Wednesday, September 9, 2026

ਡਿੱਗੀ ਦੀਵਾਰ ਲਈ ਗ੍ਰਾਂਟ ਰਾਸ਼ੀ ਦੇਣ ਦੀ ਮੰਗ

PPN12091404
ਫਾਜਿਲਕਾ, 13  ਸਤੰਬਰ ( ਵਿਨੀਤ ਅਰੋੜਾ ) –  ਬਰਸਾਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭੰਬਾਵੱਟੂ (ਜਵਾਲੇਵਾਲਾ) ਦੀ ਦੀਵਾਰ ਖ਼ਸਤਾ ਹਾਲ ਹੋਣ ਕਾਰਨ ਡਿੱਗ ਪਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਮਾਸਟਰ ਸ਼ਗਨ ਸਿੰਘ ਨੇ ਦੱਸਿਆ ਕਿ ਸਕੂਲ ਦੀ ਦੀਵਾਰ ਖ਼ਸਤਾ ਹਾਲ ਹੋਣ ਕਾਰਨ ਕੁੱਝ ਦਿਨ ਪਹਿਲਾ ਤੇਜ ਬਰਸਾਤ ਕਾਰਨ ਡਿੱਗ ਪਈ ਸੀ, ਜਿਸ ਨਾਲ ਹੁਣ ਸਕੂਲ ਵਿਚ ਦਿਨ ਦਿਹਾੜੇ ਅਵਾਰਾ ਪਸ਼ੂ ਦਾਖ਼ਲ ਹੋਕੇ ਨੁਕਸਾਨ ਅਤੇ ਗੰਦਗੀ ਫੈਲਾਉਦੇ ਹਨ।ਉਨ੍ਹਾਂ ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਿੱਗੇ ਦੀਵਾਰ ਨੂੰ ਫ਼ਿਰ ਬਣਾਉਣ ਦੇ ਲਈ ਸਕੂਲ ਨੂੰ ਗ੍ਰਾਂਟ ਰਾਸ਼ੀ ਦਿੱਤੀ ਜਾਵੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply