ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵੱਲੋਂ ਭਵਨਜ਼ ਐਸ.ਐਲ ਪਬਲਿਕ
ਸਕੂਲ ਵਿਖੇ ਕਰਵਾਏ ਗਏ ਜਿਲਾ ਪੱਧਰੀ ਯੋਗਾ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਅੰਕੁਸ਼ ਚੌਧਰੀ (ਬਾਰ੍ਹਵੀਂ), ਅਰਪਿਤ ਸ਼ਰਮਾ (ਨੌਵੀਂ), ਨਿਤਿਨ ਕੁਮਾਰ (ਅੱਠਵੀਂ), ਓਮੇਸ਼ ਸ਼ਰਮਾ (ਸੱਤਵੀਂ), ਕ੍ਰਿਸ਼ਨ ਭੱਲਾ (ਪੰਜਵੀਂ), ਤਾਰਕ ਜੁਨੇਜਾ (ਚੌਥੀ) ਤੇ ਲੜਕੀਆਂ ਦੀ ਟੀਮ ਵਿੱਚ ਵੰਸਿ਼ਕਾ ਅਰੋੜਾ (ਬਾਰ੍ਹਵੀਂ), ਸੌਮਿਆ ਵਡੇਰਾ, (ਦੱਸਵੀਂ), ਮਾਨਿਆ ਮਹਾਜਨ (ਨੌਵੀਂ), ਆਂਚਲ ਰਾਵਤ (ਨੌਵੀਂ), ਹੇਮ ਸ਼ਿਕਸ਼ਾ ਕੁਮਾਰੀ (ਸੱਤਵੀਂ) ਆਦਿ ਸ਼ਾਮਲ ਹਨ ।
ਪੰਜਾਬ ਜੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ, ਅੰਮ੍ਰਿਤਸਰ ਤੇ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਯੋਗਾ ਦੀ ਪੂਰੀ ਟੀਮ ਨੂੰ ਇਸ ਜਿੱਤ ਲਈ ਮੁਬਾਰਕ ਦਿੱਤੀ ਤੇ ਉਨ੍ਹਾਂ ਨੂੰ ਹੋਰ ਵੀ ਖੂਬ ਸਾਰੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਪੜ੍ਹਾਈ ਤੇ ਗਤੀਵਿਧੀਆਂ ਵਿੱਚ ਸਹੀ ਤਾਲਮੇਲ ਬਿਠਾਉਣ ਨੂੰ ਕਿਹਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media