Saturday, April 18, 2026

ਅਸਲ ਅਜ਼ਾਦੀ ਤੇ ਮੁਕਤੀ ਸੰਗਰਾਮ ਨੂੰ ਤੇਜ਼ ਕਰਕੇ ਇਨਕਲਾਬੀ ਬਦਲ ਉਸਾਰਣ ਦੀ ਲੋੜ – ਕੁਲਵੰਤ ਤਰਕ

ਸਮਰਾਲਾ, 10 ਮਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 17ਵੀਂ ਲੋਂਕ ਸਭਾ ਚੋਣਾਂ ਦੇ ਘੜਮਸ ’ਚ ਵੱਖ-ਵੱਖ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਖੁਦਗਰਜ ਲੀਡਰ ਮਿਹਨਤਕਸ਼ ਲੋਕਾਂ ਨੂੰ ਪਿਛਲੇ 72 ਸਾਲਾਂ ਤੋਂ ਝੂਠੇ ਲਾਰਿਆਂ, ਵਾਅਦਿਆਂ ਨਾਲ ਗੰੁਮਰਾਹ ਕਰਕੇ ਸਾਮਰਾਜੀ ਦੇਸੀ/ਵਿਦੇਸੀ ਧਨਾਢ ਕਾਰਪੋਰੇਟ ਘਰਾਣਿਆਂ ਦੀ ਸੇਵਾ ’ਚ ਲੱਗੇ ਹੋਏ ਹਨ। ਇਹ ਖੂਨ ਪੀਣੀਆਂ ਜੋਕਾਂ ਦੇਸ਼ ਦੇ ਕਿਰਤੀ ਲੋਕਾਂ ’ਤੇ ਹਰ ਕਿਸਮ ਦਾ ਜਬਰ ਢਾਹ ਕੇ, ਫਿਰਕੂ ਅਧਾਰ ਤੇ ਨਫ਼ਰਤ ਫੈਲਾ ਕੇ ਲੋਕਾਂ ਨੂੰ ਲੁੱਟਦੀਆਂ ਤੇ ਕੁੱਟਦੀਆਂ ਆ ਰਹੀਆਂ ਹਨ।47 ’ਚ ਮਿਲੀ ਗਦਾਰੀ ਭਰੇ ਸਮਝੌਤੇ ਨਾਲ ਅਖੌਤੀ ਅਜਾਦੀ ਦੇ ਗੁਣਗਾਣ ਕਰਦੇ ਆ ਰਹੇ ਹਨ।ਵੋਟ ਪਰਚੀ ਰਾਹੀਂ ਚੁਣੀਆਂ ਸਰਕਾਰਾਂ ਲੋਕਾਂ ਦੀਆਂ ਬੁਨਿਆਦੀ, ਸਮੱਸਿਆਵਾਂ, ਮਹਿੰਗਾਈ, ਗਰੀਬੀ, ਭੁੱਖਮਰੀ, ਬੇਰੋਜਗਾਰੀ, ਸਰਕਾਰੀ ਤੇ ਗੈਰ ਸਰਕਾਰੀ ਜਬਰ, ਫਿਰਕਪ੍ਰਸਤੀ, ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਇਕ ਦੂਜੇ ਤੇ ਨਿੱਜੀ, ਘਟੀਆਂ ਕਿਸਮ ਦੀ ਦੂਸਣਬਾਜ਼ੀ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਆਪਣੇ ਸੁਆਰਥ ਸਿਆਸੀ ਹਿੱਤ ਪੂਰਦੀਆਂ ਹਨ ਦੇਸ਼ ਦੀ ਧੰਨ ਦੌਲਤ, ਕੁਦਰਤੀ ਸੋਮੇ (ਜਲ, ਜੰਗਲ, ਜਮੀਨ) ਪੈਦਾਵਾਰੀ ਦੇ ਸਾਧਨ ਧਨਾਢ ਕਾਰਪੋਰੇਟ ਘਰਾਣਿਆ ਨੂੰ ਕੌਡੀਆਂ ਦੇ ਭਾਅ ਲੁਟਾ ਰਹੇ ਹਨ।ਅਸੀਂ ਦੇਖਦੇ ਹਾਂ ਕਿ ਇਹ ਲੋਕ ਵਿਰੋਧੀ ਸਿਆਸੀ ਆਗੂ ਲੋਕਾਂ ਦੇ ਨੱਕੋਂ ਮੂੰਹੋਂ ਲਹਿ ਚੁਕੇ ਹਨ ਜਦੋਂ ਪਿੰਡਾਂ ਦੇ ਲੋਕ ਇਹਨਾਂ ਨੂੰ ਸਵਾਲ ਪੁੱਛਦੇ ਹਨ ਤਾਂ ਜਵਾਬ ਦੇਣ ਦੀ ਬਜਾਏ ਉਹਨਾਂ ਨਾਲ ਗੁੰਡਾਗਰਦੀ ਕਰਦੇ ਹਨ, ਕਈ ਪਿੰਡਾਂ ’ਚ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਦੀਆਂ ਭਾਜੜਾਂ ਵੀ ਪੁਆਈਆਂ।ਆਗੂ ਨੇ ਕਿਹਾ ਕਿ ਵੋਟ ਪਰਚੀ ਰਾਹੀਂ ਸਰਕਾਰਾਂ ਨਹੀਂ, ਰਾਜ ਪ੍ਰਬੰਧ ਬਲਦਣ ਦੀ ਲੋੜ ਹੈ।ਇਸ ਸਬੰਧੀ ਸੂਬਾ ਕਮੇਟੀ ਵੱਲੋਂ ਕਢਿਆ ਹੱਥ ਪਰਚਾ ਵੀ ਲੋਕਾਂ ’ਚ ਵੱਡੇ ਪੱਧਰ `ਤੇ ਵੰਡਿਆ ਗਿਆ, ਜਿਸ ਵਿੱਚ ਲੋਕ ਮੋਰਚਾ ਪੰਜਾਬ ਦੀੇ ਸੂਬਾ ਪੱਧਰੀ ਕਾਨਫਰੰਸ ਵਿੱਚ 16 ਮਈ ਨੂੰ 11 ਵਜੇ ਸ਼ਕਤੀ ਭਵਨ ਬਰਨਾਲਾ ਵਿਖੇ ਪੁੱਜਣ ਦਾ ਸੱਦਾ ਵੀ ਦਿੱਤਾ ਗਿਆ।ਆਗੂ ਨੇ ਦੱਸਿਆ ਕਿ 14 ਮਈ ਨੂੰ 12:00 ਵਜੇ ਰਾਜਾ ਹੈਲਥ ਕਲੱਬ ਸਮਰਾਲਾ (ਖੰਨਾ ਰੋਡ ਸਮਰਾਲਾ) ਵਿਖੇ ਕਨਵੈਨਸ਼ਨ ਅਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਸਮੁੱਚੇ ਕਿਰਤੀ ਲੋਕਾਂ ਨੂੰ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਜਾਂਦੀ ਹੈ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply