ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਸੰਧੂ) – ਮੋਹਾਲੀ ਵਿਖੇ ਪੰਜਾਬ ਖੇਡ ਵਿਭਾਗ ਵਲੋਂ ਕਰਵਾਈ ਗਈ ਵਿਮੈਨ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ਦੇ ਦੌਰਾਨ
ਕੌਮਾਂਤਰੀ ਰਿਧਮਿਕ ਜਿਮਨਾਸਟਿਕ ਖਿਡਾਰਨ ਕ੍ਰਿਤੀ ਧੰਮੀ ਪੁੱਤਰੀ ਲੇਟ ਜੇ.ਪੀ.ਐਸ ਧੰਮੀ ਨੇ ਅੰਡਰ 25 ਉਮਰ ਵਰਗ ਦੇ ਮੁਕਾਬਲਿਆਂ ਵਿੱਚ 5 ਗੋਲਡ ਤੇ ਇੱਕ ਸਿਲਵਰ ਮੈਡਲ ਹਾਸਲ ਕਰਨ ਦੇ ਨਾਲ-ਨਾਲ ਟੀਮ ਨੂੰ ਪਹਿਲਾ ਸਥਾਨ ਦਿਵਾਉਣ `ਚ ਅਹਿਮ ਭੂਮਿਕਾ ਅਦਾ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਮਾਂਤਰੀ ਜਿਮਨਾਸਟਿਕ ਕੋਚ ਨੀਤੂ ਬਾਲਾ ਨੇ ਦੱਸਿਆ ਕਿ ਕ੍ਰਿਤੀ ਧੰਮੀ ਨੇ ਜਿੱਥੇ ਗੋਲਡ ਮੈਡਲ ਹਾਸਲ ਕਰਕੇ ਨੈਸ਼ਨਲ ਚੈਂਪੀਅਨ ਦਾ ਖਿਤਾਬ ਜਿਤਿਆ, ਉਥੇ ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਦੌਰਾਨ 90 ਪ੍ਰਤੀਸ਼ਤ ਅੰਕ ਹਾਸਲ ਕਰਕੇ ਅੰਗਰੇਜ਼ੀ ਦੀ ਪ੍ਰੀਖਿਆ ਵਿੱਚੋਂ 100 ਵਿੱਚੋਂ 100 ਅੰਕ ਹਾਂਸਲ ਕਰਕੇ ਸੀ.ਬੀ.ਐਸ.ਈ ਦੇ ਕੋਲੋਂ ਮੈਰਿਟ ਸਰਟੀਫਿਕੇਟ ਵੀ ਹਾਸਲ ਕੀਤਾ ਹੈ।ਇਸੇ ਤਰ੍ਹਾਂ ਕੌਮੀ ਜਿਮਨਾਸਟਿਕ ਖਿਡਾਰਨ ਨਿਕਿਤਾ ਅਤੇ ਪ੍ਰੀਤੀ 18 ਤੇ 25 ਉਮਰ ਵਰਗ ਦੇ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਪ੍ਰਕਾਰ ਦੇ ਮੈਡਲ ਪ੍ਰਾਪਤ ਕਰ ਕੇ ਚੈਂਪੀਅਨ ਬਣੀ ਹੈ।ਅੰਮ੍ਰਿਤਸਰ ਪਰਤੀਆਂ ਇੰਨ੍ਹਾਂ ਖਿਡਾਰਨਾਂ ਦੀ ਕੋਚ ਨੀਤੂ ਬਾਲਾ ਤੋਂ ਇਲਾਵਾ ਐਡਵੋਕੇਟ ਜੋਤੀ ਸੈਣੀ, ਲਖਵਿੰਦਰ ਕੌਰ, ਰੁਪਿੰਦਰ ਕੌਰ, ਨੀਤੂ ਸੱਭਰਵਾਲ, ਮੱਧੂ ਸੱਭਰਵਾਲ, ਦਿਵਿਆ, ਦ੍ਰਿਸ਼ਟੀ, ਪ੍ਰਦੀਪ ਕੌਰ, ਸੁਹਾਨਵੀਰ ਸਿੰਘ, ਡਾ. ਦਰਪਨ ਆਦਿ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੀਆਂ ਬੇਟੀਆਂ `ਤੇ ਸਮਾਜ ਨੂੰ ਨਾਜ਼ ਹੋਣਾ ਚਾਹੀਦਾ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media