ਲੌਂਗੋਵਾਲ, 8 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਲੌਂਗੋਵਾਲ ਦੇ ਕਮਿਉਨਿਟੀ ਹਾਲ ਵਿਖੇ ਵਿਸ਼ਾਲ ਚੋਣ ਰੈਲੀ ਕੀਤੀ। ਇਸ ਮੌਕੇ ਆਪਣੇ ਭਾਸ਼ਣ ਦੌਰਾਨ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਮੁਹਾਜ਼ `ਤੇ ਫੇਲ੍ਹ ਹੋ ਚੁੱਕੀ ਹੈ।ਘਰ ਘਰ ਨੌਕਰੀ ਦੇਣ ਦਾ ਵਾਅਦਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਅਤੇ ਮੋਬਾਇਲ ਲੋਕਾਂ ਨੂੰ ਮੋਬਾਈਲ ਫੋਨ ਦੇਣ ਦੇ ਲੋਕਾਂ ਨਾਲ ਕੀਤੇ ਵਾਅਦੇ ਕਾਂਗਰਸ ਸਰਕਾਰ ਭੁੱਲ ਚੁੱਕੀ ਹੈ।ਉਨਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ `ਤੇ ਵਰਦਿਆਂ ਕਿਹਾ ਕਿ ਇਹ ਵੀ ਕਾਂਗਰਸ ਵਿਚ ਜਾਣ ਦਾ ਚਾਹਵਾਨ ਹੈ ਆਪ ਦੇ ਦੋ ਵਿਧਾਇਕ ਨਾਜ਼ਰ ਸਿੰਘ ਅਤੇ ਸੰਦੋਆ ਕਾਂਗਰਸ ਵਿਚ ਚਲੇ ਵੀ ਗਏ ਹਨ ਅਤੇ ਅਮਨ ਅਰੋੜਾ ਵੀ ਥੋੜ੍ਹੇ ਦਿਨਾਂ ਵਿਚ ਆਪ ਪਾਰਟੀ ਛੱਡ ਸਕਦਾ ਹੈ।
ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਨਰਜੀਤ ਗੋਲਡੀ, ਕਾਕਾ ਅਮਨਬੀਰ ਸਿੰਘ ਚੈਰੀ, ਰਾਜਿੰਦਰ ਦੀਪਾ, ਜਥੇਦਾਰ ਉਦੈ ਸਿੰਘ ਕਾਕਾ ਨਵਇੰਦਰਪ੍ਰੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਜਥੇਦਾਰ ਕਰਨੈਲ ਸਿੰਘ ਦੁੱਲਟ, ਜਸਵੀਰ ਸਿੰਘ, ਅਵਤਾਰ ਸਿੰਘ ਐਮ.ਸੀ, ਪਰਮਜੀਤ ਸਿੰਘ ਗਾਂਧੀ ਐਮ.ਸੀ, ਜਗਸੀਰ ਸਿੰਘ ਗਾਂਧੀ ਐਮ. ਸੀ,ਜਗਤਾਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਬੀਜੇਪੀ ਜ਼ਿਲ੍ਹਾ ਸੰਗਰੂਰ ਦੇ ਸਕੱਤਰ ਸ਼ਿਸ਼ਨਪਾਲ ਗਰਗ, ਬੀਜੇਪੀ ਮੰਡਲ ਪ੍ਰਧਾਨ ਸੰਦੀਪ ਗਰਗ, ਬੀਜੇਪੀ ਆਗੂ ਡਾ. ਕੇਵਲ ਚੰਦ ਧੌਲਾ ਅਤੇ ਇਲਾਕੇ ਦੇ ਪੰਚਾਂ ਸਰਪੰਚਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …