Thursday, September 24, 2026

ਨਿੱਜੀ ਹਿੱਤਾਂ ਖਾਤਿਰ ਆਪ ਨੇ ਅੰਨਾ ਹਜ਼ਾਰੇ ਦੀ ਸੋਚ `ਤੇ ਸਿਧਾਂਤ ਤਿਆਗੇ- ਢੀਂਡਸਾ

ਲੌਂਗੋਵਾਲ, 5 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਰਿਹਾਇਸ਼ ਵਿਖੇ PUNJ0505201913ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਸਮਰਥਨ ਦੇਣ ਸਮੇਂ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਆਮ ਆਦਮੀ ਪਾਰਟੀ ਨੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਮਾਜ ਸੇਵੀ ਅੰਨਾ ਹਜਾਰੇ ਦੀ ਸੋਚ ਤੇ ਸਿਧਾਂਤ ਨੂੰ ਚਕਨਾਚੂਰ ਕੀਤਾ ਹੈ।ਅੰਨਾ ਹਜਾਰੇ ਦੀ ਅਗਵਾਈ ਹੇਠ ਦੇਸ਼ ਅੰਦਰ ਸਿਸਟਮ ਨੂੰ ਬਦਲਣ ਲਈ ਕ੍ਰਾਂਤੀ ਦੀ ਲਹਿਰ ਉਠੀ ਸੀ ਅਤੇ ਦੇਸ਼ ਦਾ ਬੱਚਾ-ਬੱਚਾ ਭ੍ਰਿਸ਼ਟਾਚਾਰ ਖਿਲਾਫ ਇਕੱਠਾ ਹੋਇਆ ਸੀ ਅਤੇ ਇਸ ਸੰਘਰਸ਼ ਦੌਰਾਨ ਇਮਾਨਦਾਰ ਤੇ ਪਾਰਦਰਸ਼ੀ ਕੰਮਕਾਜ ਦੀ ਜੋ ਆਵਾਜ ਉਠੀ ਸੀ, ਉਸ ਨੂੰ ਆਪ ਆਗੂਆਂ ਨੇ ਕੁਰਸੀ ਦੇ ਲਾਲਚ, ਭਾਈ-ਭਤੀਜਾਵਾਦ ਤੇ ਮਾਇਆ ਦੇ ਲੋਭ ਖਾਤਰ ਤਹਿਸ ਨਹਿਸ ਕਰ ਦਿੱਤਾ ਹੈ
             ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਤੋਂ ਭਰੋਸਾ ਪੂਰੀ ਤਰ੍ਹਾਂ ਉਠ ਚੁੱਕਾ ਹੈ। ਲੋਕਾਂ ਨਾਲ ਕੀਤੇ ਧ੍ਰੋਹ ਦਾ ਖਮਿਆਜਾ ਪਾਰਟੀ ਨੂੰ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਹਾਰ ਦੇ ਰੂਪ ਵਿਚ ਭੁਗਤਣਾ ਪਵੇਗਾ।
             ਇਸ ਮੌਕੇ ਵਿਨੋਦ ਕੁਮਾਰ, ਰਾਜਵੀਰ ਸਿੰਘ, ਮੱਖਣ ਸਿੰਘ, ਦਿਲਪ੍ਰੀਤ ਸਿੰਘ, ਨਵਜੀਤ ਸਿੰਘ, ਸੁਰਿੰਦਰ ਸਿੰਘ, ਗੋਲਡੀ ਮਾਨ, ਬੱਬੀ ਬਾਕਸਰ, ਰੋਹਿਤ ਸ਼ਰਮਾ, ਸੰਦੀਪ ਸਿੰਘ, ਲੱਕੀ ਸੰਗਰੂਰ ਸਮੇਤ ਵੱਡੀ ਗਿਣਤੀ `ਚ ਨੌਜਵਾਨ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply