Monday, July 27, 2026

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਜੇ.ਈ ਮੇਨ-2019 `ਚ ਸ਼ਾਨਦਾਰ ਜਿੱਤ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਉਸ ਸਮੇਂ ਖੁਸ਼਼ੀ ਦੀ ਲਹਿਰ ਦੌੜ ਗਈ ਜਦੋਂ ਸਕੂਲ ਦੇ PUNJ010520190318 ਵਿਦਿਆਰਥੀਆਂ ਨੇ ਜੇ.ਈ ਮੇਨ-2019 ਵਿੱਚ ਸ਼ਾਨਦਾਰ ਜਿਤ ਹਾਸਲ ਕੀਤੀ।ਇੰਨ੍ਹਾਂ ਸਾਰੇ ਵਿਦਿਆਰਥੀਆਂ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ।
    ਆਰੂਸ਼ ਸ਼ਰਮਾ 509ਵਾਂ ਸਥਾਨ, ਮਨਾਰਥ ਸੈਨੀ ਨੇ 1078ਵਾਂ ਸਥਾਨ ਤੇ ਇਸ਼ਾਨ ਸ਼ਰਮਾ ਨੇ 2236ਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪ੍ਰਣਿਤ ਬਧਵਾਰ, ਰਵਨੂਰ ਸਿੰਘ, ਰਿਸ਼ਭ ਅਗਰਵਾਲ, ਸੰਯਮ ਸ਼ਰਮਾ, ਪ੍ਰਣਵ ਗੇਰਾ, ਵਸੂਧਾ ਕੁਮਾਰ, ਸੰਚਿਤ ਮਹਾਜਨ, ਸੌਰਵ ਖੰਨਾ, ਰਵਿਸ਼ ਮਹਾਜਨ, ਪ੍ਰਣਵ ਅਗਰਵਾਲ, ਵੈਸ਼ਾਂਤ ਮਾਕਨ, ਇਸ਼ਤਾ ਆਨੰਦ, ਪ੍ਰਿਆਂਸ਼ ਖੂੰਘਰ, ਅਨਿਰੁੱਧ ਆਨੰਦ, ਦਿਵਿਆਂਗਨਾ ਵਰਮਾ ਤੇ ਸਕਸ਼ਮ ਢੀਂਗਰਾ ਨੇ 2019 ਜੇ.ਈ ਦੀ ਯੋਗਤਾ ਵਿੱਚ ਜਿੱਤ ਪ੍ਰਾਪਤ ਕਰਦੇ ਹੋਏ ਮਾਣ ਪ੍ਰਾਪਤ ਕੀਤਾ ।  
    ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀ ਜੇ.ਈ ਪ੍ਰੀਖਿਆ ਵਾਸਤੇ ਆਸ਼ੀਰਵਾਦ ਦਿੱਤਾ ਅਤੇ ਹੋਰ ਚੰਗੇ ਨਤੀਜੇ ਆਉਣ ਦੀ ਆਸ਼ਾ ਕੀਤੀ ।   
    ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਚੰਗੇ ਨਤੀਜੇ ਆਉਣ ਤੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਮਿਹਨਤ ਹਮੇਸ਼ਾਂ ਰੰਗ ਲਿਆਉਂਦੀ ਹੈ ਤੇ ਇਸ ਦਾ ਫਲ ਹਮੇਸ਼ਾਂ ਮਿੱਠਾ ਹੁੰਦਾ ਹੈ।ਉਹਨਾਂ ਨੇ ਬੱਚਿਆਂ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਅਥਾਹ ਮਿਹਨਤ ਦੀ ਸ਼ਲਾਘਾ ਕੀਤੀ ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply