Monday, September 21, 2026

ਵਿਰਸਾ ਵਿਹਾਰ ਵਿਖੇ ‘ਦੋ ਰੋਜ਼ਾ ਨ੍ਰਿਤ ਉਤਸਵ’

PUNJ3004201921 ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ) – ਵਿਰਸਾ ਵਿਹਾਰ ਵਲੋਂ `ਵਿਸ਼ਵ ਨਿ੍ਰੱਤ ਦਿਵਸ` ਨੂੰ ਸਮਰਪਿਤ ਦੋ ਰੋਜ਼ਾ ਨ੍ਰਿਤ ਉਸਤਵ ਦੇ ਦੂਜੇ ਦਿਨ ਅੰਮਿ੍ਰਤਸਰ ਦੇ ਪ੍ਰਸਿੱਧ ਅਤੇ ਨਾਮਵਰ ਸਕੂਲਾਂ ਜਿਨ੍ਹਾਂ ਵਿੱਚ ਡੀ.ਏ.ਵੀ ਪਬਲਿਕ ਸਕੂਲ, ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ, ਭਵਨਜ਼ ਸਕੂਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਸਪ੍ਰਿੰਗ ਬਲੋਸਮ, ਪੁਲਿਸ ਡੀ.ਏ.ਵੀ ਸਕੂਲ, ਐਮ.ਕੇ ਡੀ.ਏ ਸਕੂਲ ਅਟਾਰੀ ਦੇ ਕਰੀਬ 160 ਵਿਦਿਆਰਥੀਆਂ ਨੇ ਵੱਖ-ਵੱਖ ਲੋਕ ਨ੍ਰਿਤ, ਵੈਸਟਰਨ ਡਾਂਸ ਅਤੇ ਕਲਾਸੀਕਲ ਨ੍ਰਿਤ ਵੰਨਗੀ ਦੀਆਂ ਪੇਸ਼ਕਾਰੀਆਂ ਦਿੱਤੀਆਂ।ਮਨੀਸ਼ਾ ਐਂਡ ਗਰੁੱਪ ਦੀ ਟੀਮ ਵਲੋਂ ਸੋਲੋ ਡਾਂਸ ਕੀਤਾ ਗਿਆ।ਇਹ ਸਮਾਗਮ ਵਿਰਸਾ ਵਿਹਾਰ ਦੇ ਨਟਰਾਜ ਨ੍ਰਿਤ ਸਦਨ ਦੇ ਮੁੱਖੀ ਡਾ. ਰਸ਼ਮੀ ਨੰਦਾ ਦੀ ਅਗਵਾਈ ਹੇਠ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕਰਵਾਇਆ ਗਿਆ।PUNJ3004201922ਨ੍ਰਿਤ ਉਤਸਵ ਦੇ ਆਖਰੀ ਦਿਨ ਵਿਰਸਾ ਵਿਹਾਰ ਦੇ ਪ੍ਰਧਾਨ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਨ੍ਰਿਤ ਪ੍ਰੋਗਰਾਮ ਵਿੱਚ ਪੇਸ਼ਕਾਰੀ ਦੇਣ ਵਾਲੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਏ ਹੋਏ ਦਰਸ਼ਕਾਂ ਅਤੇ ਨ੍ਰਿਤ ਪ੍ਰੇਮੀਆਂ ਨੂੰ `ਜੀ ਆਇਆ` ਕਿਹਾ।ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਵਿਰਸਾ ਵਿਹਾਰ ਵਲੋਂ ਸਨਮਾਨ ਚਿੰਨ੍ਹ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਹਰਜੀਤ ਕੌਰ ਨੇ ਨਿਭਾਈ।
 ਇਸ ਮੌਕੇ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਲਤਿਕਾ ਅਰੋੜਾ, ਅਰਤਿੰਦਰ ਸੰਧੂ, ਬਲਵਿੰਦਰ ਕੌਰ, ਸ਼ਿਫਾਲੀ, ਮਨੀਸ਼ਾ, ਸਾਕਸ਼ੀ, ਰੰਜੂ, ਰੋਜੀ, ਆਦਿ ਵੱਡੀ ਗਿਣਤੀ ਵਿੱਚ ਨਿ੍ਰੱਤ ਪੇ੍ਰਮੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply