀਮ ਨਾਲ ਮਿਲ ਕੇ ਬੇੜੀਆ, ਸੁਥਰਸ਼ਾਹੀ, ਬਾਲਗਾਰਡਨ, ਕਰਲਨਗਰ, ਪੰਡਤ ਮੁਹੱਲਾ, ਸਰਾਏ ਬਾਲਾ, ਸਰਾਏ ਪਾਈਲ ਤੇ ਅਮੀਰ ਕਦਲ ਦੇ ਇਲਾਕਿਆਂ ਦਾ ਦੌਰਾ ਕੀਤਾ।
ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀਆਂ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਹੜ੍ਹ ਪੀੜ੍ਹਤ ਜਗ੍ਹਾ ਤੋਂ ਕੱਢ ਕੇ ਪੰਜਾਬ ਭੇਜਿਆ ਗਿਆ ਹੈ ਉੇਸ ਵਿੱਚ ਬਹੁਤੇ ਲੋਕ ਜ਼ਿਲ੍ਹਾ ਗੁਰਦਾਸਪੁਰ ਤੇ ਅੰਮ੍ਰਿਤਸਰ ਨਾਲ ਸਬੰਧਤ ਹਨ।ਇਹ ਇਥੇ ਲੱਕੜ ਤਰਖਾਣ ਦਾ ਕੰਮ ਕਰਨ ਵਾਲੇ ਹਨ।ਇਥੇ ਗੁਰਦੁਆਰਾ ਸ਼ਹੀਦ ਬੁੰਗਾ ਦੇ ਪ੍ਰਧਾਨ ਸ. ਗੁਰਜੀਤ ਸਿੰਘ ਦੱਤਾ ਕਿੰਗੀ ਤੇ ਉਨ੍ਹਾਂ ਦੇ ਸਾਥੀ ਸ. ਹਰਜੀਤ ਸਿੰਘ ਫੈਡਰੇਸ਼ਨ ਆਗੂ ਮਹਿਤਾ, ਸ. ਬਲਦੇਵ ਸਿੰਘ, ਸ੍ਰੀ ਐਚ ਐਸ ਸੱਭਰਵਾਲ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਚੰਡੀਗੜ੍ਹ, ਸ. ਲਖਬੀਰ ਸਿੰਘ ਸ਼ਾਨਪੁਰਾ, ਸ.ਦਲਬੀਰ ਸਿੰਘ, ਸ. ਰਾਜਿੰਦਰ ਸਿੰਘ ਤੇ ਸ. ਜਸਬੀਰ ਸਿੰਘ ਉਬਰਾਏ ਆਦਿ ਸੰਗਤਾਂ ਦੀ ਸੇਵਾ ਵਿੱਚ ਪੂਰੇ ਤਨ-ਮਨ ਨਾਲ ਸੇਵਾ ਨਿਭਾਅ ਰਹੇ ਹਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply