Tuesday, May 26, 2026

ਵੱਧ ਰਹੀ ਤਪਸ਼ `ਚ ਲੂ ਤੋਂ ਬਚੋ, ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ – ਸਿਵਲ ਸਰਜਨ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਵੱਧ  ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼ਤਰ ਵਲੋਂ ਕੁੱਝ ਹਦਾਇਤਾਂ ਜਾਰੀ Hardeep Ghaiਕੀਤੀਆਂ ਗਈਆਂ ਹਨ।ਇਸ ਸਬੰਧੀ ਡਾ. ਹਰਦੀਪ ਸਿੰਘ ਘਈ ਸਿਵਲ ਸਰਜਨ ਨੇ ਦੱਸਿਆ ਕਿ ਵੱਧ ਰਹੀ ਤਪਸ਼ ਵਿਚ ਲੂ ਤੋਂ ਬਚਣ ਲਈ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀ ਕੇ ਘਰੋਂ ਨਿਕਲਣਾ ਚਾਹੀਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤਰਲ ਪਦਾਰਥ ਜਿਵੇਂ ਕਿ ਲੱਸੀ, ਪਾਣੀ, ਨਿੰਬੂ ਪਾਣੀ ਪੀ ਕੇ ਹੀ ਨਿਕਲਣਾ ਚਾਹੀਦਾ ਹੈ ਅਤੇ ਕੋਸ਼ਿਸ ਕਰੋ ਕਿ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲਿਆ ਜਾਵੇ।
    ਡਾ. ਘਈ ਨੇ ਦੱਸਿਆ ਕਿ ਜੇਕਰ ਜ਼ਰੂਰਤ ਅਨੂਸਾਰ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਕੋਸ਼ਿਸ ਕਰੋ ਕਿ ਬੈਠਣ ਲਈ ਥਾਂ ਠੰਢੀ ਹੋਵੇ। ਉਨਾਂ ਕਿਹਾ ਕਿ ਜ਼ਿਆਦਾ ਪਾਣੀ ਦਾ ਸੇਵਨ ਕਰਨਾ, ਕੋਲਡਰਿੰਕਸ ਪੀਣ ਤੋਂ ਬਚਣਾ ਚਾਹੀਦਾ ਹੈ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਪੀਕ ਘੰਟੇ 12.00 ਤੋਂ 3.00 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਲੂ ਆਪਣੀ ਪੂਰੇ ਜੋਰਾਂ ਤੇ ਹੁੰਦੀ ਹੈ।ਸਿਵਲ ਸਰਜਨ ਨੇ ਵੱਖ ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੇ ਪੀਣ ਲਈ ਠੰਡਾ ਪਾਣੀ ਕਾਫੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਧਿਕਾਰੀਆਂ ਨੂੰ ਬੱਸਾਂ ਵਿੱਚ ਯਾਤਰੂਆਂ ਦੀ ਸਹੂਲਤ ਲਈ ਫਸਟ ਏਡ ਬਾਕਸ  ਅਤੇ ਪੀਣ ਵਾਲੇ ਦਾ ਇੰਤਜਾਮ ਰੱਖਣਾ ਚਾਹੀਦਾ ਹੈ।ਉਨ੍ਹਾਂ ਨੇ ਲੇਬਰ ਵਿਭਾਗ ਅਤੇ ਪੰਚਾਇਤੀ ਰਾਜ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਮਜਦੂਰਾਂ ਅਤੇ ਮਗ-ਨਰੇਗਾ ਦੇ ਕਾਮਿਆਂ ਦੇ ਸਮੇਂ ਵਿੱਚ ਬਦਲਾਅ ਕਰਨ ਅਤੇ 12 ਤੋਂ 3 ਵਜੇ ਤੱਕ ਤਪਸ਼ ਸਮੇਂ ਮਜਦੂਰੀ ਕਰਨ ਤੋਂ ਗੁਰੇਜ ਕੀਤਾ ਜਾਵੇ।  
     ਡਾ: ਘਈ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਰਹੀ ਤਪਸ਼ ਕਾਰਨ ਆਪਣੇ ਪਸ਼ੂਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਲਈ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਦੇਣ।ਡਾ. ਘਈ ਨੇ ਦੱਸਿਆ ਕਿ ਲੂ ਦੇ ਲੱਛਣ ਜਿਵੇਂ ਕਿ ਚੱਕਰ ਆਉਣਾ, ਬਹੁਤ ਪਸੀਨਾ ਆਉਣਾ, ਥਕਾਨ ਹੋਣਾ, ਸਿਰ ਦਰਦ, ਉਲਟੀਆਂ, ਲਾਲ ਗਰਮ ਤੇ ਖੁਸ਼ਕ ਚੱਮਣੀ, ਮਾਂਸਪੇਸ਼ਿਆਂ ਵਿਚ ਕਮਜ਼ੋਰੀ ਹੋਣਾ ਆਦਿ ਹਨ।ਉਨ੍ਹਾਂ ਦੱਸਿਆ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਰਗਮੀ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
    ਸਿਵਲ ਸਰਜਨ ਨੇ ਦੱਸਿਆ ਕਿ ਜ਼ਰੂਰਤ ਪੈਣ ਤੇ ਮੁਫ਼ਤ ਐਂਬੂਲੈਂਸ ਸੇਵਾ ਲਈ ਟੋਲ ਫ੍ਰੀ ਨੰਬਰ 108 ਅਤੇ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 104 ’ਤੇ ਕਾਲ ਕੀਤੀ ਜਾ ਸਕਦੀ ਹੈ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply