ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਪਣੇ ਪਰਿਵਾਰ ਨਾਲ ਆਇਆ ਗੌਤਮ ਪੁੱਤਰ ਉਮੇਸ਼ ਝਾਅ
ਵਾਸੀ ਪਿੰਡ ਬੁਕਾਨੀ ਜਿਲ੍ਹਾ ਮੱਤਹਾਰੀ ਬਿਹਾਰ ਲੰਗਰ ਹਾਲ ਵਿੱਚ ਆਪਣੇ ਪਰਿਵਾਰ ਨਾਲੋਂ ਵਿਛੜ ਗਿਆ ਹੈ।ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।ਇਸ ਦੀ ਰਿਪੋਰਟ ਉਸ ਦੇ ਪਿਤਾ ਉਮੇਸ਼ ਝਾਅ ਵਲੋਂ ਦਰਜ਼ ਕਰਵਾਈ ਗਈ ਹੈ।ਗੁੰਮ ਹੋਏ ਲੜਕੇ ਦੀ ਉਮਰ ਕਰੀਬ 18 ਸਾਲ 5 ਮਹੀਨੇ, ਕੱਦ 5 ਫੁੱਟ, ਰੰਗ ਕਣਕ ਵਿੰਨਾ, ਮੋਨਾ ਤੇ ਸੱਜੀ ਅੱਖ ਦੇ ਭਰਵੱਟੇ ਉਪਰ ਸੱਟ ਦਾ ਨਿਸ਼ਾਨ, ਨਾਬੀ ਰੰਗ ਦੀ ਕਮੀਜ ਤੇ ਲਾਗ ਰੰਗ ਦੀ ਕੈਪਰੀ ਪਾਈ ਹੋਈ ਹੈ।ਉਨ੍ਹਾਂ ਦੱਸਿਆ ਗੌਤਮ ਦਿਮਾਗੀ ਤੌਰ `ਤੇ ਬਿਮਾਰ ਹੈ।ਪੁਲਿਸ ਨੇ ਇਸ ਸਬੰਧੀ ਰਿਪੋਰਟ ਦਰਜ਼ ਕਰਕੇ ਭਾਲ ਸ਼ੁਰੂ ਕੀਤੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਇਤਲਾਹ ਮਿਲੇ ਤਾਂ ਉਹ ਪੁਲਿਸ ਚੌਂਕੀ ਗਲਿਆਰਾ ਅੰਮ੍ਰਿਤਸਰ 97811-30219 `ਤੇ ਇਤਲਾਹ ਦੇ ਸਕਦਾ ਹੈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media