Sunday, June 15, 2025
Breaking News

ਬਲਾਕ ਪੱਧਰ ਤੇ ਮੁਫ਼ਤ ਸਕਿਲ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਦਾ ਹੋਵੇਗਾ ਆਯੋਜਨ – ਮਾਨ

PPN12091406
ਫਾਜਿਲਕਾ, 13 ਸਤੰਬਰ (ਵਿਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ  ਜਿਲ੍ਹਾ ਫਾਜਿਲਕਾ ਸ. ਚਰਨਦੇਵ ਸਿੰਘ ਮਾਨ ਅਤੇ ਉਤਰੀ ਭਾਰਤ ਤਕਨੀਕੀ ਸਲਾਹਾਕਾਰ ਸੰਗਠਨ(ਨਿਟਕੋਨ) ਚੰਡੀਗੜ੍ਹ ਵੱਲੋਂ ਕੇਵਲ ਅਨੁਸੂਚਿਤ ਜਾਤੀ ਦੇ ਗਰੀਬ ਅਤੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ  ਅਤੇ ਲੜਕੀਆਂ ਨੂੰ ਰੋਜ਼ਗਾਰ ਦੇਣ ਵਾਸਤੇ ਕੇਂਦਰੀ ਸਰਕਾਰ ਦੀ ਸਪੈਸ਼ਲ ਸੈਂਟਰਲ ਅਸੀਸਟੈਂਸ ਸਕੀਮ ਤਹਿਤ ਬਲਾਕ ਪੱਧਰ ਤੇ ਮੁਫ਼ਤ ਸਕਿਲ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦੇ ਹੋਏ ਸ.ਮਾਨ ਨੇ ਦੱਸਿਆ ਕਿ ਕੇਂਦਰੀ ਸਰਕਾਰ ਦੀ ਸਪੈਸ਼ਲ ਸੈਂਟਰਲ ਅਸੀਸਟੈਂਸ ਸਕੀਮ ਤਹਿਤ ਬਲਾਕ ਪੱਧਰ ਤੇ ਮੁਫ਼ਤ ਸਕਿਲ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਗਰੀਬ ਬੇਰੁਜ਼ਗਾਰਾਂ ਵਾਸਤੇ ਇਹ ਪ੍ਰੋਗਰਾਮ ਸਿਖਲਾਈ ਤੋਂ ਰੋਜ਼ਗਾਰ ਤੱਕ ਜਾਣ ਦਾ ਸੁਨਹਿਰੀ ਮੌਕਾ ਹੈ । ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਹ ਸਕਿਲ ਡਿਵੈਲਪਮੈਂਟ ਟਰੇਨਿੰਗ ਫਾਜਿਲਕਾ ਜਿਲ੍ਹੇ ਦੇ ਬਲਾਕ ਖੁਈਆਂ ਸਰਵਰ, ਫਾਜਿਲਕਾ, ਜਲਾਲਾਬਾਦ ਅਤੇ ਅਬੋਹਰ ਬਲਾਕ ਵਿਖੇ ਦਿੱਤੀ ਜਾਣੀ ਹੈ । ਕੁੱਲ 300 ਸਿੱਖਿਆਰਥੀਆਂ ਨੂੰ 4 ਬਲਾਕਾਂ ਵਿੱਚ ਟਰੇਨਿੰਗ ਦਿੱਤੀ ਜਾਣੀ ਹੈ ।
ਫਾਜਿਲਕਾ ਬਲਾਕ ਵਿਚ 120 ਨੌਜਵਾਨ ਲੜਕੇ ਅਤੇ ਲੜਕੀਆਂ ਨੂੰ 4 ਵੱਖ ਵੱਖ ਗਰੁੱਪਾਂ ਵਿੱਚ ਟਰੇਨਿੰਗ ਦਿੱਤੀ ਜਾਣੀ ਹੈ । ਫਾਜਿਲਕਾ ਬਲਾਕ ਦੇ ਬੀ.ਡੀ.ਪੀ.ਓ ਦਫ਼ਤਰ ਵਿਖੇ ਲੜਕੀਆਂ ਅਤੇ ਔਰਤਾਂ ਵਾਸਤੇ ਫੈਨਸੀ ਬੈਗ ਮੈਨੂੰਫੈਕਚਰਿੰਗ (30 ਸਿੱਖਿਆਰਥੀ), ਫ਼ੈਸ਼ਨ ਡਿਜਾਇਨਿੰਗ (30 ਸਿਖਿਆਰਥੀ) ਟਰੇਡਾਂ ਵਿਚ ਟਰੇਨਿੰਗ ਦਿੱਤੀ ਜਾਣੀ ਹੈ ਅਤੇ ਨੌਜਵਾਨ ਲੜਕੀਆਂ ਵਾਸਤੇ ਅਸੈਂਮਬਲਿੰਗ ਐਂਡ ਮੇਨਟੇਨਿਸ ਆਫ਼ ਇਨਵਰਟਰ ਐਂਡ ਸਟੇਪਲਾਈਜਰ(30 ਸਿਖਿਆਰਥੀ) ਅਤੇ ਇਲੈਕਟ੍ਰੀਸਸ਼ੀਅਨ(30 ਸਿਖਿਆਰਥੀ) ਨੂੰ ਟਰੇਨਿੰਗ ਦਿੱਤੀ ਜਾਣੀ ਹੈ । ਖੂਈਆ ਸਰਵਰ ਬਲਾਕ ਦੇ ਬੀ.ਡੀ.ਪੀ.ਓ ਦਫ਼ਤਰ ਵਿਖੇ ਕੁੱਲ 60 ਲੜਕਿਆਂ ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ । ਨੌਜਵਾਨ ਲੜਕੇ ਵਾਸਤੇ ਅਸੈਮਬਲਿੰਗ ਐਂਡ ਮੇਨਟੇਨਿਸ ਆਫ ਇਨਵਰਟਰ ਐਂਡ ਸਟੇਪਲਾਈਜਰ (30 ਸਿਖਿਆਰਥੀ) ਅਤੇ ਰੈਫਰੀਜਰੇਸ਼ਨ ਅਤੇ ਏ.ਸੀ.ਰਿਪੇਅਰ (30 ਸਿਖਿਆਰਥੀ) ਟਰੇਡ ਵਿਚ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਜਲਾਲਾਬਾਦ ਬਲਾਕ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਲੜਕੀਆਂ ਅਤੇ ਔਰਤਾਂ ਵਾਸਤੇ ਕਟਿੰਗ ਕਟਿੰਗ ਅਤੇ ਟੇਲਰਿੰਗ ਦੀ ਟਰੇਡ ਵਿਚ(30 ਸਿਖਿਆਰਥੀ) ਅਤੇ ਨੌਜਵਾਨ ਲੜਕੇ ਵਾਸਤੇ ਮੋਟਰ ਬਾਇਡਿੰਗ ਕੁਲਰ ਰਿਪੇਅਰ (30 ਸਿਖਿਆਰਥੀ) ਦੀ ਟੈਕਨੀਕਲ ਟਰੇਨਿੰਗ ਦਿਤੀ ਜਾਣੀ ਹੈ । ਇਹ ਟਰੇਨਿੰਗ ਦਾ ਸਮਾਂ 3 ਮਹੀਨੇ (ਰੋਜ਼ਾਨਾ 4 ਘੰਟੇ ਕੁੱਲ 300 ਘੰਟੇ) ਦਾ ਹੋਵੇਗਾ । ਸਿਖਿਆਰਥੀਆਂ ਦੀ ਉਮਰ 18 ਤੋਂ 40 ਅਤੇ ਯੋਗਤਾ ਘਟੋ ਘੱਟ 10 ਜਾਂ ਵੱਧ ਪਾਸ ਹੋਵੇ । ਅਬੋਹਰ ਬਲਾਕ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਕੁਲ 60 ਲੜਕੀਆਂ ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ । ਨੌਜਵਾਨ ਲੜਕੇ ਵਾਸਤੇ ਇਲੈਕਟਰੀਸ਼ੀਅਨ ਟਰੇਡ(30 ਸਿਖਿਆਰਥੀ) ਅਤੇ ਮੋਟਰ ਬਾਇਡਿੰਗ (30 ਸਿਖਿਆਰਥੀ) ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ । ਸਫਲਤਾ ਪੂਰਵਕ ਟਰੇਨਿੰਗ ਪਾਸ ਕਰਨ ਵਾਲੇ ਸਿਖਿਆਰਥੀਆਂ ਨੂੰ ਟਰੇਨਿੰਗ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ ਅਤੇ ਅਪਣਾ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਲੋੜੀਂਦਾ ਕਰਜ਼ਾ ਵੀ ਬੈਂਕ ਦੀ ਵੱਖ ਵੱਖ ਸਕੀਮਾਂ ਤਹਿਤ ਲੈ ਸਕਣਗੇ ।
ਸ਼੍ਰੀ ਵਿਜੇ ਅਰੋੜਾ ਏ.ਜੀ.ਐਮ. ਨਿਟਕੋਨ ਚੰਡੀਗੜ੍ਹ ਅਤੇ ਪ੍ਰਿੰਸ ਗਾਂਧੀ ਮੈਨੇਜਰ ਨਿਟਕੋਣ ਚੰਡੀਗੜ੍ਹ ਨੇ ਦੱਸਿਆ ਕਿ ਪੂਰੀ ਕੋਸ਼ਿਸ਼ ਕਰੇਗਾ ਕਿ ਉਪਰੋਕਤ ਟਰੇਨਿੰਗ ਸਮੇਂ ਦੌਰਾਨ ਸਾਰੇ ਸਿਖਿਆਰਥੀਆਂ ਨੂੰ ਟੈਕਨੀਕਲ ਟਰੇਨਿੰਗ ਕਰਵਾ ਕੇ ਅਪਣਾ ਰੁਜ਼ਗਾਰ ਸ਼ੁਰੂ ਕਰਵਾਇਆ ਜਾ ਸਕੇ ਅਤੇ ਵਧਦੀ ਬੇਰੁਜ਼ਗਾਰੀ ਤੇ ਕਾਬੂ ਪਾਇਅ ਜਾ ਸਕੇ । ਜਿਹੜੇ ਵੀ ਨੌਜਵਾਨ ਲੜਕੇ ਅਤੇ ਲੜਕੀਆਂ ਉਪਰੋਕਤ ਟਰੇਨਿੰਗ ਲੈਣਾ ਚਾਹੁੰਦੇ ਹਨ ਉਹ ਆਪਣੇ ਹਲਕੇ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ 15.09.2014 ਤੋਂ 30.09.2014 ਤੱਕ ਸਵੇਰੇ 10 ਵਜੇ ਤੋਂ 1 ਵਜੇ ਤੱਕ ਮੁਫ਼ਤ ਬਿਨੈ ਪੱਤਰ ਪ੍ਰਾਪਤ ਕਰ ਸਕਦੇ ਹਨ ਅਤੇ ਬਿਨੈ ਪੱਤਰ ਪ੍ਰਾਪਤ ਹੋਣ ਉਪਰੰਤ ਸਿਲੈਕਸ਼ਨ ਕਮੇਟੀ ਰਾਂਹੀ ਮੈਰੀਟ ਦੇ ਆਧਾਰ ਤੇ ਚੁਣੇ ਹੋਏ ਉਮੀਦਵਾਰ ਨੂੰ ਹੀ 3 ਮਹੀਨੇ ਦੀ ਮੁਫ਼ਤ ਟੈਕਨੀਕਲ ਸਕੀਲ ਬੇਸਡ ਟਰੇਨਿੰਗ ਦਿੱਤੀ ਜਾਵੇਗੀ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply