ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਫੂਡ ਪ੍ਰੋਸੈਸਿੰਗ ਟ੍ਰੇਨਿੰਗ’ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਜਿਸ
’ਚ ਫਲਾਂ, ਸਬਜੀਆਂ ਅਤੇ ਦੁੱਧ ਤੋਂ ਤਿਆਰ ਪ੍ਰੋਸੈਸਸਡ ਖਾਧ ਵਸਤੂਆਂ ਸਬੰਧੀ, ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ।ਜਿਸ ’ਚ ਵੱਖ-ਵੱਖ ਪਿੰਡਾਂ ਤੋਂ ਆਈਆਂ ਔਰਤਾਂ ਨੇ ਭਾਗ ਲਿਆ।
ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਔਰਤਾਂ ਨੂੰ ਆਤਮ-ਨਿਰਭਰ ਅਤੇ ਹੱਥੀਂਕਾਰ ’ਚ ਨਿਪੁੰਨ ਬਣਾਉਣ ਦੇ ਮਕਸਦ ਤਹਿਤ ਉਕਤ ਟ੍ਰੇਨਿੰਗ ਪ੍ਰੋਗਰਾਮ ਦਾ ਅਗਾਜ਼ ਹੋਇਆ ਹੈ।ਉਨ੍ਹਾਂ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਹੈ ਕਿ ਮਹਿੰਗਾਈ ਦੇ ਦੌਰ ’ਚ ਬੀਬੀਆਂ ਆਪਣੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਅਤੇ ਘਰੇਲੂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਪ੍ਰੋਸੈਸਿੰਗ ਨੂੰ ਧੰਦੇ ਵਜੋ ਅਪਣਾ ਕੇ ਇਕ ਆਮਦ ਦਾ ਜਰੀਆ ਬਣਾਉਣ।
ਇਸ ਦੌਰਾਨ ਮੈਡਮ ਨਵਨੀਨ ਬਾਵਾ ਨੇ ਕਿਹਾ ਇਹ ਸਿਖਲਾਈ ਕੋਰਸ 10 ਦਿਨ ਦਾ ਹੋਵੇਗਾ।ਇਹ ਪ੍ਰੋਗਰਾਮ ‘ਲਾਈਫ਼ ਲੌਂਗ ਲਰਨਿੰਗ’ ਅਧੀਨ ਕੀਤਾ ਜਾ ਰਿਹਾ ਹੈ।ਪ੍ਰੋਸੈਸਿੰਗ ਟ੍ਰੇਨਿੰਗ ਸੈਂਟਰ ਦੇ ਕੋਆਰਡੀਨੇਟਰ ਡਾ. ਗੁਰਸ਼ਰਨ ਕੌਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੁੂੰ ਅਚਾਰ, ਚਟਨੀਆਂ, ਮੁਰੱਬੇ, ਸੁਕੈਸ਼, ਅਤੇ ਦੁਧ ਤੋਂ ਤਿਆਰ ਹੋਣ ਵਾਲੇ ਉਤਪਾਦ ਜਿਵੇਂ ਕਿ ਪਨੀਰ, ਸਪਾਈਸਡ ਪਨੀਰ ਅਤੇ ਫਲੇਵਰਡ ਦੁੱਧ ਅਦਿ ਬਣਾਉਣ ਦੀ ਵਿਧੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਅਤੇ ਮੁਹਈਆਂ ਕਰਵਾਈ ਜਾਵੇਗੀ।ਇਹ ਟ੍ਰੇਨਿੰਗ ਪ੍ਰੋਗਰਾਮ ਡਾ. ਸੰਦੀਪ ਸਿੰਘ, ਡਾ. ਸੁਖਬੀਰ ਸਿੰਘ, ਪ੍ਰੋ. ਰੀਤੂਪ੍ਰੀਆ, ਪ੍ਰੋ. ਨਵਨੀਤ ਕੌਰ ਅਤੇ ਖੇਤੀਬਾੜੀ ਸੁਚਨਾ ਅਫਸਰ ਜਸਵਿੰਦਰ ਸਿੰਘ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾਵੇਗਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media