ਲੌਂਗੋਵਾਲ, 8 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੌਂਗੋਵਾਲ ਸਾਈਕਲ ਕਲੱਬ ਅਤੇ ਸਲਾਈਟ ਪੈਡਲਰਜ਼ ਕਲੱਬ ਵਲੋਂ ਸਾਂਝਾ ਤੌਰ `ਤੇ ਨਸ਼ਿਆਂ ਦੇ ਖ਼ਿਲਾਫ਼ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਸਲਾਈਟ ਪੈਡਲਰਸ ਕਲੱਬ ਦੇ ਪ੍ਰਧਾਨ ਡਾ. ਮਨੋਜ ਕੁਮਾਰ ਗੋਇਲ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਆਮ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾਵੇ ਕਿਉਂਕਿ ਨਸ਼ਿਆਂ ਕਾਰਨ ਹਰ ਸਾਲ ਦੇਸ਼ ਵਿੱਚ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਤੰਬਾਕੂ ਦੇ ਸੇਵਨ ਕਾਰਨ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਨਸ਼ਿਆਂ ਵਿੱਚ ਡੁੱਬੇ ਵਿਅਕਤੀ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।ਉਹ ਸਮਾਜ ਅਤੇ ਪਰਿਵਾਰ ਤੋਂ ਕੱਟਿਆ ਰਹਿੰਦਾ ਹੈ ਉਸ ਦਾ ਜੀਵਨ ਨਰਕ ਬਣ ਜਾਂਦਾ ਹੈ।ਇਹ ਜਾਗਰੂਕਤਾ ਰੈਲੀ ਲੌਂਗੋਵਾਲ ਤੋਂ ਸਲਾਈਟ ਹੁੰਦੇ ਹੋਏ ਪਿੰਡ ਦੁੱਗਾਂ ਅਤੇ ਬਹਾਦੁਰਪੁਰ ਦੇ ਰਸਤੇ ਗੁਰਦੁਆਰਾ ਗੁਰੁਸਾਗਰ ਮਸਤੂਆਣਾ ਸਾਹਿਬ ਜਾ ਕੇ ਸਮਾਪਤ ਹੋਈ।ਸਾਈਕਲ ਰੈਲੀ ਵਿੱਚ ਪ੍ਰਤਾਪ ਸਿੰਘ, ਬੱਬੂ ਜਿੰਦਲ, ਸੌਰਭ ਵਸ਼ਿਸ਼ਟ, ਰਾਜੂ, ਕੱਤਕ ਆਦਿ ਨੇ ਹਿੱਸਾ ਲਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …