ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫਿਜੀਓਥਰੈਪੀ ਵਿਭਾਗ ਨੂੰ ਰਾਸ਼ਟਰੀ ਰੈਗੂਲੇਟਰੀ ਸੰਸਥਾ, ‘ਇੰਡੀਅਨ
ਐਸੋਸੀਏਸ਼ਨ ਆਫ਼ ਫ਼ਿਜੀਓਥਰੈਪੀ’ (ਆਈ.ਏ.ਪੀ) ਇੰਦੌਰ ਵੱਲੋਂ ਮਾਨਤਾ ਪ੍ਰਦਾਨ ਕੀਤੀ ਗਈ ਹੈ।ਇਸ ਮਾਨਤਾ ਸਦਕਾ ਕਾਲਜ ਦੇ ਫਿਜੀਓਥਰੈਪੀ ਵਿਭਾਗ ਦੇ ਵਿਦਿਆਰਥੀਆਂ (ਡਾਕਟਰਾਂ) ਨੂੰ ਆਪਣੇ ਆਪ ਆਈ.ਏ.ਪੀ ਦੀ ਸਿੱਧੀ ਮੈਂਬਰਸ਼ਿਪ ਮਿਲ ਜਾਵੇਗੀ, ਜਦ ਕਿ ਇਸ ਮੈਂਬਰਸ਼ਿਪ ਤੋਂ ਬਿਨ੍ਹਾਂ ਆਈ.ਏ.ਪੀ ਦਾ ਮੈਂਬਰ ਬਣਨ ਲਈ ਅਲੱਗ ਇਮਤਿਹਾਨ ਦੇਣਾ ਪੈਂਦਾ ਸੀ।
ਖ਼ਾਲਸਾ ਕਾਲਜ ਮੈਨੇਜ਼ਮੈਂਟ ਦੇ ਦਫ਼ਤਰ ਵਿਖੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਸਰਪ੍ਰਸਤੀ ਦੀ ਸ਼ਲਾਘਾ ਕਰਦਿਆਂ ਵਿਭਾਗ ਮੁੱਖੀ ਡਾ. ਦਵਿੰਦਰ ਕੌਰ ਢਿੱਲੋਂ ਦੁਆਰਾ ਕੀਤੇ ਗਏ ਯਤਨਾਂ ਨੂੰ ਸਲਾਇਆ ਤੇ ਕਿਹਾ ਵਿਭਾਗ ਨੂੰ ਮਾਨਤਾ ਮਿਲਣ ਉਪਰੰਤ ਇਹ ਵਿਸ਼ਾ ਹੋਰ ਵੀ ਪ੍ਰਫ਼ੁਲਿੱਤ ਹੋਣ ਦੀ ਆਸ ਹੈ।ਉਨ੍ਹਾਂ ਕਿਹਾ ਕਿ ਇਹ ਸਲਾਹੁਣਯੋਗ ਹੈ ਕਿ ਹੁਣ ਵਿਦਿਆਰਥੀਆਂ ਨੂੰ ਆਪਣੇ-ਆਪ ਆਈ.ਏ.ਪੀ ਦੀ ਸਿੱਧੀ ਮੈਂਬਰਸ਼ਿਪ ਹਾਸਲ ਹੋਵੇਗੀ ਅਤੇ ਉਹ ਪ੍ਰੈਕਟਿਸ ਕਰ ਸਕਣਗੇ।
ਛੀਨਾ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ’ਚ ਡਾ. ਢਿੱਲੋਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਦਾ ਨਿਰੀਖਣ ਕਰਨ ਲਈ ਆਈ.ਏ.ਪੀ ਵਲੋਂ 30 ਮਾਰਚ ਨੂੰ ਇਕ ਟੀਮ ਡਾ. ਸੰਜੀਵ ਝਾਅ, ਪ੍ਰਧਾਨ ਆਈ.ਏ.ਪੀ ਦੀ ਅਗਵਾਈ ’ਚ ਆਈ ਸੀ, ਜਿਸ ਦੇ ਹੋਰ ਮੈਂਬਰਾਂ ’ਚ ਡਾ. ਰੁਚੀ ਵਰਸ਼ਿਨੇ, ਆਈ.ਏ.ਪੀ.ਦੇ ਵੋਮੈਨ ਸੈਲ ਦੀ ਰਾਸ਼ਟਰੀ ਪ੍ਰਧਾਨ ਵੀ ਸ਼ਾਮਿਲ ਸਨ।ਉਨ੍ਹਾਂ ਕਿਹਾ ਕਿ ਇਸ ਟੀਮ ਨੇ ਵਿਭਾਗ ਦੇ ਇਕਓਪਮੈਂਟ ਅਤੇ ਲੈਬਾਰਟਰੀਆਂ ਦਾ ਨਿਰੀਖਣ ਕਰਕੇ ਤਸੱਲੀ ਪ੍ਰਗਟਾਈ ਸੀ। ਉਨ੍ਹਾਂ ਨੇ ਵਿਭਾਗ ਦੀ ਓ. ਪੀ. ਡੀ. ਜਾ ਕੇ ਮਰੀਜਾਂ ਕੋਲੋਂ ਵਿਭਾਗ ਵਲੋਂ ਚੈਰਿਟੀ ਪੱਧਰ ’ਤੇ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਸੀ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਪਹਿਲਾਂ ਆਈ. ਏ. ਪੀ. ਨੇ ਮੁੱਢਲੇ ਤੌਰ ’ਤੇ 2 ਸਾਲ ਲਈ ਮੈਂਬਰਸਿਪ ਦਿੱਤੀ ਸੀ। ਉਨ੍ਹਾਂ ਕਿਹਾ ਕਿ ਛੀਨਾ ਦੀ ਅਗਵਾਈ ਸਦਕਾ ਇਸ ਵਿਭਾਗ ਨੂੰ ਹੁਣ 5 ਸਾਲ ਲਈ ਮੈਂਬਰਸਿਪ ਮਿਲ ਗਈ ਹੈ।ਡਾ. ਢਿੱਲੋਂ ਨੇ ਕਿਹਾ ਕਿ ਇਹ ਵਿਭਾਗ ਛੀਨਾ ਅਤੇ ਮਹਿਲ ਸਿੰਘ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਹਰ ਸਾਲ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ ਅਤੇ ਗਵਰਨਿੰਗ ਕੌਂਸਲ ਤੇ ਪ੍ਰਿੰਸੀਪਲ ਦੇ ਸਹਿਯੋਗ ਸਦਕਾ ਹੀ ਵਿਭਾਗ ਨਵੇਂ ਇਕਓਪਮੈਂਟ ਅਤੇ ਕਾਰਡਿਓਪਲੋਮੈਟਰੀ, ਆਰਥੋਪੈਡਿਕਸ ਅਤੇ ਨਿਓਰੋਲੋਜੀਕਲ ਕੰਡੀਸ਼ਨ ਵਰਗੇ ਵਿਸ਼ਿਆਂ ਨਾਲ ਸਬੰਧਿਤ ਨਵੀਂ ਟੈਕਨਾਲੋਜੀ ਨਾਲ ਭਰਪੂਰ ਹੋ ਸਕਿਆ ਹੈ।ਇਸ ਮੌਕੇ ਡਾ. ਕਵਲਜੀਤ ਕੌਰ ਵੀ ਮੌਜ਼ੂਦ ਸਨ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media