Thursday, April 30, 2026

ਡਿੰਪਲ ਚੱਡਾ ਵੱਲੋਂ ਨਾਗਰਿਕ ਸਮੱਸਿਆ ਸਮਾਧਾਨ ਮੁਹਿੰਮ

PPN12091412
ਨਵੀਂ ਦਿੱਲੀ, 13 ਸਤਬਰ (ਅੰਮ੍ਰਿਤ ਲਾਲ ਮੰਨਣ)- ਪਿਛਲੇ ਦਿਨੀ ਵਾਰਡ ਨੰ. 15 ਖੇਤਰ ਵਿਖੇ ਕੌਂਂਸਲਰ ਅਤੇ ਯੂਥ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਡਿੰਪਲ ਚੱਡਾ ਵੱਲੋਂ ਇਲਾਕਾ ਦੇ ਲੋਕਾਂ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੀਆਂ ਸਮੱਸਿਆਂਵਾਂ ਦਾ ਛੇਤੀ ਤੋਂ ਛੇਤੀ ਨਿਬੇੜਾ ਕੀਤਾ ਜਾਵੇਗਾ । ਇਸ ਮੁਹਿੰਮ ਵਿੱਚ ਡਿੰਪਲ ਚੱਡਾ ਵੱਲੋਂ ਦੱਖਣੀ ਦਿੱਲੀ ਨਗਰ ਨਿਗਮ ਦੇ ਅਫਸਰਾਂ ਨੂੰ ਬੁਲਾ ਕੇ ਤੁਰੰਤ ਸ਼ਿਕਾਇਤ ਲਿਖਣ ਅਤੇ ਉਨ੍ਹਾਂ ਦਾ 48 ਘੰਟਿਆਂ ਵਿੱਚ ਨਿਬੇੜਾ ਕਰਨ ਦਾ ਆਦੇਸ਼ ਦਿੱਤਾ ਗਿਆ। ਇਸ ਤੋਂ ਇਲਾਵਾ ਇਸ ਅਭਿਆਨ ਵਿੱਚ ਸਫਾਈ ਕਰਮਚਾਰੀਆਂ ਨੂੰ ਆਪਣੇ ਨਾਲ ਲੈ ਕੇ ਸਾਰੇ ਇਲਾਕੇ ਦੀ ਸਫਾਈ ਕਰਵਾਈ ਗਈ ।ਡਿੰਪਲ ਚੱਡਾ ਨੇ ਕਿਹਾ ਕਿ ਹੁਣ ਵਾਰਡ ਨੰ. 15 ਦੇ ਹਰ ਨਿਵਾਸੀ ਦੀ ਸਮੱਸਿਆ ਦਾ ਨਿਬੇੜਾ ਉਸੇ ਵੇਲੇ ਕੀਤਾ ਜਾਵੇਗਾ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply