ਲੌਂਗੋਵਾਲ, 8 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਰਮਿੰਦਰ
ਸਿੰਘ ਢੀਂਡਸਾ ਨੇ ਆਪਣੇ ਜੱਦੀ ਪਿੰਡ ਉਭਾਵਾਲ ਵਿਖੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਜਿਥੇ ਉਨ੍ਹਾਂ ਨੇ ਪਿੰਡ ਵਿਚ ਵੱਖ-ਵੱਖ ਥਾਈਂ ਨੁੱਕੜ ਮੀਟਿੰਗਾਂ ਕੀਤੀਆਂ ਉਥੇ ਪੈਦਲ ਘਰ-ਘਰ ਜਾ ਕੇ 19 ਮਈ ਨੂੰ ਤੱਕੜੀ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਗਈ। ਆਪਣੇ ਚੋਣ ਪ੍ਰਚਾਰ ਦੌਰਾਨ ਢੀਂਡਸਾ ਨੇ ਜਿੱਥੇ ਵੱਖ-ਵੱਖ ਥਾਈਂ ਬੈਠੇ ਬਜੁਰਗਾਂ ਕੋਲ ਜਾ ਕੇ ਉਨ੍ਹਾਂ ਤੋਂ ਜਿੱਤ ਲਈ ਆਸ਼ੀਰਵਾਦ ਲਿਆ, ਉਥੇ ਨੌਜਵਾਨਾਂ ਨੂੰ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਲੋਕ ਭਲਾਈ ਹਿੱਤ ਅਕਾਲੀ-ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਚੋਣ ਪ੍ਰਚਾਰ ਵਿਚ ਕੁੱਦਣ ਦੀ ਅਪੀਲ ਵੀ ਕੀਤੀ।
ਪਿੰਡ ਵਿਚ ਹੋਣ ਚੋਣ ਜਲਸੇ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਇਹ ਮੇਰਾ ਆਪਣਾ ਪਿੰਡ ਹੈ ਅਤੇ ਅੱਜ ਮੈਂ ਇੱਥੇ ਆਪਣੇ ਪਿੰਡ ਦੇ ਬਜੁਰਗਾਂ ਤੋਂ ਜਿੱਤ ਦਾ ਆਸ਼ੀਰਵਾਦ ਲੈਣ ਲਈ ਆਇਆ ਹਾਂ, ਤਾਂ ਜੋ ਇਸ ਪਿੰਡ ਸਮੇਤ ਪੂਰੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸ ਨੂੰ ਖੁਸ਼ਹਾਲ ਬਣਾਉਣ ਲਈ ਯਤਨ ਕਰ ਸਕਾਂ।ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਢੀਂਡਸਾ ਪਰਿਵਾਰ ਨੂੰ ਹਮੇਸ਼ਾ ਮਾਣ ਬਖਸ਼ਿਆ ਹੈ, ਜਿਸ ਦਾ ਕਰਜ ਢੀਂਡਸਾ ਪਰਿਵਾਰ ਕਦੇ ਨਹੀਂ ਚੁੱਕਾ ਸਕਦਾ।
ਇਸ ਮੌਕੇ ਨਵਇੰਦਰ ਸਿੰਘ ਲੌਂਗੋਵਾਲ, ਰਾਜਿੰਦਰ ਸਿੰਘ ਦੀਪਾ, ਅਮਨਵੀਰ ਸਿੰਘ ਚੈਰੀ, ਵਿਨਰਜੀਤ ਸਿੰਘ ਗੋਲਡੀ, ਸਤਿਗੁਰ ਸਿੰਘ ਨਮੋਲ, ਮਲਕੀਤ ਸਿੰਘ ਚੰਗਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media