
ਅੰਮ੍ਰਿਤਸਰ, 13 ਸਤੰਬਰ (ਪ੍ਰੀਤਮ ਸਿੰਘ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਆਯੋਜਿਤ ਲਿਬਾਸ-ਏ-ਨਿਸ਼ਾ – ਵਿਸ਼ੇਸ਼ ਵਸਤz ਪ੍ਰਦਰਸ਼ਨੀ ਅੱਜ ਇਥੇ ਸੰਪੰਨ ਹੋ ਗਈ। ਇਸ ਪ੍ਰਦਰਸ਼ਨੀ ਦਾ ਆਯੋਜਨ ਗੁਰੂ ਨਾਨਕ ਭਵਨ ਦੇ ਸੰਗਤ ਹਾਲ ਵਿਖੇ ਕੀਤਾ ਗਿਆ ਸੀ। ਪ੍ਰਦਰਸ਼ਨੀ ਵਿਚ ਸਰਟੀਫਿਕੇਟ ਕੋਰਸ ਇਨ ਡਰੈੱਸ ਡੀਜ਼ਾਇਨਿੰਗ ਕਟਿੰਗ ਐਂਡ ਟੇਲਰਿੰਗ, ਡਿਪਲੋਮਾ ਇਨ ਟੈਕਸਟਾਈਲ ਡੀਜ਼ਾਈਨਿੰਗ ਅਤੇ ਡਿਪਲੋਮਾ ਇਨ ਫੈਸ਼ਨ ਟੈਕਨਾਲੋਜੀ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਗਏ ਭਿੰਨ-ਭਿੰਨ ਪ੍ਰਕਾਰ ਦੇ ਗਾਰਮੈਂਟਸ ਅਤੇ ਹੋਰ ਵਸਤੂਆਂ ਦਾ ਪ੍ਰਦਰਸ਼ਨ ਕੀਤਾ ਗਿਆ।
ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਡਾ. ਬੀ.ਬੀ. ਮਹਾਜਨ, ਪ੍ਰਸਿੱਧ ਚਮੜੀ ਰੋਗਾਂ ਦੇ ਡਾਕਟਰ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ, ਡਾ. ਸ਼ੁਸ਼ਮਾ ਸਿੰਘ, ਪ੍ਰੋਫੈਸਰ ਤੇ ਮੁਖੀ, ਫਾਈਨ ਆਰਟਸ ਵਿਭਾਗ, ਐਮ.ਡੀ.ਯੂ., ਰੋਹਤਕ, ਡਾ. ਅੰਜਲੀ ਅਗਰਵਾਲ, ਫਾਈਨ ਆਰਟਸ ਵਿਭਾਗ, ਆਰਟਸ ਸਰਕਾਰੀ ਕਾਲਜ, ਚੰਡੀਗੜ੍ਹ, ਸ੍ਰੀਮਤੀ ਤਜਿੰਦਰ ਛੀਨਾ ਅਤੇ ਡਾ. ਗੁਰਪ੍ਰੀਤ ਕੌਰ ਬੱਲ, ਡਾਇਰੈਕਟਰ ਹੌਸਪੀਟੈਲਟੀ ਵੀ ਇਸ ਮੌਕੇ ਸ਼ਾਮਿਲ ਹੋਏ। ਵਿਭਾਗ ਦੇ ਡਾਇਰੈਕਟਰ, ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ ਤੇ ਵਿਭਾਗ ਦੀਆਂ ਗਤੀਵਿਧੀਆਂ ‘ਤੇ ਚਾਨਣਾ ਪਾਇਆ।
ਡਾ. ਢਿੱਲੋਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਹੁਨਰ ਤੇ ਸਿਖਿਆ ਦੇ ਨਾਲ ਦਾਜ ਅਤੇ ਭਰੂਣ ਹੱਤਿਆ ਜਿਹੀਆਂ ਸਮਾਜਿਕ ਲਾਹਨਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਖਿਅਤ ਲੜਕੀਆਂ ਹੀ ਅਜਿਹੇ ਦਾਜ ਲੋਭੀਆ ਦਾ ਖਾਤਮਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਵਿਤੀ ਆਤਮ ਨਿਰਭਰ ਹੋਣ ਨਾਲ ਆਪਣੇ ਆਪਣੇ ਮਾਣ ਅਤੇ ਸਵੈਭਰੋਸਾ ਵੀ ਵਧੇਗਾ।ਡਾ. ਬੀ.ਬੀ. ਮਹਾਜਨ, ਡਾ. ਸ਼ੁਸ਼ਮਾ ਸਿੰਘ, ਡਾ. ਅੰਜਲੀ ਅਗਰਵਾਲ, ਸ੍ਰੀਮਤੀ ਤਜਿੰਦਰ ਛੀਨਾ ਅਤੇ ਡਾ. ਗੁਰਪ੍ਰੀਤ ਕੌਰ ਬੱਲ, ਡਾ. ਗੁਰਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਵਸਤਰਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਫੈਸ਼ਨ ਸ਼ੋਅ ਅਤੇ ਲੋਕ ਗੀਤ ਵੀ ਪੇਸ਼ ਕੀਤੇ ਗਏ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media