ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਗਰੁੱਪ ਕੈਪਟਨ ਅਸ਼ੋਕ ਕੁਮਾਰ ਨੇ ਹਵਾਈ ਸੈਨਾ ਸਟੇਸ਼ਨ ਅੰਮ੍ਰਿਤਸਰ ਕੈਂਟ ਨੇ ਆਪਣਾ ਕਾਰਜ ਭਾਰ ਸੰਭਾਲ
ਲਿਆ ਹੈ।ਉਨ੍ਹਾਂ ਨੇ ਅੱਜ ਰਿਟਾਇਰ ਹੋਣ ਵਾਲੇ ਗਰੁੱਪ ਕੈਪਟਨ ਸੰਤੋਸ਼ ਕੁਮਾਰ ਤ੍ਰਿਪਾਠੀ ਤੋਂ ਆਪਣਾ ਅਹੁੱਦਾ ਸੰਭਾਲਿਆ।ਇਸ ਮੌਕੇ ਹਵਾਈ ਸੈਨਾ ਦੇ ਅਧਿਕਾਰੀਆਂ ਵਲੋਂ ਇਕ ਪ੍ਰਭਾਵਸ਼ਾਲੀ ਪਰੇਡ ਪੇਸ਼ ਕੀਤੀ ਗਈ।
ਕੈਪਟਨ ਅਸ਼ੋਕ ਕੁਮਾਰ ਨੇ 1995 ਵਿਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਬਰਾਂਚ ’ਚ ਕਮਿਸ਼ਨ ਪ੍ਰਾਪਤ ਕੀਤਾ ਅਤੇ ਰਾਸ਼ਟਰੀ ਸੁਰੱਖਿਆ ਅਕੈਡਮੀ ਦੇ ਵਿਦਿਆਰਥੀ ਵੀ ਰਹੇ।ਉਨ੍ਹਾਂ ਨੂੰ ਵੱਖ-ਵੱਖ ਲੜਾਕੂ ਹਵਾਈ ਜਹਾਜਾਂ ਦਾ 2600 ਘੰਟਿਆਂ ਤੋਂ ਜ਼ਿਆਦਾ ਉਡਾਉਣ ਦਾ ਤਜ਼ਰਬਾ ਹੈ ਅਤੇ ਉਹ ਹਵਾਈ ਜਹਾਜ ਉਡਾਉਣ ਦੇ ਅਧਿਆਪਕ ਵੀ ਹਨ।ਆਪਣੇ ਕੈਰੀਅਰ ਦੌਰਾਨ ਗਰੁੱਪ ਕੈਪਟਨ ਅਸ਼ੋਕ ਕੁਮਾਰ ਨੇ ਵੱਖ-ਵੱਖ ਸਟਾਫ ਅਤੇ ਇਕ ਮਿਜ਼ਾਇਲ ਸਕਵਾਈਡ੍ਰਾਨ ਦੀ ਕਮਾਂਡ ਦੇ ਨਾਲ ਕਈ ਕਮਾਂਡਾਂ ’ਤੇ ਕੰਮ ਕੀਤਾ ਹੈ।ਉਨ੍ਹਾਂ ਨੇ ਆਰਮੀ ਵਾਰ ਕਾਲਜ ਮਹਾਉ ਤੋਂ ਹਾਈ ਕਮਾਂਡ ਕੋਰਸ ਵੀ ਪਾਸ ਕੀਤਾ ਹੈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media