ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ 17ਵੀਂਆਂ ਲੋਕ ਸਭਾ ਚੋਣਾਂ ਦੇ ਆਖ਼ਰੀ ਅਤੇ
ਸੱਤਵੇਂ ਗੇੜ ਦੌਰਾਨ 19 ਮਈ ਨੂੰ ਹੋਣ ਜਾ ਰਹੀਆਂ ਆਮ ਲੋਕ ਸਭਾ ਚੋਣਾਂ ਲਈ 02 ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਕੁੱਲ 6101 ਦਿਵਿਆਂਗ ਵੋਟਰਾਂ ਵਲੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ।
ਢਿੱਲੋਂ ਨੇ ਦੱਸਿਆ ਕਿ ਦਿਵਿਆਂਗ ਨਾਗਰਿਕਾਂ ਦੇ ਵੋਟ ਦੇ ਅਧਿਕਾਰ ਨੂੰ ਮੁੱਖ ਰੱਖਦੇ ਹੋਏ ਭਾਰਤੀ ਚੋਣ ਕਮਿਸ਼ਨ ਵਲੋਂ ਪੀ.ਡਬਲਿਊ.ਡੀ ਨਾਮ ਦਾ ਐਪ ਜਾਰੀ ਕੀਤਾ ਗਿਆ ਹੈ।ਜਿਸ ਨੂੰ ਹਰ ਆਮ ਨਾਗਰਿਕ ਆਪਣੇ ਸਮਾਰਟ ਫੋਨ ਦੇ ਗੂਗਲ ਪਲੇਅ ਸਟੋਰ ਵਿਚ ਜਾ ਕੇ ਡਾਊਨਲੋਡ ਕਰਕੇ ਆਪਣੇ ਮੋਬਾਈਲ ਫੋਨ ’ਤੇ ਚਲਾ ਸਕਦੇ ਹਨ।ਜਿਸ ਰਾਹੀਂ ਕੋਈ ਵੀ ਦਿਵਿਆਂਗ ਨਾਗਰਿਕ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੀਲ੍ਹ ਚੇਅਰ ਜਾਂ ਹੋਰ ਕਿਸੇ ਕਿਸਮ ਦੀ ਸਹੂਲਤ ਦੀ ਲੋੜ ਹੋਵੇ ਤਾਂ ਉਹ ਇਸ ਐਪ ’ਤੇ ਸੁਨੇਹਾ ਭੇਜ ਕੇ ਮਦਦ ਲੈ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਵਧੇਰੇ ਜਾਣਕਾਰੀ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ 11-ਅਜਨਾਲਾ, 12-ਰਾਜਾਸਾਂਸੀ, 13-ਮਜੀਠਾ, 15- ਅੰਮ੍ਰਿਤਸਰ ਉਤਰੀ, 16- ਅੰਮ੍ਰਿਤਸਰ ਪੱਛਮੀ, 17- ਅੰਮ੍ਰਿਤਸਰ ਕੇਂਦਰੀ, 18- ਅੰਮ੍ਰਿਤਸਰ ਪੂਰਬੀ, 19- ਅੰਮ੍ਰਿਤਸਰ ਦੱਖਣੀ, 20-ਅਟਾਰੀ ’ਚ ਕੁੱਲ 1601 ਪੋਲਿੰਗ ਬੂਥ ਬਣਾਏ ਗਏ ਹਨ।ਉਨ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ’ਚ ਪੈਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚ ਮੌਜੂਦ ਦਿਵਿਆਂਗ ਵੋਟਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ’ਚ 598, ਰਾਜਾਸਾਂਸੀ ਵਿੱਚ 1582, ਮਜੀਠਾ 820, ਅੰਮ੍ਰਿਤਸਰ ਉਤਰੀ ਵਿੱਚ 291, ਅੰਮਿ੍ਰਤਸਰ ਪੱਛਮੀ ਵਿੱਚ 412, ਅੰਮਿ੍ਰਤਸਰ ਕੇੀਦਰੀ ਵਿੱਚ 356, ਅੰਮ੍ਰਿਤਸਰ ਪੂਰਬੀ ‘ਚ 505, ਅੰਮ੍ਰਿਤਸਰ ਦੱਖਣੀ ਵਿੱਚ 357 ਅਤੇ ਅਟਾਰੀ ਵਿੱਚ 1180 ’ਚ ਕੁੱਲ 6101 ਦਿਵਿਆਂਗ ਵੋਟਰ ਹਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media