ਅਕਾਲੀ ਭਾਜਪਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਰਜ਼ਾਈ ਹੋਇਆ ਪੰਜਾਬ – ਕੈਪਟਨ
ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹਲਕਾ ਸੰਗਰੂਰ ਤੋ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ
ਹੱਕ ਵਿੱਚ ਸਥਾਨਕ ਨਵੀਂ ਅਨਾਜ ਮੰਡੀ ਇੱਕ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾ ਦੇ ਨਾਲ ਲਾਲ ਸਿੰਘ, ਵਿਜੇ ਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਪੰਜਾਬ ਰਾਜਿੰਦਰ ਕੋਰ ਭੱਠਲ ਨੇ ਸ਼ਿਰਕਤ ਕੀਤੀ।ਇੱਕ ਵਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਲਕਾ ਸੰਗਰੂਰ ਤੋ ਪਹਿਲਾ ਹੀ ਇਲਾਕੇ ਦੀ ਸੇਵਾ ਕਰਦੇ ਆ ਰਹੇ ਪੜੇ ਲਿਖੇ ਸੂਝਵਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਪੰਜਾਬ ਵਿਚੋਂ 13 ਦੀਆ 13 ਸੀਟਾਂ ਜਿੱਤ ਕੇ ਰਾਹੁਲ ਗਾਧੀ ਦੀ ਝੋਲੀ ਚ ਪਾਈਆਂ ਜਾਣਗੀਆਂ ਉਹਨਾ ਕਿਹਾ ਕਿ ਅੱਜ ਤੋ ਤਕਰੀਬਨ 40 ਸਾਲ ਪਹਿਲਾ ਉਹਨਾ ਨੇ ਆਪਣੀ ਪਹਿਲੀ ਚੋਣ ਸ਼ਹੀਦ ਊਧਮ ਸਿੰਘ ਦੀ ਧਰਤੀ ਤੋ ਲੜੀ ਸੀ।ਕੈਪਟਨ ਨੇ ਸ਼ਹੀਦ ਦੀ ਧਰਤੀ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਦੇਸ ਨੂੰ ਆਜ਼ਾਦ ਕਰਵਾਉਣ ਲਈ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ, ਅੱਜ ਫੇਰ ਮੋਦੀ ਤੋਂ ਦੇਸ਼ ਨੂੰ ਮੁਕਤ ਕਰਵਾਉਣ ਲਈ ਚੋਣਾਂ ਹੋ ਰਹੀਆਂ ਹਨ।
ਕੈਪਟਨ ਨੇ ਅਕਾਲੀਆਂ `ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਸਰਕਾਰ ਜਾਂਦੇ ਹੋਏ ਪੰਜਾਬ ਸਿਰ 2 ਲੱਖ 18 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਏ ਹਨ। ਉਹਨਾਂ ਇੱਕ ਲੱਖ 85 ਹਜ਼ਾਰ ਕਰੋੜ ਗ਼ਰੀਬਾਂ ਦਾ ਮਾਫ਼ ਕੀਤਾ ਅਤੇ 95 ਸੋ ਕਰੋੜ ਰੁਪਏ ਕਿਸਾਨਾਂ ਦਾ ਮਾਫ਼ ਕੀਤਾ ਅਤੇ ਬਾਕੀ 3500 ਸੋ ਕਰੋੜ ਰੁਪਏ ਵੀ ਜਲਦੀ ਰਿਲੀਜ਼ ਕਰ ਦਿੱਤਾ ਜਾਵੇਗਾ।ਉਹਨਾ ਬੇਅਦਬੀ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਐਸ.ਆਈ.ਟੀ ਵਲੋਂ ਲਗਭਗ 600 ਵਿਅਕਤੀਆਂ ਦੀ ਜਾਂਚ ਕੀਤੀ ਗਈ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਛੱਡਿਆ ਨਹੀਂ ਜਾਵੇਗਾ।ਉਹਨਾ ਕਿਹਾ ਕਿ ਸੰਗਰੂਰ ਤੋ ਅਕਾਲੀ ਭਾਜਪਾ ਅਤੇ ਆਪ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ ਕੈਪਟਨ ਨੇ ਕਿਹਾ ਕਿ ਇੱਕ ਲੱਖ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਕਿਹਾ ਜੋ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਚਾਰ ਹਫ਼ਤੇ ਵਿੱਚ ਨਸ਼ੇ ਦਾ ਲੱਕ ਤੋੜ ਦਿੱਤਾ ਜਾਵੇਗਾ।ਉਸ ਦੇ ਅਮਲ ਤਹਿਤ ਸਰਕਾਰ ਨੇ ਸਖ਼ਤੀ ਦਿਖਾਈ ਅਤੇ 26 ਹਜ਼ਾਰ ਨਸ਼ਾ ਵੇਚਣ ਵਾਲੇ ਲੋਕ ਜੇਲ੍ਹਾਂ ਵਿੱਚ ਬੰਦ ਹਨ ਅਤੇ ਨੌਜਵਾਨਾਂ ਨੂੰ ਚੋਣਾਂ ਤੋ ਬਾਅਦ 3ਲੱਖ 50 ਹਜ਼ਾਰ ਸਮਾਰਟ ਫ਼ੋਨ ਦਿੱਤੇ ਜਾਣਗੇ ਕੈਪਟਨ ਨੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ।
ਇਸ ਸਮੇਂ ਹਲਕਾ ਇੰਚਾਰਜ ਮੈਡਮ ਦਮਨ ਥਿੰਦ ਬਾਜਵਾ, ਹਰਮਨ ਬਾਜਵਾ, ਕਰਨ ਢਿੱਲੋਂ, ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਘਣਸ਼ਿਆਮ ਕਾਂਸਲ, ਜ਼ਿਲ੍ਹਾ ਪ੍ਰਧਾਨ ਰਾਜਿੰਦਰ ਰਾਜਾ, ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ, ਮਾਈ ਰੂਪ ਕੋਰ, ਅਜੈਬ ਸਿੰਘ ਰਟੋਲਾ, ਸੰਜੇ ਗੋਇਲ, ਮੁਨੀਸ਼ ਸੋਨੀ, ਹਰਿੰਦਰ ਸਿੰਘ ਲਖਮੀਰ ਵਾਲਾ, ਅਮਰਿੰਦਰ ਸਿੰਘ, ਮੱਖਣ ਸ਼ਰਮਾ ਬਰਨਾਲਾ, ਮੈਡਮ ਗੀਤਾ ਸ਼ਰਮਾ, ਸਨਮੁੱਖ ਸਿੰਘ ਮੋਖਾ, ਸੁਰਿੰਦਰ ਪਾਲ ਸਿਬੀਆ, ਇਸਵਰ ਗਰਗ, ਮਲਕੀਤ ਸਿੰਘ ਥਿੰਦ ਇੰਦਰਜੀਤ ਸਿੰਘ ਕੰਬੋਜ, ਮਨਪ੍ਰੀਤ ਬਾਂਸਲ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media