Monday, December 23, 2024

ਭਾਜਪਾ ਨੇ ਸਨੀ ਦਿਓਲ ਨੂੰ ਬਣਾਇਆ ਬਲੀ ਦਾ ਬੱਕਰਾ – ਤ੍ਰਿਪਤ ਬਾਜਵਾ

ਭੋਆ ਹਲਕੇ ਦੇ ਲੋਕ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ – ਵਿਧਾਇਕ ਜੋਗਿੰਦਰਪਾਲ
ਭੋਆ (ਪਠਾਨਕੋਟ), 11 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੁਰਦਾਸਪੁਰ ਲੋਕ ਸਭਾ PUNJ1105201938ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਕਿ ਮੁਲਕ ਨੂੰ ਮੋਦੀ ਦੇ ਤਾਨਾਸ਼ਾਹ ਫਿਰਕੂ ਅਤੇ ਗਰੀਬ ਵਿਰੋਧੀ ਰਾਜ ਤੋਂ ਮੁਕਤ ਕਰਾਇਆ ਜਾ ਸਕੇ।ਉਹ ਇਥੋਂ ਥੋੜੀ ਦੂਰ ਸੁੰਦਰ ਚੱਕ ਅੱਡੇ `ਤੇ ਹਲਕਾ ਵਿਧਾਇਕ ਜੋਗਿੰਦਰਪਾਲ ਵਲੋਂ ਪੰਚਾਂ, ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
    ਬਾਜਵਾ ਨੇ ਪੰਚਾਂ-ਸਰਪੰਚਾਂ ਤੇ ਪੰਚਾਇਤੀ ਸੰਸਥਾਵਾਂ ਦੇ ਚੁਣੇ ਹੋਏ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਮੋਦੀ ਦੀਆਂ ਮੁਲਕ ਲਈ ਘਾਤਕ ਸਾਬਤ ਹੋ ਰਹੀਆਂ ਨੀਤੀਆਂ ਤੋਂ ਜਾਣੂ ਕਰਾ ਕੇ ਉਸ ਨੂੰ ਇਨ੍ਹਾਂ ਚੋਣਾਂ ਵਿੱਚ ਹਰਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਪ੍ਰੇਰਨ।ਉਨ੍ਹਾਂ ਕਿਹਾ ਕਿ ਮੋਦੀ ਨੇ ਪਹਿਲਾਂ ਨੋਟਬੰਦੀ ਅਤੇ ਫਿਰ ਨੁਕਸਦਾਰ ਜੀ.ਐਸ.ਟੀ ਸਿਸਟਮ ਲਾਗੂ ਕਰ ਕਟ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਧੰਦੇ ਚੌਪਟ ਕਰ ਦਿੱਤੇ ਹਨ।ਪਾਕਿਸਤਾਨ ਨਾਲ ਅਟਾਰੀ ਸਰਹੱਦ ਰਾਹੀਂ ਹੁੰਦੇ ਵਪਾਰ ਨੂੰ ਬੰਦ ਕਰਵਾ ਕੇ ਮੋਦੀ ਨੇ ਅੰਮ੍ਰਿਤਸਰ, ਬਟਾਲਾ, ਫਤਿਹਗੜ੍ਹ ਚੂੜੀਆਂ, ਪਠਾਨਕੋਟ ਅਤੇ ਭੋਆ ਹਲਕੇ ਦੇ ਵਪਾਰੀਆਂ ਨੂੰ ਵਿਹਲੇ ਬਹਾ ਦਿੱਤਾ ਹੈ।
    ਬਾਜਵਾ ਨੇ ਮੋਦੀ ਦੇ ਰਾਸ਼ਟਰਵਾਦ ਅਤੇ ਦੇਸ਼ ਭਗਤੀ ਨੂੰ ਨਿਰਾ ਢੌਂਗ ਦੱਸਦਿਆਂ ਕਿਹਾ ਕਿ ਮੋਦੀ ਅਸਲ `ਚ ਰਾਸ਼ਟਰ ਵਿਰੋਧੀ ਅਤੇ ਮੁਲਕ ਦਾ ਗਦਾਰ ਹੈ ਜਿਹੜਾ ਲੋਕਾਂ ਵਿੱਚ ਵੰਡੀਆਂ ਪਾ ਕੇ ਮੁਲਕ ਦੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਹੈ। ਮੋਦੀ `ਤੇ ਔਰੰਗਜ਼ੇਬ ਦੇ ਰਾਹ ਉੱਤੇ ਤੁਰਨ ਦਾ ਦੋਸ਼ ਲਾਉਂਦਿਆਂ ਬਾਜਵਾ ਨੇ ਕਿਹਾ ਕਿ ਔਰੰਗਜ਼ੇਬ ਨੇ ਜਿਵੇਂ ਆਪਣਾ ਰਾਜ-ਭਾਗ ਬਚਾਉਣ ਲਈ ਆਪਣੇ ਭਰਾਵਾਂ ਨੂੰ ਕਤਲ ਕਰਾ ਦਿੱਤਾ ਸੀ ਉਸੇ ਤਰਾਂ ਹੁਣ ਮੋਦੀ ਨੇ ਪੁਲਵਾਮਾ ਵਿੱਚ ਸੀ.ਆਰ.ਪੀ.ਐਫ ਦੇ 40 ਜਵਾਨਾਂ ਦੀ ਬਲੀ ਦੇ ਦਿੱਤੀ ਹੈ।
    ਭਾਜਪਾ ਦੇ ਉਮੀਦਵਾਰ ਸਨੀ ਦਿਓਲ ਨੂੰ ਬਲੀ ਦਾ ਬੱਕਰਾ ਦੱਸਦਿਆਂ ਬਾਜਵਾ ਨੇ ਕਿਹਾ ਕਿ ਭਾਜਪਾ ਨੂੰ ਜਦੋਂ ਸੁਨੀਲ ਜਾਖੜ ਦੇ ਮੁਕਾਬਲੇ ਦਾ ਕੋਈ ਸਿਆਸੀ ਆਗੂ ਨਹੀਂ ਲੱਭਿਆ ਤਾਂ ਉਸ ਨੇ ਮੁਬੰਈ ਤੋਂ ਸਨੀ ਦਿਓਲ ਨੂੰ ਲਿਆ ਕੇ ਫਸਾ ਦਿੱਤਾ ਹੈ ਜਿਸ ਨੂੰ ਕਿਸੇ ਵੀ ਵਰਗ ਵਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਹੈ।ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਸੁਲਝੇ ਹੋਏ ਮਿਹਨਤੀ ਅਤੇ ਲੋਕ ਪੱਖੀ ਸਿਆਸੀ ਆਗੂ ਦੱਸਦਿਆਂ ਬਾਜਵਾ ਨੇ ਕਿਹਾ ਕਿ ਉਸ ਨੇ ਡੇੜ ਸਾਲ ਦੇ ਸਮੇਂ ਵਿੱਚ ਭੋਆ ਹਲਕੇ ਦਾ ਬਹੁਤ ਵਿਕਾਸ ਕਰਵਾਇਆ ਹੈ।
    ਇਸ ਮੌਕੇ ਹਲਕਾ ਵਿਧਾਇਕ ਜੋਗਿੰਦਰਪਾਲ ਨੇ ਬੋਲਦਿਆਂ ਦਾਅਵਾ ਕੀਤਾ ਕਿ ਭੋਆ ਹਲਕੇ ਵਿਚੋਂ ਕਾਂਗਰਸੀ ਉਮੀਦਵਾਰ ਬਹੁਤ ਵੱਡੇ ਫਰਕ ਨਾਲ ਜਿੱਤੇਗਾ, ਕਿਉਂਕਿ ਪਿਛਲੇ ਦੋ ਸਾਲਾਂ ਦੇ ਅਰਸੇ ਦੌਰਾਨ ਸੁਨੀਲ ਜਾਖੜ ਦੀ ਮਦਦ ਨਾਲ ਇਸ ਹਲਕੇ ਵਿੱਚ 1500 ਕਰੋੜ ਰੁਪਏ ਦੇ ਵਿਕਾਸ ਕਾਰਜ ਸਿਰੇ ਚਾੜ੍ਹੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਪਠਾਨੀਆਂ, ਸੇਵਾ ਮੁਕਤ ਤਹਿਸੀਲਦਾਰ ਕੰਵਲਜੀਤ ਸਿੰਘ ਰੰਧਾਵਾ ਅਤੇ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਹਰਸਿਮਰਨ ਕੌਰ ਬਾਜਵਾ ਨੇ ਵੀ ਸੰਬੋਧਨ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply